ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Weight Gain Tips : ਖ਼ਰਾਬ ਰੋਜ਼ਮਰ੍ਹਾ, ਖ਼ਰਾਬ ਖਾਣ-ਪਾਣ ਅਤੇ ਤਣਾਅ ਦੇ ਚੱਲਦਿਆਂ ਕੁਝ ਲੋਕ ਮੋਟਾਪਾ ਤਾਂ ਕੁਝ ਲੋਕ ਦੁਬਲੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਜੈਨੇਟਿਕ ਰੋਗ ਵੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ। ਜਿਸ ਤਰ੍ਹਾਂ ਇਕ ਵਾਰ ਭਾਰ ਵਧ ਜਾਵੇ ਤਾਂ ਸਖ਼ਤ ਮਿਹਨਤ ਤੋਂ ਬਾਅਦ ਹੀ ਕੰਟਰੋਲ ਹੁੰਦਾ ਹੈ। ਲੋਕ ਭਾਰ ਵਧਾਉਣ ਲਈ ਕਈ ਪ੍ਰਕਾਰ ਦੇ ਯਤਨ ਕਰਦੇ ਹਨ। ਕੁਝ ਲੋਕ ਅਜਿਹਾ ਸੋਚਦੇ ਹਨ ਕਿ ਜ਼ਿਆਦਾ ਖਾਣ ਨਾਲ ਭਾਰ ਵੱਧਦਾ ਹੈ, ਪਰ ਅਜਿਹਾ ਬਿਲਕੁੱਲ ਨਹੀਂ ਹੈ, ਸਿਰਫ਼ ਚਾਰ ਵਾਰ ਖਾਣ ਨਾਲ ਭਾਰ ਨਹੀਂ ਵੱਧਦਾ, ਬਲਕਿ ਡਾਈਟ ’ਚ ਕੈਲੋਰੀ ਬੇਹੱਦ ਜ਼ਰੂਰੀ ਹੈ। ਇਸਦੇ ਲਈ ਰੋਜ਼ਾਨਾ ਉਨ੍ਹਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ, ਜਿਸ ਨਾਲ ਕੈਲੋਰੀ ਸਭ ਤੋਂ ਵੱਧ ਰਹਿੰਦੀ ਹੈ। ਹਾਲਾਂਕਿ, ਅਨੁਸਾਸ਼ਨ ’ਚ ਕਮੀ ਦੇ ਚੱਲਦਿਆਂ ਕੁਝ ਲੋਕਾਂ ਨੂੰ ਇਸ ’ਚ ਕਾਮਯਾਬੀ ਨਹੀਂ ਮਿਲ ਪਾਉਂਦੀ।

ਮਾਹਿਰ ਹਮੇਸ਼ਾ ਭਾਰ ਵਧਾਉਣ ਲਈ ਡਾਈਟ ’ਚ ਪ੍ਰੋਟੀਨ ਯੁਕਤ ਚੀਜ਼ਾਂ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਵੀ ਦੁਬਲੇਪਨ ਤੋਂ ਪਰੇਸ਼ਾਨ ਹੋ ਅਤੇ ਭਾਰ ਵਧਾਉਣਾ ਚਾਹੁੰਦੇ ਹੋ, ਤਾਂ ਦਿਨ ’ਚ ਇਸ ਸਮੇਂ ਜ਼ਰੂਰ ਨੀਂਦ ਲਓ। ਕਈ ਖੋਜ ’ਚ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਇਸ ’ਚ ਖੋਜਕਰਤਾਵਾਂ ਨੂੰ ਵੱਡੀ ਸਫ਼ਲਤਾ ਮਿਲੀ। ਇਨ੍ਹਾਂ ਖੋਜਾਂ ’ਚ ਦੁਬਲੇਪਣ ਦਾ ਸ਼ਿਕਾਰ ਲੋਕਾਂ ਨੂੰ ਦਿਨ ਦੇ ਸਮੇਂ ਸੌਣ ਦੀ ਸਲਾਹ ਦਿੱਤੀ ਗਈ ਹੈ।

ਆਓ ਜਾਣਦੇ ਹਾਂ -

todaysdietitian.com ’ਚ ਛਪੀ ਇਕ ਖੋਜ ’ਚ ਇਹ ਦੱਸਿਆ ਗਿਆ ਹੈ ਕਿ ਘੱਟ ਸੌਣ ਜਾਂ ਵੱਧ ਸੌਣ ਨਾਲ ਸਿਹਤ ’ਤੇ ਕਾਫੀ ਪ੍ਰਭਾਵ ਪੈਂਦਾ ਹੈ। ਵੱਧ ਸੌਣ ਨਾਲ ਭਾਰ ਵੱਧਦਾ ਹੈ। ਉਥੇ ਹੀ ਘੱਟ ਸੌਣ ਨਾਲ ਵਿਅਕਤੀ ’ਚ ਤਣਾਅ, ਚਿੜਚਿੜਾਪਣ ਅਤੇ ਸੁਸਤੀ ਦੇਖੀ ਗਈ ਹੈ। ਜਦਕਿ ਦਿਨ ’ਚ ਦੁਪਹਿਰ ਸਮੇਂ ਸੌਣ ਨਾਲ ਭਾਰ ਵੱਧਦਾ ਹੈ। ਇਸਦੇ ਲਈ ਦੁਬਲੇਪਨ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਦੁਪਹਿਰ ਸਮੇਂ ਜ਼ਰੂਰ ਸੌਣਾ ਚਾਹੀਦਾ ਹੈ। ਇਸ ਖੋਜ ਦੀ ਮੰਨੀਏ ਤਾਂ ਦੁਬਲੇਪਨ ਨੂੰ ਰੋਜ਼ਾਨਾ ਘੱਟ ਤੋਂ ਘੱਟ 8 ਤੋਂ 10 ਘੰਟੇ ਸੌਣਾ ਚਾਹੀਦਾ ਹੈ। ਇਸਦੇ ਲਈ ਰਾਤ ਦੇ ਸਮੇਂ 8 ਘੰਟੇ ਅਤੇ ਦੁਪਹਿਰ ਦੇ ਸਮੇਂ 2 ਘੰਟੇ ਜ਼ਰੂਰ ਸੌਣਾ ਚਾਹੀਦਾ ਹੈ।

Posted By: Ramanjit Kaur