ਜੇਐੱਨਐੱਨ, ਨਵੀਂ ਦਿੱਲੀ : Coronavirus : ਦੇਸ਼ ਦਰ ਦੇਸ਼ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਇਸੇ ਕਾਰਨ ਸਿਹਤ ਸੰਸਥਾਵਾਂ ਵੱਲੋਂ ਸੰਕ੍ਰਮਣ ਤੋਂ ਬਚਣ ਲਈ ਲਗਾਤਾਰ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ। ਇਹ ਵਾਇਰਸ ਸਭ ਤੋਂ ਜ਼ਿਆਦਾ ਸਮੇਂ ਤਕ ਸਤ੍ਹਾ 'ਤੇ ਬਣਿਆ ਰਹਿ ਸਕਦਾ ਹੈ ਤੇ ਲੋਕ ਬਿਨਾਂ ਇਹਤਿਆਤ ਵਰਤੇ ਉਸ ਨੂੰ ਛੂਹ ਕੇ ਸਰੀਰ 'ਚ ਪਹੁੰਚਦੇ ਹਨ। ਪੂਰੀ ਦੁਨੀਆ 'ਚ ਖਲਬਲੀ ਮਚਾਉਣ ਵਾਲੇ ਕੋਰੋਨਾ ਵਾਇਰਸ (COVID19) ਦੇ ਸੰਕ੍ਰਮਣ ਤੋਂ ਬਚਣ ਦੇ ਮੁੱਢਲੇ ਉਪਾਅ ਦੇ ਤੌਰ 'ਤੇ ਸੈਨੇਟਾਈਜ਼ਰ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ।

ਹਰੇਕ ਵਿਅਕਤੀ ਲਈ ਮਹਿੰਗਾ ਸੈਨੇਟਾਈਜ਼ਰ ਖਰੀਦਣਾ ਤੇ ਇਸ ਦੀ ਉਪਲਬਧਤਾ ਸਹਿਜ ਨਹੀਂ ਹੈ, ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਹਾਨੂੰ ਆਪਣੀ ਸਿਹਤ ਨਾਲ ਸਮਝੌਤਾ ਕਰਨਾ ਪਵੇਗਾ। ਜਾਣੋ ਕੀ ਕਹਿੰਦੀ ਹੈ ਕਾਨਪੁਰ ਦੇ ਐੱਫਜੀਕੇ ਹਸਪਤਾਲ ਦੇ ਜਨਰਲ ਫਿਜੀਸ਼ੀਅਨ ਡਾ. ਮੋਹਿਤ ਮੈਥਾਨੀ।

ਸਪਿਰਿਟ : ਇਸ ਦੀ ਵਰਤੋਂ ਸੈਨੇਟਾਈਜ਼ਰ ਦੇ ਰੂਪ 'ਚ ਕਰ ਸਕਦੇ ਹੋ। ਡਾਕਟਰ ਇਸ ਦੀ ਵਰਤੋਂ ਇੰਜੈਕਸ਼ਨ ਲਗਾਉਣ ਤੋਂ ਪਹਿਲਾਂ ਸਕਿੱਨ ਸਾਫ਼ ਕਰਨ ਲਈ ਕਰਦੇ ਹਨ ਤੇ ਇਹ ਸੰਕ੍ਰਮਣ ਤੋਂ ਬਚਾਉਂਦਾ ਹੈ। ਇਹ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ।

ਐਥਿਲ ਅਲਕੋਹਲ : ਇਹ ਇਕ ਬਿਹਤਰ ਸੈਨੇਟਾਈਜ਼ਰ ਹੈ। ਇਸ ਵਿਚ ਸਿਰਫ਼ 5 ਫ਼ੀਸਦੀ ਪਾਣੀ ਹੁੰਦਾ ਹੈ, ਇਸ ਲਈ ਇਸ ਵਿਚ 20 ਤੋਂ 25 ਫ਼ੀਸਦੀ ਵਾਧੂ ਪਾਣੀ (ਉਬਾਲ ਕੇ ਠੰਢਾ ਕੀਤਾ ਹੋਇਆ) ਮਿਲਾ ਕੇ ਸਾਫ਼ ਸ਼ੀਸ਼ੀ 'ਚ ਭਰ ਲਉ। ਇਸ ਸੰਕ੍ਰਮਣ ਤੋਂ ਤੁਹਾਨੂੰ ਸੁਰੱਖਿਅਤ ਰੱਖੇਗਾ। ਇਹ ਕਿਸੇ ਵੀ ਮੈਡੀਕਲ ਸਟੋਰ 'ਤੇ ਮਿਲ ਜਾਂਦਾ ਹੈ।

ਲਿਕਵਿਡ ਸੌਪ : ਸਾਬਣ ਦੀ ਵਰਤੋਂ ਕਿਸੇ ਵੀ ਵਾਇਰਸ ਦੀ ਉੱਪਰੀ ਪਰਤ ਨੂੰ ਤੋੜਨ 'ਚ ਬੇਹੱਦ ਸਮਰੱਥ ਹੁੰਦੀ ਹੈ। ਬੱਸ ਧਿਆਨ ਰਹੇ ਕਿ ਜਦੋਂ ਵੀ ਹੱਥ ਧੋਵੋ ਤਾਂ ਘੱਟੋ-ਘੱਟ 40 ਸੈਕੰਡ ਤਕ ਝੱਗ ਬਣਾਓ ਤੇ ਮੁੜ ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਹੱਥਾਂ ਨੂੰ ਸਾਫ਼ ਕੱਪੜੇ ਨਾਲ ਪੂੰਝ ਲਉ।

ਧਿਆਨ ਦੇਣ ਯੋਗ ਗੱਲਾਂ

  • ਦਰਵਾਜ਼ੇ ਦੇ ਹੱਥੇ ਤੇ ਕਿਸੇ ਵੀ ਤਰ੍ਹਾਂ ਦੇ ਕਾਗ਼ਜ਼ ਨੂੰ ਹੱਥ ਲਗਾਉਣ ਤੋਂ ਪਹਿਲਾਂ ਤੇ ਬਾਅਦ 'ਚ ਹੱਥ ਸਾਫ਼ ਕਰਨਾ ਨਾ ਭੁੱਲੋ।
  • ਜੇਕਰ ਕੋਈ ਵਿਅਕਤੀ ਸੰਕ੍ਰਮਿਤ ਹੈ ਤੇ ਖੰਘਣ-ਛੱਕਣ 'ਤੇ ਮੂੰਹ ਨੂੰ ਨਹੀਂ ਢਕ ਰਿਹਾ ਤਾਂ ਉਹ ਵਾਇਰਸ 6 ਫੁੱਟ ਤਕ ਜਾ ਸਕਦਾ ਹੈ।
  • ਅਜਿਹਾ ਵੀ ਸੰਭਵ ਹੈ ਕਿ ਕਿਸੇ ਸੰਕ੍ਰਮਿਤ ਵਿਅਕਤੀ ਦੇ ਖੰਘਣ ਤੇ ਛਿੱਕਣ ਤੋਂ ਬਾਅਦ ਸਤ੍ਹਾ 'ਤੇ ਇਹ ਵਾਇਰਸ ਹੈ ਤਾਂ 10 ਮਿੰਟ ਤੋਂ ਲੈ ਕੇ ਇਕ ਜਾਂ ਦੋ ਘੰਟੇ ਤਕ ਇਹ ਕਿਸੇ ਨੂੰ ਵੀ ਲਪੇਟ 'ਚ ਲੈ ਸਕਦਾ ਹੈ।

ਪਲਾਸਟਿਕ 'ਤੇ ਸਭ ਤੋਂ ਜ਼ਿਆਦਾ ਦੇਰ ਤਕ : ਅਮਰੀਕਾ ਦੇ ਵਾਇਰਸ ਇਕੋਲੌਜੀ ਆਫ ਰੌਕੀ ਮਾਊਂਟੇਨ ਪ੍ਰਯੋਗਸ਼ਾਲਾ ਦੇ ਮੁਖੀ ਵਿੰਸੈਂਟ ਮੁੰਸਟਰ ਮੁਤਾਬਿਕ ਕੋਰੋਨਾ ਸਭ ਤੋਂ ਜ਼ਿਆਦਾ ਦੇਰ ਤਕ ਪਲਾਸਟਿਕ 'ਤੇ ਰਹਿ ਸਕਦਾ ਹੈ ਜਦਕਿ ਸਭ ਤੋਂ ਘੱਟ ਦੇਰ ਤਕ ਹਵਾ 'ਚ।

Posted By: Seema Anand