ਕਦੋਂ ਮਨਾਇਆ ਜਾਂਦਾ ਹੈ

ਯੂਨਾਈਟਿਡ ਨੇਸ਼ਨਸ ਨੇ 3 ਜੂਨ 2018 ਨੂੰ ਇਸ ਦਿਨ ਨੂੰ ਮਨਾਉਣ ਦੀ ਪਹਿਲ ਕੀਤੀ ਸੀ। ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਕਈ ਸਾਰੇ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ।

ਕਿਵੇਂ ਹੋਈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ

ਵਿਸ਼ਵ ਸਾਈਕਲ ਦਿਵਸ ਮਨਾਉਣ ਲਈ ਅਮਰੀਕਾ ਦੇ ਮੋਂਟਗੋਮਰੀ ਕਾਲਜ ਦੇ ਪ੍ਰੋਫੈਸਕਰ ਲੈਸਜੇਕ ਸਿਬਿਲਸਕੀ ਤੇ ਉਨ੍ਹਾਂ ਦੀ ਸੋਸ਼ੋਲੌਜੀ ਦੀ ਜਮਾਤ ਨੇ ਪਟੀਸ਼ਨ ਦਾਇਰ ਕੀਤੀ ਸੀ। ਬਾਅਦ 'ਚ ਸੋਸ਼ਲ ਮੀਡੀਆ ਰਹੀਆਂ ਇਸ ਦਾ ਕਾਫ਼ੀ ਪ੍ਰਚਾਰ-ਪਸਾਰ ਹੋਇਆ ਤੇ 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਦੇ ਰੂਪ 'ਚ ਮਨਾਉਣ ਦਾ ਫ਼ੈਸਲਾ ਲਿਆ ਜਿਸ ਨੂੰ ਤੁਰਕਮੇਨਿਸਤਾਨ ਸਮੇਤ 56 ਦੇਸ਼ਾਂ ਦਾ ਸਪੋਰਟ ਮਿਲਿਆ ਸੀ।

ਮਹੱਤਵ

ਸਸਤਾ ਆਵਾਜਾਈ ਮਾਧਿਅਮ ਹੋਣ ਦੇ ਨਾਲ ਹੀ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਉਂਦਾ ਹੈ। ਸਭ ਤੋਂ ਜ਼ਰੂਰੀ ਗੱਲ ਕਿ ਸਿਰਫ਼ ਕੁਝ ਹੀ ਮਿੰਟਾਂ ਦੀ ਸਾਈਕਲਿੰਗ ਨਾਲ ਤੁਸੀਂ ਕਾਫ਼ੀ ਸਾਰੀ ਬਿਮਾਰੀਆਂ ਤੋਂ ਬਚ ਕੇ ਰਹਿ ਸਕਦੇ ਹੋ।

ਸਾਈਕਲਾਂ ਦਾ ਦੇਸ਼

ਕੋਈ ਦੇਸ਼ ਜਾਂ ਸ਼ਹਿਰ ਆਪਣੀਆਂ ਇਮਾਰਤਾਂ ਜਾਂ ਕੁਦਰਤੀ ਖ਼ੂਬਸੂਰਤੀ ਲਈ ਜਾਣਿਆ ਜਾਂਦਾ ਹੈ, ਪਰ ਨੀਦਰਲੈਂਡ ਇਕੋ-ਇਕ ਅਜਿਹਾ ਦੇਸ਼ ਹੈ ਜਿਹੜਾ ਜਾਣਿਆ ਜਾਂਦਾ ਹੈ ਬਤੌਰ ਸਾਈਕਲਾਂ ਦਾ ਦੇਸ਼। ਅਸਲ ਵਿਚ ਨੀਦਰਲੈਂਡ 'ਚ ਸਭ ਤੋਂ ਜ਼ਿਆਦਾ ਸਾਈਕਲ ਕਲਚਰ ਹੈ। ਇੱਥੋਂ ਦੀ ਸਭ ਤੋਂ ਖਾਸ ਗੱਲ ਇੱਥੋਂ ਦੋ ਲੋਕਾਂ ਦਾ ਸਾਈਕਲ ਪ੍ਰੇਮ ਹੈ। ਇੱਥੋਂ ਦੀ ਸਰਕਾਰ ਨੇ ਦੇਸ਼ ਦੀ ਕੁਦਰਤੀ ਖ਼ੂਬਸੂਰਤੀ ਬਚਾਉਣ ਲਈ ਸਾਈਕਲਾਂ ਨੂੰ ਕਾਫੀ ਪ੍ਰਮੋਟ ਕੀਤਾ ਹੈ। ਇਹੀ ਵਜ੍ਹਾ ਹੈ ਕਿ ਸਿਰਫ਼ ਆਮ ਨਾਗਰਿਕ ਹੀ ਨਹੀਂ ਬਲਕਿ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਸਾਈਕਲ 'ਤੇ ਹੀ ਦਫ਼ਤਰ ਜਾਂਦੇ ਹਨ। ਨੀਦਰਲੈਂਡ ਦਾ ਐਮਸਟਰਡਮ ਸ਼ਹਿਰ ਸਾਈਕਲਿਸਟ ਦਾ ਅੱਡਾ ਕਿਹਾ ਜਾ ਸਕਦਾ ਹੈ। ਜਿੱਥੇ ਸਾਈਕਲ ਵਾਲਿਆਂ ਲਈ ਲੇਨ ਵੀ ਬਣਾਈ ਗਈ ਹੈ। ਇੱਥੇ ਤਕਰੀਬਨ ਇਕ ਚੌਥਾਈ ਸਫ਼ਰ ਸਾਈਕਲਾਂ ਰਾਹੀਂ ਹੀ ਤੈਅ ਕੀਤਾ ਗਿਆ ਹੈ। ਇੱਥੇ 22,000 ਮੀਲ ਦਾ ਸਾਈਕਲ ਲਈ ਰਸਤਾ ਬਣਾਇਆ ਗਿਆ ਹੈ। ਨਾ ਸਿਰਫ਼ ਸੁਰੱਖਿਆ ਦੇ ਲਿਹਾਜ਼ ਤੋਂ ਬਲਕਿ ਪੌਣ-ਪਾਣੀ ਦੀ ਰੱਖਿਆ ਦੇ ਮਾਮਲੇ 'ਚ ਇਹ ਦੇਸ਼ ਹਰ ਕਿਸੇ ਤੋਂ ਉੱਪਰ ਹੈ। ਜਿੱਥੇ ਨਾਗਰਿਕਾਂ ਤੋਂ ਜ਼ਿਆਦਾ ਗਿਣਤੀ 'ਚ ਸਾਈਕਲਾਂ ਮੌਜੂਦ ਹਨ। ਹਾਲਾਂਕਿ ਡੈਨਮਾਰਕ ਦੇ ਕੋਪੇਨਹੇਗਨ ਨੂੰ ਸਭ ਤੋਂ ਵੱਧ ਸਾਈਕਲ ਫਰੈਂਡਲੀ ਦੇਸ਼ ਮੰਨਿਆ ਜਾਂਦਾ ਹੈ। ਇਸ ਨੂੰ 'ਸਿਟੀ ਆਫ ਸਾਈਕਲਿਸਟ' ਵੀ ਕਿਹਾ ਜਾਂਦਾ ਹੈ। ਇੱਥੋਂ ਦੀ ਤਕਰੀਬਨ 52 ਫ਼ੀਸਦੀ ਆਬਾਦੀ ਨਿਯਮਤ ਸਾਈਕਲ ਚਲਾ ਰਹੀ ਹੈ, ਯਾਨੀ ਤੇਲ ਦੀਆਂ ਵਧਦੀਆਂ-ਘਟਦੀਆਂ ਕੀਮਤਾਂ ਇਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦੀਆਂ।

Posted By: Seema Anand