ਜੇਐੱਨਐੱਨ, ਨਵੀਂ ਦਿੱਲੀ : ਖ਼ਾਦ ਤੇ ਖੇਤੀਬਾੜੀ ਸੰਗਠਨ ਦੇ ਮੈਂਬਰ ਦੇਸ਼ਾਂ ਨੇ ਨਵੰਬਰ 1979 'ਚ 20ਵੇਂ ਮਹਾ ਸੰਮੇਲਨ 'ਚ ਵਿਸ਼ਵ ਖ਼ਾਦ ਦਿਵਸ ਦੀ ਸਥਾਪਨਾ ਕੀਤੀ ਤੇ 16 ਅਕਤੂਬਰ 1981 ਨੂੰ ਵਿਸ਼ਵ ਖ਼ਾਦ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਸੰਯੁਕਤ ਰਾਜ ਮਹਾਸਭਾ ਦੁਆਰਾ 5 ਦਸੰਬਰ 1980 ਨੂੰ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਗਈ ਅਤੇ ਸਰਕਾਰਾਂ ਅਤੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਸਥਾਨਕ ਸੰਗਠਨ ਨਾਲ ਵਿਸ਼ਵ ਖ਼ਾਦ ਦਿਵਸ ਮਨਾਉਣ 'ਚ ਯੋਗਦਾਨ ਦੇਣ ਦਾ ਫ਼ੈਸਲਾ ਹੋਇਆ ਤਾਂ 1981 ਤੋਂ ਹੀ ਵਿÎਸ਼ਵ ਖ਼ਾਦ ਦਿਵਸ ਹਰ ਸਾਲ ਮਨਾਇਆ ਜਾਣ ਲੱਗਾ ਹੈ।

ਵਰਲਡ ਫੂਡ ਡੇਅ 2020 ਦੀ ਥੀਮ

ਇਸ ਸਾਲ ਕੋਵਿਡ-19 ਮਹਾਮਾਰੀ ਦੇ ਅਸਰ ਨੇ ਦੁਨੀਆ ਭਰ ਨੂੰ ਪ੍ਰਭਾਵਿਤ ਕੀਤਾ ਹੈ। ਵਰਲਡ ਫੂਡ ਡੇਅ ਨੇ ਇਸ ਸਾਲ ਵਿਸ਼ਵੀ ਇਕਜੁੱਟਤਾ ਲਈ ਸਭ ਤੋਂ ਕਮਜ਼ੋਰ ਲੋਕਾਂ ਨੂੰ ਠੀਕ ਕਰਨ ਅਤੇ ਖ਼ਾਦ ਪ੍ਰਣਾਲੀਆਂ ਨੂੰ ਉਨ੍ਹਾਂ ਲਈ ਜ਼ਿਆਦਾ ਟਿਕਾਊ ਬਣਾਉਣ 'ਚ ਮਦਦ ਕਰਨ ਦੀ ਬੇਨਤੀ ਕੀਤੀ ਹੈ। ਜਿਸ ਨਾਲ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਜਿਹੇ ਫੂਡਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ, ਜੋ ਉਨ੍ਹਾਂ ਦੀ ਸਿਹਤ ਲਈ ਫਾਇਦੇਮੰਦ ਹੋਵੇ।

ਭਾਰਤ 'ਚ ਕਿਵੇਂ ਮਨਾਇਆ ਜਾਂਦੇ ਵਰਲਡ ਫੂਡ ਡੇਅ?

ਭਾਰਤ 'ਚ ਇਹ ਦਿਨ ਖੇਤੀਬਾੜੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਅਤੇ ਇਸ 'ਤੇ ਜ਼ੋਰ ਦਿੰਦਾ ਹੈ ਕਿ ਭਾਰਤੀਆਂ ਦੁਆਰਾ ਉਗਾਇਆ ਅਤੇ ਉਪਭੋਗ ਕੀਤਾ ਜਾਣ ਵਾਲਾ ਭੋਜਨ ਸੁਰੱਖਿਅਤ ਅਤੇ ਸਿਹਤਮੰਦ ਹੈ। ਭਾਰਤ 'ਚ ਇਸ ਮੌਕੇ ਰੰਗੋਲੀ ਬਣਾ ਕੇ ਤੇ ਸੜਕਾਂ 'ਤੇ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਫੂਡ ਬਾਰੇ ਜਾਗਰੂਕ ਕਰਦੇ ਹਨ ਤੇ ਇਸ ਦਿਨ ਨੂੰ ਮਨਾਉਂਦੇ ਹਨ।

Posted By: Ramanjit Kaur