ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਦੇਸ਼ ’ਚ ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। World Diabetes Association ਦੀ ਮੰਨੀਏ ਤਾਂ ਭਾਰਤ ’ਚ ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਲਈ ਭਾਰਤ ਨੂੰ ‘ਡਾਇਬਟੀਜ਼ ਬਿਮਾਰੀ ਦੀ ਰਾਜਧਾਨੀ’ ਵੀ ਕਿਹਾ ਜਾਂਦਾ ਹੈ। ਇਹ ਇਕ ਲਾ-ਇਲਾਜ ਬਿਮਾਰੀ ਹੈ ਜੋ ਜ਼ਿੰਦਗੀ ਭਰ ਨਾਲ ਹੀ ਰਹਿੰਦੀ ਹੈ। ਇਸ ਤਰ੍ਹਾਂ ਦੀ ਬਿਮਾਰੀ ਹੋਣ ’ਤੇ ਪਰਹੇਜ਼ ਦੀ ਵਿਸ਼ੇਸ਼ ਜ਼ਰੂਰਤ ਪੈਂਦੀ ਹੈ। ਜੇਕਰ ਲਾਪਰਵਾਹੀ ਵਰਤਦੇ ਹੋ ਤਾਂ ਇਹ ਬਿਮਾਰੀ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ। ਇਸਦੇ ਲਈ ਡਾਕਟਰਜ਼ ਹਮੇਸ਼ਾ ਡਾਇਬਟੀਜ਼ ਦੇ ਮਰੀਜ਼ਾਂ ਨੂੰ ਮਿੱਠੇ ਤੋਂ ਦੂਰ ਰਹਿਣ ਤੇ ਰੋਜ਼ਾਨਾ ਵਰਕ-ਆਊਟ ਕਰਨ ਦੀ ਸਲਾਹ ਦਿੰਦੇ ਰਹਿੰਦੇ ਹਨ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ। ਜੇਕਰ ਤੁਸੀਂ ਵੀ ਡਾਇਬਟੀਜ਼ ਦੇ ਮਰੀਜ਼ ਹੋ ਤੇ ਬਲੱਡ ਸ਼ੂਗਰ ਕੰਟਰੋਲ ਕਰਨੀ ਚਾਹੁੰਦੇ ਹੋ ਤਾਂ ਬਰੇਕ ਫਾਸਟ ਡਾਈਟ ’ਤੇ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਆਓ ਜਾਣਦੇ ਹਾਂ ਕਿ ਡਾਇਬਟੀਜ਼ ਦੇ ਮਰੀਜ਼ ਸਵੇਰ ਦੇ ਨਾਸ਼ਤੇ ’ਚ ਕੀ ਖਾਣ ਤੇ ਕਿਹੜੀਆਂ ਚੀਜ਼ਾਂ ਤੋਂ ਕਰਨ ਪਰਹੇਜ਼।

ਲੋਅ ਸ਼ੂਗਰ ਯੁਕਤ ਫਲ਼ ਤੇ ਸਬਜ਼ੀਆਂ ਖਾਣ

ਸਵੇਰ ਦੇ ਨਾਸ਼ਤੇ ’ਚ ਉੱਚ ਫਾਈਬਰ ਅਤੇ ਲੋਅ ਸ਼ੂਗਰ ਯੁਕਤ ਚੀਜ਼ਾਂ ਦਾ ਸੇਵਨ ਵੱਧ ਤੋਂ ਵੱਧ ਕਰੋ। ਫਾਈਬਰ ਨਾਲ ¬ਕ੍ਰੇਵਿੰਗ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਸ਼ੂਗਰ ਵੱਧਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਡਾਇਬਟੀਜ਼ ਦੇ ਮਰੀਜ਼ਾਂ ਨੂੰ ਮਿੱਠੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਸ ਦੇ ਲਈ ਨਾਸ਼ਤੇ ’ਚ ਲੋਅ ਸ਼ੂਗਰ ਯੁਕਤ ਫਲ਼ ਤੇ ਸਬਜ਼ੀਆਂ ਖਾਓ।

ਦਲੀਆ ਖਾਓ

ਦਲੀਏ ਨੂੰ ‘ਸੁਪਰਫੂਡ’ ਵੀ ਕਿਹਾ ਜਾਂਦਾ ਹੈ। ਸਵੇਰ ਦੇ ਨਾਸ਼ਤੇ ’ਚ ਦਲੀਆ ਫਾਇਦੇਮੰਦ ਸਾਬਿਤ ਹੁੰਦਾ ਹੈ। ਦਲੀਆ ਮਿੱਠਾ ਤੇ ਨਮਕੀਨ ਦੋਵੇਂ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ। ਹਾਲਾਂਕਿ, ਡਾਇਬਟੀਜ਼ ਦੇ ਮਰੀਜ਼ਾਂ ਨੂੰ ਲੂਣ ਵਾਲਾ ਦਲੀਆ ਖਾਣਾ ਚਾਹੀਦਾ ਹੈ। ਜੇਕਰ ਸਵਾਦਿਸ਼ਟ ਚਾਹੁੰਦੇ ਹੋ ਤਾਂ ਸਬਜ਼ੀਆਂ ਦੀ ਵਰਤੋਂ ਕਰੋ।

ਬ੍ਰਾਊਨ ਬਰੈੱਡ ਖਾਓ

ਦਿਨ ਦੀ ਸ਼ੁਰੂਆਤ ਬ੍ਰਾਊਨ ਬ੍ਰੈੱਡ ਨਾਲ ਕਰਨੀ ਚੰਗੀ ਹੁੰਦੀ ਹੈ। ਇਸ ’ਚ ਭਰਪੂਰ ਮਾਤਰਾ ’ਚ ਕਾਰਬਸ ਹੁੰਦਾ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਐਵਾਕਾਡੋ ਖਾਓ

ਐਵਾਕਾਡੋ ਨੂੰ ਉੱਤਮ ਫਲ਼ ਮੰਨਿਆ ਜਾਂਦਾ ਹੈ। ਸਵੇਰ ਦੇ ਨਾਸ਼ਤੇ ’ਚ ਐਵਾਕਾਡੋ ਨੂੰ ਸ਼ਾਮਿਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤਾਜ਼ੇ ਫਲ਼, ਆਂਡੇ ਤੇ ਆਮਲੇਟ ਦਾ ਵੀ ਸੇਵਨ ਕਰ ਸਕਦੇ ਹੋ।

ਕਿਹੜੀਆਂ ਚੀਜ਼ਾਂ ਤੋਂ ਕਰਨਾ ਚਾਹੀਦਾ ਪ੍ਰਹੇਜ਼

- ਡਾਇਬਟੀਜ਼ ਦੇ ਮਰੀਜ਼ਾਂ ਨੂੰ ਨਾਸ਼ਤੇ ਸਮੇਂ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ।

- ਤਾਜ਼ੇ ਜਾਂ ਪੈਕਡ ਜੂਸ ਦਾ ਸੇਵਨ ਬਿਲਕੁੱਲ ਨਾ ਕਰੋ।

- ਆਟੇ ਨਾਲ ਬਣਿਆ ਬ੍ਰੈੱਡ ਨਾ ਖਾਓ।

- ਚਾਕਲੇਟਸ, ਪੇਸਟ੍ਰੀਜ਼, ਪ੍ਰੋਸੈੱਸਡ ਫੂਡਸ ¬ਕ੍ਰੋਸਿਸੇਂਟਸ ਆਦਿ ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ।

ਡਿਸਕਲੇਮਰ : ਸਟੋਰੀ ਦੇ ਟਿਪਸ ਤੇ ਸੁਝਾਅ ਆਮ ਜਾਣਕਾਰੀ ਲਈ ਹਨ। ਇਨ੍ਹਾਂ ਨੂੰ ਕਿਸੇ ਡਾਕਟਰ ਜਾਂ ਮੈਡੀਕਲ ਪ੍ਰੋਫੈਸ਼ਨਲ ਦੀ ਸਲਾਹ ਦੇ ਤੌਰ ’ਤੇ ਨਾ ਲਓ। ਬਿਮਾਰੀ ਜਾਂ ਸੰ¬ਕ੍ਰਮਣ ਦੇ ਲੱਛਣਾਂ ਦੀ ਸਥਿਤੀ ’ਚ ਡਾਕਟਰ ਦੀ ਸਲਾਹ ਜ਼ਰੂਰ ਲਓ।

Posted By: Ramanjit Kaur