ਨਵੀਂ ਦਿੱਲੀ, ਆਨਲਾਈਨ ਡੈਸਕ : ਤੁਹਾਡੀ ਇੱਕ ਛਿੱਕ ਨਾਲ ਤੁਹਾਡੀ ਹੱਡੀ ਟੁੱਟ ਸਕਦੀ ਹੈ। ਪੜ੍ਹ ਕੇ ਹੈਰਾਨ ਹੋ ਗਏ ਨਾ ਪਰ ਇਹ ਸੱਚ ਹੈ। ਜੀ ਹਾਂ,ਬਿਲਕੁਲ ਸੌ ਆਨੇ ਸੱਚ। ਢਲਦੀ ਉਮਰ ਜਦੋਂ ਤੁਹਾਨੂੰ ਆਪਣੀ ਬੁੱਕਲ 'ਚ ਲੈ ਲਵੇਗੀ, ਉਦੋਂ ਤੁਸੀਂ ਅੱਜ ਜਿਸ ਤਰ੍ਹਾਂ ਜਵਾਨ ਅਤੇ ਮਜ਼ਬੂਤ ਹੋ,ਉਸ ਦਿਨ ਅਜਿਹਾ ਮਹਿਸੂਸ ਨਹੀਂ ਕਰੋਗੇ। ਉਹ ਵੀ ਖ਼ਾਸ ਤੌਰ 'ਤੇ ਔਰਤਾਂ। ਪੁਰਸ਼ ਦਾ ਸਰੀਰਕ ਢਾਂਚਾ ਅਜਿਹਾ ਹੁੰਦਾ ਹੈ ਕਿ ਉਹ ਦੇਰ ਨਾਲ ਆਪਣੇ ਬੁਢਾਪੇ ਵੱਲ ਵਧਦਾ ਹੈ। ਉੱਥੇ ਔਰਤਾਂ ਜਲਦੀ ਹੀ ਬੁਢਾਪੇ ਵੱਲ ਕਦਮ ਵਧਾ ਦਿੰਦੀਆਂ ਹਨ।


ਅੱਜ ਹੈ ਵਿਸ਼ਵਆਸਿਟਓਪੋਰੋਸਿਸ ਦਿਵਸ

ਅੱਜ ਵਿਸ਼ਵ ਆਸਿਟਓਪੋਰੋਸਿਸ ਦਿਵਸ ਹੈ। ਇਸ ਲਈ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਢਲਦੀ ਉਮਰ 'ਚ ਵੀ ਕਿਵੇਂ ਆਪਣਾ ਖ਼ਿਆਲ ਰੱਖਿਆ ਜਾ ਸਕਦਾ ਹੈ। ਜੀਵਨਸ਼ੈਲੀ 'ਚ ਬਦਲਾਅ ਕਾਰਨ ਆਸਿਟਓਪੋਰੋਸਿਸ ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ। ਇਸ ਬਿਮਾਰੀ 'ਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਪੀੜਤ ਮਰੀਜ਼ਾਂ 'ਚ ਚੂਲੇ ਤੇ ਰੀੜ੍ਹ ਦੀ ਹੱਡੀ 'ਚ ਅਕਸਰ ਫਰੈਕਚਰ ਹੋ ਜਾਂਦਾ ਹੈ। ਸਰੀਰ 'ਚ ਵਿਟਾਮਿਨ ਡੀ ਤੇ ਕੈਲਸ਼ੀਅਮ ਦੀਕਮੀ ਆਸਿਟਓਪੋਰੋਸਿਸ ਦਾ ਸਭ ਤੋਂ ਵੱਡਾਕਾਰਨ ਬਣ ਰਿਹਾ ਹੈ।

ਔਰਤਾਂ 'ਚ ਹੁੰਦੀ ਹੈ ਜ਼ਿਆਦਾ ਬਿਮਾਰੀ

ਏਮਜ਼ ਦੇ ਡਾਕਟਰ ਕਹਿੰਦੇ ਹਨ ਕਿ ਔਰਤਾਂ 'ਚ ਇਹ ਬਿਮਾਰੀ ਜ਼ਿਆਦਾ ਪਾਈ ਜਾ ਰਹੀ ਹੈ। ਇਸ ਕਾਰਨ ਔਰਤਾਂ ਚੂਲੇ ਦੇ ਫਰੈਕਚਰ ਤੋਂ ਵੀ ਜ਼ਿਆਦਾ ਪੀੜਤ ਹੁੰਦੀਆਂ ਹਨ। ਲਿਹਾਜ਼ਾ 45ਸਾਲ ਦੀ ਉਮਰ ਤੋਂ ਬਾਅਦ ਡੈਕਸਾ ਸਕੈਨ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।


ਏਮਜ਼ ਦੇ ਡਾਕਟਰ ਨੇ ਦੱਸਿਆ ਕਿਉਂ ਜ਼ਰੂਰੀ ਹੈ ਜਾਂਚ

ਏਮਜ਼ ਦੇ ਆਰਥੋਪੈਡਿਕ ਸਰਜਨ ਡਾ. ਭਾਵੁਕ ਗਰਗ ਨੇ ਦੱਸਿਆ ਕਿ ਇਸ ਜਾਂਚ ਦੇ ਜ਼ਰੀਏ ਹੱਡੀਆਂ ਦੀ ਮਜ਼ਬੂਤੀ ਦਾ ਪਤਾ ਲਗਾਇਆ ਜਾਂਦਾ ਹੈ। ਇਸ ਤੋਂ ਬਾਅਦ ਜ਼ਰੂਰਤ ਪੈਂਣ'ਤੇ ਡਾਕਟਰ ਵਿਟਾਮਿਨ ਡੀ ਤੇ ਕੈਲਸ਼ਲੀਅਮ ਦੀ ਦਵਾਈ ਲੈਣ ਦੀ ਸਲਾਹ ਦਿੰਦੇ ਹਨ।


ਦੇਸ਼ ਦੇ ਛੇ ਕਰੋੜ ਤੋਂ ਵੱਧ ਲੋਕ ਹਨ ਇਸ ਬਿਮਾਰੀ ਤੋਂ ਪੀੜਤ

ਏਮਜ਼ ਦੇ ਡਾਕਟਰਾਂ ਵੱਲੋਂ ਤਿਆਰ ਇਕ ਰਿਪੋਰਟ ਅਨੁਸਾਰ, ਦੇਸ਼ 'ਚ ਕਰੀਬ ਛੇ ਕਰੋੜ 10 ਲੱਖ ਲੋਕ ਆਸਟਿਓਪੋਰੋਸਿਸ ਤੋਂ ਪੀੜਤ ਹਨ। ਪੱਛਮੀ ਦੇਸ਼ਾਂ ਦੇ ਮੁਕਾਬਲੇ ਇੱਥੋਂ ਦੇ ਲੋਕਾਂ ਨੂੰ 10-12 ਸਾਲ ਪਹਿਲਾਂ ਇਹ ਬਿਮਾਰੀ ਹੋ ਜਾਂਦੀ ਹੈ। ਡਾ. ਭਾਵੁਕ ਗਰਗ ਨੇ ਦੱਸਿਆ ਕਿ ਔਰਤਾਂ ਨੂੰ 45 ਸਾਲ ਦੀ ਉਮਰ ਤੋਂ ਬਾਅਦ ਹਾਰਮੋਨਲ ਤਬਦੀਲੀ ਆਉਣ ਨਾਲ ਇਹ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਜਦੋਂਕਿ ਪੁਰਸ਼ਾਂ 'ਚ ਆਮ ਤੌਰ 'ਤੇ ਇਹ ਬਿਮਾਰੀ 60 ਸਾਲ ਦੀ ਉਮਰ ਤੋਂ ਬਾਅਦ ਦੇਖੀ ਜਾਂਦੀ ਹੈ। ਇਸ ਲਈ ਪੁਰਸ਼ਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਡੈਕਸਾ ਸਕੈਨ ਜਾਂਚ ਕਰਵਾਉਣੀ ਚਾਹੀਦੀ ਹੈ।


ਛਿੱਕ ਨਾਲ ਟੁੱਟ ਸਕਦੀਆਂ ਹਨ ਹੱਡੀਆਂ

ਡਾਕਟਰ ਨੇ ਕਿਹਾ ਕਿ ਇਸ ਬਿਮਾਰੀ ਕਾਰਨ ਹੱਡੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਮਰੀਜ਼ ਜੇਕਰ ਜ਼ੋਰ ਨਾਲ ਛਿੱਕ ਮਾਰੇ ਤਾਂ ਵੀ ਹੱਡੀਆਂ 'ਚ ਫਰੈਕਚਰ ਹੋ ਸਕਦਾ ਹੈ।


ਇਸ ਕਾਰਨ ਹੁੰਦੀ ਕਮੀ

ਇਸ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਡੀ ਦੀ ਕਮੀ ਹੈ। ਇਸ ਤੋਂ ਇਲਾਵਾ ਖਾਣ-ਪੀਣ 'ਚ ਕੈਲਸ਼ੀਅਮ ਦੀ ਕਮੀ ਵੀ ਵੱਡੀ ਸਮੱਸਿਆ ਹੈ। ਲੋਕਾਂ ਨੂੰ ਰੋਜ਼ਾਨਾ 300-500 ਮਿਲੀਗ੍ਰਾਮ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਦੋਵੇਂ ਪੋਸ਼ਕ ਤੱਤਾਂ ਦੀ ਕਮੀ ਦੇ ਨਾਲ ਹੀ ਹੁਣ ਸਰੀਰਕ ਮਿਹਨਤ ਵੀ ਘੱਟ ਹੋ ਗਈ ਹੈ।


ਸ਼ਹਿਰਾਂ 'ਚ ਜ਼ਿਆਦਾ ਹੁੰਦੀ ਹੈ ਬਿਮਾਰੀ

ਖ਼ਾਸ ਤੌਰ 'ਤੇ ਸ਼ਹਿਰਾਂ 'ਚ ਲੋਕ ਹੁਣ ਸਰੀਰਕ ਮਿਹਨਤ ਨਹੀਂ ਕਰਦੇ। ਸੂਰਜ ਦੀ ਰੋਸ਼ਨੀ ਵਿਟਾਮਿਨ ਡੀ ਦਾ ਸਭ ਤੋਂ ਬਿਹਤਰ ਸਰੋਤ ਹੈ। ਪੂਰੇ ਦਿਨ ਦਫ਼ਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਪੂਰਾ ਵਿਟਾਮਿਨ ਡੀ ਨਹੀਂ ਮਿਲ ਸਕਦਾ। ਇੰਡੀਅਨ ਸਪਾਈਨ ਇੰਜਰੀ ਸੈਂਟਰ ਦੇ ਆਰਥੋਪੈਡਿਕ ਸਰਜਨ ਡਾ. ਮਨਿੰਦਰ ਸਿੰਘ ਨੇ ਕਿਹਾ ਕਿ ਵਧਦੀ ਉਮਰ ਦੇ ਨਾਲ ਸਰੀਰ 'ਚ ਵਿਟਾਮਿਨ ਡੀ ਤੇ ਕੈਲਸ਼ੀਅਮ ਦੇ ਪੱਧਰ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

Posted By: Jagjit Singh