ਨਵੀਂ ਦਿੱਲੀ (ਪੰਜਾਬੀ ਜਾਗਰਣ ਸਪੈਸ਼ਲ) : ਕਿਡਨੀ ਦੇ ਠੀਕ ਢੰਗ ਨਾਲ ਕੰਮ ਨਾ ਕਰਨ ਨੂੰ ਕਿਡਨੀ ਫੇਲੀਅਰ ਕਿਹਾ ਜਾਂਦਾ ਹੈ। ਕਿਡਨੀ ਫੇਲੀਅਰ ਦਾ ਸਭ ਤੋਂ ਵੱਡਾ ਕਾਰਨ ਸ਼ੂਗਰ ਹੈ। ਡਾਇਬਟੀਜ਼ ਵਿਚ ਬਲੱਡ ਸ਼ੂਗਰ ਦੇ ਕਾਫ਼ੀ ਸਮੇਂ ਤਕ ਅਸੰਤੁਲਿਤ ਰਹਿਣ ਨਾਲ ਕਿਡਨੀ ਦੀ ਕਾਰਜਪ੍ਰਣਾਲੀ ਖ਼ਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ, ਗੁਰਦੇ ਵਿਚ ਇਨਫੈਕਸ਼ਨ, ਪੱਥਰੀ ਦਾ ਬਣਨਾ ਅਤੇ ਦਰਦ ਨਿਵਾਰਣ ਦਵਾਈਆਂ ਦਾ ਵੱਧ ਤੋਂ ਵੱਧ ਸੇਵਨ ਕਰਨ ਨਾਲ ਵੀ ਥੋੜ੍ਹਾ ਸਮਾਂ ਪਾ ਕੇ ਕਿਡਨੀ ਫੇਲੀਅਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ।

ਇਲਾਜ ਦੇ ਦੋ ਬਦਲ

ਸਰੀਰ ਵਿਚ ਦੋ ਕਿਡਨੀਆਂ ਹੁੰਦੀਆਂ ਹਨ ਤਾਂ ਇਸ ਦੇ ਇਲਾਜ ਦੇ ਦੋ ਹੀ ਬਦਲ ਹੁੰਦੇ ਹਨ। ਪਹਿਲਾ, ਤਾਉਮਰ ਡਾਇਲਸਿਸ 'ਤੇ ਰਹਿਣਾ ਜਾਂ ਫਿਰ ਕਿਡਨੀ ਟਰਾਂਸਪਲਾਂਟ ਕਰਵਾਉਣਾ।


ਬਿਹਤਰ ਹੈ ਬਚਾਅ

ਕੁਝ ਗੱਲਾਂ 'ਤੇ ਅਮਲ ਕਰ ਕੇ ਕਿਡਨੀ ਦੀ ਬਿਮਾਰੀ ਤੋਂ ਬਚਾਅ ਕਰ ਸਕਦੇ ਹਨ। ਜਿਵੇਂ...

 • ਜਿਹੜੇ ਲੋਕ ਡਾਇਬਟੀਜ਼ ਤੋਂ ਪੀੜਤ ਹਨ ਅਤੇ ਜਿਨ੍ਹਾਂ ਦਾ ਬਲੱਡ ਸ਼ੂਗਰ ਜ਼ਿਆਦਾ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੀਦਾ। ਬਲੱਡ ਸ਼ੂਗਰ ਕੰਟਰੋਲ ਦੀ ਸਥਿਤੀ ਜਾਣਨ ਲਈ ਡਾਕਟਰ ਦੀ ਸਲਾਹ ਨਾਲ ਐੱਚਬੀਏ1ਸੀ ਨਾਂ ਦਾ ਟੈਸਟ ਕਰਵਾਓ। ਇਹ ਟੈਸਟ ਪਿਛਲੇ ਤਿੰਨ ਮਹੀਨਿਆਂ ਦੇ ਬਲੱਡ ਸ਼ੂਗਰ ਕੰਟਰੋਲ ਦੀ ਸਥਿਤੀ ਨੂੰ ਦੱਸਦਾ ਹੈ।
 • ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੋ। ਯਾਨੀ 125-130/75-80 ਦੇ ਆਲੇ-ਦੁਆਲੇ ਰਹੇ।

 • ਕਿਡਨੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਦਵਾਈਆਂ ਤੋਂ ਬਚੋ। ਜਿਵੇਂ ਦਰਦ ਨਿਵਾਰਕ ਦਵਾਈਆਂ (ਪੇਨਕਿਲਰਜ਼)।

 • ਸੈਲਫ ਮੈਡੀਕੇਸ਼ਨ ਨਾ ਕਰੋ।

 • ਡਾਕਟਰ ਦੀ ਸਲਾਹ ਨਾਲ ਹੀ ਦਵਾਈਆਂ ਲਓ।

 • ਜੇਕਰ ਕਿਡਨੀ ਨਾਲ ਸਬੰਧਤ ਕੋਈ ਤਕਲੀਫ਼ ਹੋ ਜਾਂਦੀ ਹੈ ਤਾਂ ਜਲਦ ਹੀ ਨੈਫਰੋਲੋਜਿਸਟ ਤੋਂ ਸਲਾਹ ਲਓ।

ਜਾਂਚ ਕਰਵਾਓ

ਕਈ ਮਾਮਲਿਆਂ ਵਿਚ ਕਿਡਨੀ ਦੀ ਬਿਮਾਰੀ ਨਾਲ ਪੀੜਤ ਲੋਕਾਂ ਵਿਚ ਢੁਕਵੇਂ ਲੱਛਣ ਨਹੀਂ ਪਾਏ ਜਾਂਦੇ ਹਨ। ਅਜਿਹੀ ਅਵਸਥਾ ਵਿਚ ਕੁਝ ਜਾਂਚਾਂ ਨਾਲ ਬਿਮਾਰੀ ਦਾ ਪਤਾ ਚੱਲ ਸਕਦਾ ਹੈ। ਜਿਵੇਂ...

 • ਖ਼ੂਨ ਵਿਚ ਯੂਰੀਆ ਅਤੇ ਕ੍ਰਿਏਟਿਨਨ ਦਾ ਪੱਧਰ ਵਧਣਾ।
 • ਡਾਇਬਟੀਜ਼ ਦੇ ਰੋਗੀਆਂ ਦੇ ਪਿਸ਼ਾਬ ਦੀ ਜਾਂਚ ਵੀ ਕਰਵਾਈ ਜਾਂਦੀ ਹੈ।

 • ਕਿਡਨੀ ਦੀ ਕਾਰਜ ਸਮਰੱਥਾ ਵਿਚ ਕਮੀ ਆਉਣ ਨਾਲ ਸਬੰਧਤ ਜਾਂਚ ਕਰਵਾਉਣਾ।

 • ਕਿਡਨੀ ਦੀ ਅਲਟਰਾਸਾਉਂਡ। ਇਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਕਿਡਨੀ ਦਾ ਸਾਈਜ਼ ਛੋਟਾ ਤਾਂ ਨਹੀਂ ਹੈ ਅਤੇ ਪਿਸ਼ਾਬ ਵਿਚ ਰੁਕਾਵਟ ਦਾ ਕਾਰਨ ਕੀ ਹੈ?

ਇਨ੍ਹਾਂ ਬਦਲਾਂ ਦੀ ਕਰੋ ਚੋਣ

ਜਦੋਂ ਕਿਡਨੀ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦੀ ਹੈ ਤਾਂ ਇਨ੍ਹਾਂ ਬਦਲਾਂ ਵਿਚੋਂ ਇਕ ਦੀ ਚੋਣ ਨੈਫਰੋਲੋਜਿਸਟ ਦੀ ਸਲਾਹ ਨਾਲ ਕਰੋ।

ਡਾਇਲਸਿਸ : ਜਿਸ ਵਿਚ ਹਫ਼ਤੇ ਵਿਚ ਜ਼ਰੂਰਤ ਅਨੁਸਾਰ ਦੋ ਵਾਰੀ ਮਸ਼ੀਨ ਨਾਲ ਖ਼ੂਨ ਸਾਫ਼ ਕੀਤਾ ਜਾਂਦਾ ਹੈ।

ਕਿਡਨੀ ਟਰਾਂਸਪਲਾਂਟ : ਇਸ ਵਿਚ ਇਕ ਨਵੀਂ ਕਿਡਨੀ (ਜੋ ਕਿਸੇ ਦਾਨਦਾਤਾ ਜਾਂ ਡੋਨਰ ਵੱਲੋਂ ਦਿੱਤੀ ਜਾਂਦੀ ਹੈ) ਨੂੰ ਮਰੀਜ਼ ਦੇ ਸਰੀਰ ਵਿਚ ਟਰਾਂਸਪਲਾਂਟ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਡਾਇਲਸਿਸ ਦੀ ਜ਼ਰੂਰਤ ਨਹੀਂ ਪੈਂਦੀ। ਮੌਜੂਦਾ ਦੌਰ 'ਚ ਕਿਡਨੀ ਟਰਾਂਸਪਲਾਂਟ ਇਕ ਚੰਗਾ ਇਲਾਜ ਹੈ ਜਿਸ ਤੋਂ ਬਾਅਦ ਮਰੀਜ਼ ਆਮ ਆਦਮੀ ਵਾਂਗ ਜੀਵਨ ਬਤੀਤ ਕਰ ਸਕਦਾ ਹੈ।

ਮੁਢਲੇ ਲੱਛਣ

 • ਪਿਸ਼ਾਬ ਘਟ ਆਉਣਾ।
 • ਪ੍ਰੋਟੀਨ ਜਾਂ ਖ਼ੂਨ ਦਾ ਪਿਸ਼ਾਬ ਆਉਣਾ।

 • ਵਾਰ-ਵਾਰ ਪਿਸ਼ਾਬ ਆਉਣਾ।

 • ਭੁੱਖ ਦੀ ਕਮੀ ਆਉਣੀ ਅਤੇ ਜੀਅ ਘਬਰਾਉਣਾ।

 • ਸਰੀਰ ਵਿਚ ਖ਼ੂਨ ਦੀ ਕਮੀ ਆਉਣੀ।

 • ਬਲੱਡ ਪ੍ਰੈਸ਼ਰ ਦਾ ਵਧਿਆ ਹੋਣਾ।

ਕਿਡਨੀ ਜਾਂ ਗੁਰਦਾ ਸਰੀਰ ਦੇ ਮਹੱਤਵਪੂਰਨ ਅੰਗਾਂ ਵਿਚੋਂ ਇਕ ਹਨ। ਇਨ੍ਹਾਂ ਵਿਚ ਖ਼ਰਾਬੀ ਆਉਣ ਨਾਲ ਜ਼ਿੰਦਗੀ ਜਿਊਣੀ ਮੁਸ਼ਕਿਲ ਹੋ ਜਾਂਦੀ ਹੈ ਪਰ ਮੈਡੀਕਲ ਸਾਇੰਸ ਵਿਚ ਹੋਈ ਤਰੱਕੀ ਕਾਰਨ ਹੁਣ ਕਿਡਨੀ ਫੇਲੀਅਰ ਦੇ ਮਰੀਜ਼ ਵੀ ਆਮ ਜ਼ਿੰਦਗੀ ਜੀਅ ਸਕਦੇ ਹਨ...

(ਡਾ. ਡੀਕੇ ਅੱਗਰਵਾਲ, ਸੀਨੀਅਰ ਨੈਫ੍ਰੋਲੋਜਿਸਟ ਅਪੋਲੋ ਹਸਪਤਾਲ, ਨਵੀਂ ਦਿੱਲੀ)

Posted By: Seema Anand