ਓਨਲੀ ਮਾਈ ਹੈਲਥ : ਲਿਵਰ ਸਾਡੇ ਸਰੀਰ ਦਾ ਇੰਜਣ ਹੈ, ਪਰ ਅਸੀਂ ਇਸਨੂੰ ਸਿਹਤਮੰਦ ਰੱਖਣ ਲਈ ਕਿੰਨਾ ਧਿਆਨ ਦਿੰਦੇ ਹਾਂ? ਸਾਡਾ ਲਿਵਰ ਪਾਚਨ ਕਿਰਿਆ ਨੂੰ ਦ੍ਰਿੜ੍ਹ ਕਰਨ, ਮੈਟਾਬੋਲਿਜ਼ਮ ਸੁਧਾਰਨ ਤੇ ਜ਼ਰੂਰੀ ਮਿਸ਼ਰਣ ਦੇ ਨਿਰਮਾਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਥੇ ਅਸੀਂ ਤੁਹਾਨੂੰ 9 ਅਜਿਹੇ ਫੂਡ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਲਿਵਰ ਨੂੰ ਤੰਦਰੁਸਤ ਰੱਖਣਗੇ।

1. ਲਸਣ : ਲਸਣ ਲਿਵਰ ਦੇ ਐਂਜ਼ਾਈਮ ਨੂੰ ਸਰਗਰਮ ਕਰਨ ’ਚ ਮਦਦ ਕਰਦਾ ਹੈ ਜੋ ਸਾਡੇ ਸਰੀਰ ਤੋਂ ਗੰਦੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ। ਨਾਲ ਹੀ, ਇਸ ’ਚ ਏਲਿਸਿਨ ਦਾ ਉੱਚ ਪੱਧਰ ਹੁੰਦਾ ਹੈ, ਜਿਸ ’ਚ ਐਂਟੀਆਕਸੀਡੈਂਟ, ਐਂਟੀਬਾਇਓਟਿਕ ਅਤੇ ਐਂਟੀਫੰਗਲ ਗੁਣ ਹੁੰਦੇ ਹਨ ਅਤੇ ਸੇਲੇਨਿਯਮ, ਜੋ ਐਂਟੀਆਕਸੀਡੈਂਟ ਦੀ ਕਾਰਵਾਈ ਨੂੰ ਵਧਾਉਂਦਾ ਹੈ। ਦੋਵੇਂ ਲਿਵਰ ਨੂੰ ਸਾਫ਼ ਕਰਨ ’ਚ ਸਹਾਇਤਾ ਕਰਦੇ ਹਨ।

2. ਗਾਜਰ : ਗਾਜਰ ’ਚ ਪਲਾਂਟ-ਫਲੇਵੋਨੋਈਡਸ ਅਤੇ ਬੀਟਾ-ਕੈਰੋਟੀਨ ’ਚ ਵੱਧ ਹੁੰਦੇ ਹਨ, ਜੋ ਲਿਵਰ ਨੂੰ ਉਨ੍ਹਾਂ ਦਾ ਕਾਰਜ ਪੂਰਾ ਕਰਨ ’ਚ ਮਦਦ ਕਰਦੇ ਹਨ। ਗਾਜਰ ’ਚ ਮੌਜੂਦ ਵਿਟਾਮਿਨ ਏ ਲਿਵਰ ਦੀ ਬਿਮਾਰੀ ਨੂੰ ਰੋਕਦਾ ਹੈ।

3. ਸੇਬ : ਸੇਬ ’ਚ ਪੇਕਿਟਨ ਹੁੰਦਾ ਹੈ ਜੋ ਸਰੀਰ ਨੂੰ ਸ਼ੁੱਧ ਕਰਨ ਅਤੇ ਪਾਚਨ ਤੰਤਰ ਤੋਂ ਵਿਸ਼ਾਣੂ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ।

4. ਅਖਰੋਟ : ਅਮੀਨੋ ਏਸਿਡ ਲਈ ਇਕ ਚੰਗਾ ਸ੍ਰੋਤ, ਨਿਯਮਿਤ ਰੂਪ ਨਾਲ ਅਖਰੋਟ ਖਾਣ ਨਾਲ ਤੁਹਾਡੇ ਲਿਵਰ ਨੂੰ ਡਿਟਾਕਸ ਕਰਨ ’ਚ ਮਦਦ ਮਿਲਦੀ ਹੈ।

5. ਗ੍ਰੀਨ ਟੀ : ਗ੍ਰੀਨ ਟੀ ਦੁਨੀਆ ਦੀ ਸਭ ਤੋਂ ਟ੍ਰੈਂਡੀ ਡਰਿੰਕਸ ’ਚੋਂ ਇਖ ਹੈ। ਗ੍ਰੀਨ ਟੀ ’ਚ ਪਾਦਕ ਅਧਾਰਿਤ ਐਂਟੀਆਕਸੀਡੈਂਟ ਲਿਵਰ ਫੰਕਸ਼ਨ ’ਚ ਸੁਧਾਰ ਕਰਦੇ ਹਨ।

6. ਪੱਤੇਦਾਰ ਸਬਜ਼ੀਆਂ : ਕਲੋਰੋਫਿਲ ਨਾਲ ਯੁਕਤ ਹਰੀ ਪੱਤੇਦਾਰ ਸਬਜ਼ੀਆਂ ਤੁਹਾਡੇ ਖ਼ੂਨ ਦੇ ਪ੍ਰਵਾਹ ’ਚੋਂ ਜ਼ਹਿਰੀਲੇ ਪਦਾਰਥਾਂ ਬਾਹਰ ਕੱਢਦੀ ਹੈ। ਫਲੋਰੋਫਿਲ ਲਿਵਰ ਦੀ ਸੁਰੱਖਿਆ ਲਈ ਭਾਰੀ ਧਾਤੂਆਂ ਨੂੰ ਬੇਅਸਰ ਕਰ ਦਿੰਦੇ ਹਨ।

7. ਸਿਟ੍ਰਸ ਫਰੂਟਸ (ਖੱਟੇ ਫਲ਼) : ਸੰਤਰੇ, ਨਿੰਬੂ ਅਤੇ ਹੋਰ ਖੱਟੇ ਫਲ਼ ਲਿਵਰ ਦੀ ਸਫ਼ਾਈ ਦੀ ਸਮਰੱਥਾ ਰੱਖਦੇ ਹਨ। ਖੱਟੇ ਫਲ਼ਾਂ ’ਚ ਮੌਜੂਦ ਡਿਟਾਕਸੀਫਾੲੀਂਗ ਐਂਜ਼ਾਈਮ ਲਿਵਰ ਦੀ ਸਿਹਤ ਅਤੇ ਕੰਮ ਕਰਨ ਦੀ ਸਮਰੱਥਾ ’ਚ ਸੁਧਾਰ ਕਰਦੇ ਹਨ।

8. ਹਲਦੀ : ਹਲਦੀ ਇਕ ਚੰਗਾ ਮਸਾਲਾ ਹੈ, ਜੋ ਸਾਡੇ ਲਿਵਰ ’ਚ ਨੁਕਸਾਨ ਘੱਟ ਕਰਦਾ ਹੈ। ਹਲਦੀ ਚਰਬੀ ਤੇ ਪਿਸ਼ਾਬ ਦੇ ਉਤਪਾਦਨ ’ਚ ਮਦਦ ਕਰਦਾ ਹੈ, ਜੋ ਸਾਡੇ ਲਿਵਰ ਲਈ ਇਕ ਪ੍ਰਕਿਰਤੀ detoxifier ਦੇ ਰੂਪ ’ਚ ਕਾਰਜ ਕਰਦਾ ਹੈ।

9. ਚੁਕੰਦਰ : ਚੁਕੰਦਰ ਵਿਟਾਮਿਨ ਸੀ ਲਈ ਇਕ ਚੰਗਾ ਸ੍ਰੋਤ ਹੈ। ਚੁਕੰਦਰ ਪਿਤ ਨੂੰ ਉਤੇਜਿਤ ਕਰਦਾ ਹੈ ਅਤੇ ਐਂਜ਼ਾਈਮਿਕ ਗਤੀਵਿਧੀ ਨੂੰ ਵਧਾਉਂਦਾ ਹੈ। ਆਪਣੇ ਲਿਵਰ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਖ਼ਾਦ ਪਦਾਰਥਾਂ ਨੂੰ ਨਿਯਮਿਤ ਰੂਪ ਨਾਲ ਖਾਓ, ਖ਼ਾਸ ਤੌਰ ’ਤੇ ਜਦੋਂ ਉਨ੍ਹਾਂ ਫਲ਼ਾਂ ਦਾ ਮੌਸਮ ਹੋਵੇ।

Posted By: Ramanjit Kaur