ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Covid-19 Double Infection : ਹਾਲ ਹੀ 'ਚ ਬੈਲਜੀਅਮ ਦੀ ਇਕ ਬਜ਼ੁਰਗ ਔਰਤ ਕੋਵਿਡ-19 ਦੇ ਦੋ ਵੇਰੀਐਂਟਸ ਨਾਲ ਇਨਫੈਕਟਿਡ ਪਾਈ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਬ੍ਰਾਜ਼ੀਲ 'ਚ ਵੀ ਦੋ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਦੋਵੇਂ ਮਰੀਜ਼ ਕੋਵਿਡ-19 ਦੇ ਦੋ ਅਲੱਗ-ਅਲੱਗ ਵੇਰੀਐਂਟਸ ਨਾਲ ਇਨਫੈਕਟਿਡ ਪਾਏ ਗਏ। ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਕਿਹੜੇ ਲੋਕਾਂ ਲਈ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਰਹੇ ਹਨ। ਅਜਿਹੇ ਵਿਚ ਜੇਕਰ ਕੋਈ ਇਕੱਠੇ ਦੋ ਵੇਰੀਐਂਟ ਨਾਲ ਇਨਫੈਕਟਿਡ ਹੋ ਜਾਵੇ ਤਾਂ ਇਹ ਕਿੰਨਾ ਕੁ ਖ਼ਤਰਨਾਕ ਹੁੰਦਾ ਹੋਵੇਗਾ, ਇਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ।

ਕੀ ਇਕ ਵਾਰ 'ਚ ਕੋਵਿਡ ਦੇ ਦੋ ਵੇਰੀਐਂਟਸ ਨਾਲ ਇਨਫੈਕਟਿਡ ਹੋਣਾ ਮੁਮਕਿਨ ਹੈ?

ਦੋ ਵੱਖਰੇ ਵੇਰੀਐਂਟਸ ਨਾਲ ਇਨਫੈਕਟਿਡ ਹੋਣ ਵਾਲੇ ਮਾਮਲੇ ਬੇਸ਼ੱਕ ਦੁਰਲੱਭ ਹਨ, ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਵਿਸ਼ੇਸ਼ ਰੂਪ 'ਚ ਸਾਹ ਨਾਲ ਜੁੜੇ ਵਾਇਰਸ 'ਚ ਕੋ-ਇਨਫੈਕਸ਼ਨ ਹੋਣਾ ਆਮ ਨਹੀਂ। ਇਨਫਲੂਏਂਜ਼ਾ ਤੇ ਹੈਪੇਟਾਈਟਸ-ਸੀ ਵਰਗੇ RNA ਵਾਇਰਸ ਆਮਤੌਰ 'ਤੇ ਮਿਊਟੇਟ ਕਰਦੇ ਹਨ ਤੇ ਕੋ-ਇਨਫੈਕਸ਼ਨ ਦਾ ਕਾਰਨ ਵੀ ਬਣਦੇ ਹਨ।

ਵਾਇਰਸ ਸਮੇਂ ਦੇ ਨਾਲ ਵਿਕਸਤ ਤੇ ਮਿਊਟੇਟ ਹੋਣ ਲਈ ਜਾਣੇ ਜਾਂਦੇ ਹਨ, ਇੱਥੋਂ ਤਕ ਕਿ ਉਹ ਮਨੁੱਖੀ ਸਿਹਤ ਲਈ ਜੋਖ਼ਮ ਪੈਦਾ ਕਰਨ ਲਈ ਮਿਊਟੇਟ ਕਰਦੇ ਹਨ। ਹਾਲਾਂਕਿ, ਸਾਰੇ ਮਿਊਟੇਸ਼ਨ ਖ਼ਤਰਨਾਕ ਨਹੀਂ ਹੁੰਦੇ, ਪਰ ਜਿਹੜੇ ਕੁਦਰਤੀ ਪ੍ਰਤੀਰੱਖਿਆ ਪ੍ਰਤੀਕਿਰਿਆ ਤੋਂ ਬਚਣ 'ਚ ਸਮਰੱਥ ਹੋ ਜਾਂਦੇ ਹਨ, ਉਨ੍ਹਾਂ ਵਿਚ ਇਨਫੈਕਸ਼ਨ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।

ਕਿਹੜੇ ਲੋਕਾਂ 'ਚ ਵੱਧ ਜਾਂਦੈ ਡਬਲ ਇਨਫੈਕਸ਼ਨ ਦਾ ਖ਼ਤਰਾ?

ਵਿਗਿਆਨੀ ਹਾਲੇ ਵੀ ਕੋਵਿਡ ਨਾਲ ਜੁੜੇ ਜੋਖ਼ਮਾਂ ਦਾ ਅਧਿਐਨ ਕਰ ਰਹੇ ਹਨ, ਪਰ ਇਹ ਗੱਲ ਸਾਫ ਹੈ ਕਿ ਵੈਕਸੀਨ ਨਾਲ ਹੀ ਕੋਵਿਡ ਦੇ ਗੰਭੀਰ ਸਿੱਟਿਆਂ ਤੇ ਇਨਫੈਕਸ਼ਨ ਦੇ ਜੋਖ਼ਮ ਨੂੰ ਘਟਾਇਆ ਜਾ ਸਕਦਾ ਹੈ। ਬੈਲਜੀਅਮ ਦੀ ਔਰਤ ਜਿਸਦੀ ਕੋਵਿਡ ਦੇ ਡਬਲ ਇਨਫੈਕਸ਼ਨ ਨਾਲ ਮੌਤ ਹੋ ਗਈ, ਉਸ ਨੂੰ ਕੋਵਿਡ ਵੈਕਸੀਨ ਨਹੀਂ ਲੱਗੀ ਸੀ।

ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਟੀਕਕਾਰਨ ਦੀ ਮਦਦ ਨਾਲ ਭਵਿੱਖ ਵਿਚ ਕੋਵਿਡ ਦੇ ਰੂਪ ਬਦਲਣ ਤੇ ਡਬਲ ਇਨਫੈਕਸ਼ਨ ਦੇ ਜੋਖ਼ਮ ਨੂੰ ਵੀ ਘਟਾਇਆ ਜਾ ਸਕਦਾ ਹੈ। ਜਿੱਥੋਂ ਤਕ ਕੋਵਿਡ-19 ਦੇ ਡਬਲ ਇਨਫੈਕਸ਼ਨ ਦੀ ਗੱਲ ਹੈ ਤਾਂ ਉਨ੍ਹਾਂ ਲੋਕਾਂ ਵਿਚ ਜੋਖ਼ਮ ਵੱਧ ਜਾਂਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਤੇ ਦੂਸਰੀਆਂ ਬਿਮਾਰੀਆਂ ਵੀ ਹਨ।

(Disclaimer : ਲੇਖ ਵਿਚ ਸ਼ਾਮਲ ਸਲਾਹ ਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਮਾਹਿਰ ਦੀ ਸਲਾਹ ਦੇ ਰੂਪ 'ਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਆਪਣੀ ਡਾਕਟਰ ਤੋਂ ਸਲਾਹ ਲਓ।)

Posted By: Seema Anand