ਜੇਐੱਨਐੱਨ, ਨਵੀਂ ਦਿੱਲੀ : ਕੀ ਤੁਸੀਂ ਵੀ ਇਨ੍ਹਾਂ ਦਿਨਾਂ 'ਚ Work From Home ਕਰ ਰਹੇ ਹੋ? ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਤੇ ਇਸ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਸੂਬਿਆਂ 'ਚ ਲਾਕ ਡਾਊਨ ਕਰ ਦਿੱਤਾ ਗਿਆ ਹੈ। ਲਗਪਗ ਸਾਰੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ Work From Home ਦੀ ਪਰਮੀਸ਼ਨ ਦੇ ਦਿੱਤੀ ਹੈ। ਜੇ ਘਰ 'ਚ ਰਹਿ ਕੇ ਕੰਮ ਕਰਨ ਦੇ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਦਿਨਾਂ 'ਚ ਕਮਰ ਤੇ ਪਿੱਠ 'ਚ ਦਰਦ ਦੀ ਸਮੱਸਿਆ ਝਲ ਰਹੇ ਹਨ। ਜ਼ਿਆਦਾਤਰ ਲੋਕਾਂ 'ਚ ਸਮੱਸਿਆਵਾਂ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਹੈ, ਜਦੋਂ ਤੋਂ ਉਨ੍ਹਾਂ ਨੇ ਘਰ 'ਚ ਕੰਮ ਕਰਨਾ ਸ਼ੁਰੂ ਕੀਤਾ ਹੈ। ਕੀ ਤੁਸੀਂ ਜਾਣਦੇ ਹੋ ਇਸ ਦਾ ਕੀ ਕਾਰਨ? ਆਓ ਤੁਹਾਨੂੰ ਦੱਸਦੇ ਹਾਂ।

ਕੀ ਹੈ ਪਿੱਠ ਤੇ ਕਮਰ ਦੇ ਦਰਦ ਦਾ ਕਾਰਨ?

ਘਰ 'ਚ ਕੰਮ ਕਰਨ ਵਾਲੇ ਲੋਕਾਂ 'ਚ ਅਚਾਨਕ ਪਿੱਠ ਤੇ ਕਮਰ ਦੀ ਦਰਦ ਇਸ ਲਈ ਸ਼ੁਰੂ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਆਫਿਸ ਦੇ ਅਨੁਸਾਰ ਘਰ 'ਚ ਢਾਲਣ ਦੀ ਕੋਸ਼ਿਸ਼ ਨਹੀਂ ਕੀਤੀ। ਘਰ 'ਚ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਗ਼ਲਤੀਆਂ ਤੁਹਾਡੀ ਪਿੱਠ ਤੇ ਕਮਰ ਦੀ ਦਰਦ ਹੁੰਦੀ ਰਹਿੰਦੀ ਹੈ।

- ਬਿਸਤਰੇ 'ਚ ਬੈਠੇ-ਬੈਠੇ ਕੰਮ ਕਰਨਾ।

- ਇਕੋ ਹੀ ਪਜੀਸ਼ਨ 'ਚ ਕੰਮ ਕਰਨਾ।

- ਲੰਬੇ ਸਮੇਂ ਤਕ ਬੈਠੇ ਰਹਿਣਾ।

- ਘਰ 'ਚ ਰਹਿ ਕੇ ਪਾਣੀ ਘੱਟ ਪੀਣਾ।

- ਜ਼ਰੂਰਤ ਤੋਂ ਜ਼ਿਆਦਾ ਖਾਣ ਤੇ ਸੌਣਾ।


ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ ਕਮਰ ਤੇ ਪਿੱਠ ਦੀ ਸਮੱਸਿਆ?

-Work From Home ਦੇ ਦੌਰਾਨ ਪਿੱਠ ਤੇ ਦਰਦ ਦੀ ਸਮੱਸਿਆ ਤੋਂ ਬਚਣਾ ਹੈ ਤਾਂ ਤੁਹਾਨੂੰ ਕੁਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਬੈਠਣ ਦਾ ਸਹੀ ਤਰੀਕਾ

ਬਿਸਤਰੇ 'ਤੇ ਬੈਠ ਕੇ ਕੰਮ ਕਰਨਾ ਜਾਂ ਸਹੀ ਪਜੀਸ਼ਨ 'ਚ ਨਾ ਕੰਮ ਕਰਨਾ ਆਦਿ ਨਾਲ ਦਰਦ ਹੋਣ ਲੱਗਦੀ ਹੈ। ਇਸ ਲਈ ਤੁਹਾਨੂੰ ਬੈਠਣ ਦੀ ਪਜੀਸ਼ਨ ਦਾ ਧਿਆਨ ਦਿਓ। ਇਸ ਲਈ ਤੁਹਾਨੂੰ ਆਪਣੇ ਘਰ 'ਚ ਟੇਬਲ ਜ਼ਿਆਦਾ ਉੱਚਾ ਤੇ ਕੁਰਸੀ ਜ਼ਿਆਦਾ ਨੀਵੀਂ ਦੀ ਵਿਵਸਥਾ ਕਰਦੇ ਹੋ ਤਾਂ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਲੰਬੇ ਸਮੇਂ ਤਕ ਨਾ ਬੈਠਣਾ

ਜਿਸ ਤਰ੍ਹਾਂ ਤੁਸੀਂ ਕਈ ਵਾਰ ਜ਼ਿਆਦਾ ਕੰਮ ਹੋਣ ਦੇ ਕਾਰਨ ਬੈਠੇ ਹੀ ਰਹਿੰਦੇ ਹੋ ਤਾਂ ਜਿਸ ਪਜੀਸ਼ਨ 'ਚ ਬੈਠੇ ਹੋ ਉਸੇ 'ਚ ਹੀ ਬੈਠੇ ਰਹਿੰਦੇ ਹੋ ਤਾਂ ਇਹ ਬਹੁਤ ਹੀ ਗ਼ਲਤ ਹੈ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਮੀ ਸੀਟ ਤੋਂ ਉੱਠਣਾ ਚਾਹੀਦਾ ਹੈ। Work From Home ਦੀ ਗਾਈਡ ਲਾਈਨਜ਼ ਅਨੁਸਾਰ ਹਰ 30 ਮਿੰਟ ਬਾਅਦ ਘੱਟ ਤੋਂ ਘੱਚ 3 ਮਿੰਟ ਲਈ ਉੱਠਣਾ ਚਾਹੀਦਾ ਹੈ।

ਰੋਜ਼ 30 ਮਿੰਟ ਕਸਰਤ ਕਰੋ

Work From Home ਦਾ ਕਹਿਣਾ ਹੈ ਕਿ ਤੁਹਾਨੂੰ ਸਿਹਤਮੰਦ ਰਹਿਣ ਲਈ ਘੱਟ ਤੋਂ ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ। ਜੇ ਤੁਹਾਡੇ ਇਲਾਕੇ 'ਚ ਲਾਕਡਾਊਨ ਹੋ ਗਿਆ ਹੈ ਤਾਂ ਸੰਭਵ ਹੈ ਕਿ ਤੁਸੀਂ ਘਰ 'ਚੋਂ ਬਾਹਰ ਬਿਲਕੁਲ ਵੀ ਨਹੀਂ ਨਿਕਲ ਸਕਦੇ। ਇਸ ਤਰ੍ਹਾਂ ਦੀ ਸਥਿਤੀ 'ਚ ਆਪਣੇ ਘਰ Ýਚ ਹੀ ਰਹਿ ਕੇ ਕਸਰਤ ਕਰੋ।

ਪਾਣੀ ਦੀ ਬੋਤਲ ਆਪਣੇ ਕੋਲ ਰੱਖੋ

ਅਕਸਰ ਲੋਕ ਆਫਿਸ 'ਚ ਜ਼ਿਆਦਾ ਪਾਣੀ ਪੀਂਂਦੇ ਹਨ, ਜਦਕਿ ਘਰ 'ਚ ਘੱਟ ਪੀਂਦੇ ਹਨ। ਘੱਟ ਪਾਣੀ ਪੀਣ ਨਾਲ ਸਿਰ ਦਰਦ, ਕਮਰ ਦਰਦ ਤੇ ਪਿੱਠ ਦਰਦ ਦੀ ਸਮੱਸਿਆ ਵਧ ਜਾਂਦੀ ਹੈ। ਇਸ ਲਈ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ।

Posted By: Sarabjeet Kaur