ਨਵੀਂ ਦਿੱਲੀ : World Diabetes Day 2019 : ਜਿਵੇਂ ਹੀ ਸਰਦੀਆਂ ਸ਼ੁਰੂ ਹੋਣ ਲੱਗਦੀਆਂ ਹਨ ਤਾਂ ਇਸ ਦੇ ਨਾਲ ਅਨੇਕਾਂ ਪ੍ਰਕਾਰ ਦੇ ਬਦਲਾਅ ਦੇਖਣ ਨੂੰ ਮਿਲਦੇ ਹਨ। ਇਹ ਬਦਲਾਅ ਵਿਅਕਤੀ ਦੇ ਸਰੀਰ ਨੂੰ ਵੀ ਪ੍ਰਭਾਵਿਤ ਕਰਦੇ ਹਨ। ਕੁਦਰਤੀ ਬਦਲਾਅ ਨੂੰ ਹੋਰਨਾਂ ਲੋਕਾਂ ਦੀ ਤੁਲਨਾ 'ਚ ਡਾਇਬਟੀਜ਼ ਵਾਲੇ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਅੱਜ ਵਰਲਡ ਡਾਇਬਟੀਜ਼ ਡੇਅ ਹੈ। ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ 'ਤੇ ਇਸ ਤੋਂ ਬਚਿਆ ਜਾ ਸਕੇ।


ਕੀ ਹੈ ਕਾਰਨ

ਸਰਦ ਹਵਾ ਦੇ ਕਾਰਨ ਸਰੀਰ 'ਚ ਹਾਰਮੋਨ ਪੈਦਾ ਹੁੰਦੇ ਹਨ, ਜੋ ਸ਼ੂਗਰ ਨੂੰ ਵਧਾ ਸਕਦੇ ਹਨ। ਖ਼ਾਸ ਕਰਕੇ ਤਣਾਅਗ੍ਰਸਤ ਹੋਣ 'ਤੇ। ਇਸ ਦੇ ਇਲਾਵਾ ਕੁਝ ਹੋਰ ਕਾਰਨਾਂ ਕਰਕੇ ਵੀ ਬਲੱਡ ਸ਼ੂਗਰ ਹੋ ਸਕਦੀ ਹੈ।


ਖਾਣ-ਪੀਣ 'ਚ ਬਦਲਾਅ

ਸਰਦੀਆਂ 'ਚ ਠੰਢੀ ਹਵਾ ਤੋਂ ਬਚਣ ਲਈ ਇਸ ਤਰ੍ਹਾਂ ਦੇ ਪਦਾਰਥਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ, ਜੋ ਮਿੱਠੇ ਹੁੰਦੇ ਹਨ ਜਿਵੇਂ ਗੁੜ੍ਹ, ਰੇਵੜੀ, ਲੱਡੂ ਆਦਿ ਪਦਾਰਥਾਂ ਨਾਲ ਭਾਰ ਵਧਣ ਦੇ ਨਾਲ-ਨਾਲ ਸ਼ੂਗਰ ਵੀ ਵਧਦੀ ਹੈ।


ਡਾਇਬਟੀਜ਼ ਤੇ ਹਾਈ ਬਲੱਡ ਪ੍ਰੈਸ਼ਰ

ਉਹ ਵਿਅਕਤੀ ਜਿਸ ਨੂੰ ਡਾਇਬਟੀਜ਼ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਵੀ ਇਸ ਮੌਸਮ 'ਚ ਆਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਸਰਦ ਹਵਾ ਦੇ ਕਾਰਨ ਖ਼ੂਨ ਗਾੜ੍ਹਾ ਹੋ ਜਾਂਦਾ ਹੈ ਤੇ ਖ਼ੂਨ ਦੇ ਕਲਾਟ ਬਣਨ ਦੀ ਸੰਭਾਵਨਾ ਵਧ ਜਾਂਦੀ ਹੈ।


ਖਾਣ-ਪੀਣ

ਆਪਣੇ ਆਹਾਰ 'ਚ ਜ਼ਿਆਦਾ ਪੌਸ਼ਟਿਕ ਤੱਤਾਂ ਦਾ ਇਸਤੇਮਾਲ ਕਰੋ। ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਫਾਇਬਰ, ਫੋਲਿਕ ਐਸਿਡ, ਪੋਟੈਸ਼ੀਅਮ ਤੇ ਵਿਟਾਮਿਨ ਆਦਿ ਤੱਤਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

Posted By: Sarabjeet Kaur