ਬੀਜਿੰਗ : ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਜੋ ਵਿਅਕਤੀ ਸਿਗਰਟ ਦਾ ਸੇਵਨ ਕਰਦਾ ਹੈ ਉਸ ਨੂੰ ਸਾਵਧਾਨ ਕੀਤਾ ਜਾਵੇ। ਸਿਗਰਟ ਦੇ ਪੈਕਟ ’ਤੇ ਡਰਾਉਣੀਆਂ ਤਸਵੀਰਾਂ ਛਾਪਣ ਦੇ ਬਾਵਜੂਦ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਉਹ ਲਗਾਤਾਰ ਸਮੋਕਿੰਗ ਕਰ ਰਹੇ ਹਨ, ਪਰ ਹੁਣ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਈ ਹੈ ਜੋ ਧੂੰਏ ਦੀ ਵਜ੍ਹਾ ਨਾਲ ਤੁਹਾਡੇ ਫੇਫੜੇ ਤੇ ਸਰੀਰ ਨੂੰ ਹੋ ਰਹੇ ਨੁਕਸਾਨ ਦੀ ਸੱਚਾਈ ਬਿਆਨ ਕਰੇਗੀ। ਇਹ ਵੀਡੀਓ ਇਨ੍ਹਾਂ ਦਿਨਾਂ ’ਚ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋੋ ਰਹੀ ਹੈ।ਇਸ ਵੀਡੀਓ ’ਚ ਇਕ ਸਿਗਰਟ ਪੀਣ ਵਾਲੇ ਦੇ ਫੇਫੜੇ ਦਿਖਾਏ ਗਏ ਹਨ ਤੇ ਉਸ ’ਚ ਨਜ਼ਰ ਆ ਰਿਹਾ ਹੈ ਕਿ ਫੇਫੜੇ ਇਕ ਧੂੰਆਂ ਕਰਨ ਵਾਲੇ ਨੇ ਦਾਨ ਕੀਤੇ ਹਨ। ਜਿਸ ਵਿਅਕਤੀ ਦੇ ਇਹ ਫੇਫੜੇ ਹਨ ਉਹ 52 ਸਾਲ ਦਾ ਸੀ ਤੇ 30 ਸਾਲਾ ਤੋਂ ਸਿਗਰਟ ਪੀ ਰਿਹਾ ਸੀ। ਉਸ ਦੀ ਹਾਲ ਹੀ ’ਚ ਮੌਤ ਹੋ ਗਈ ਤੇ ਉਸ ਦੇ ਫੇਫੜੇ ਦਾਨ ਕਰ ਦਿੱਤੇ ਗਏ।

ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਚੀਨ ਦੇ ਵੁਕਸੀ ਪੀਪਲਜ਼ ਹਸਪਤਾਲ ਦੀ ਹੈ। ਇਥੇ ਟ੍ਰਾਂਸਪਲਾਂਟ ਕਰਨ ਵਾਲੇ ਡਾਕਟਰ ਨੇ ਇਹ ਵੀਡੀਓ ਬਣਾਈ ਹੈ। ਡੋਨੇਟ ਕੀਤੇ ਗਏ ਫੇਫੜੇ ਨੂੰ ਕਿਸੇ ਦੂਸਰੇ ਵਿਅਕਤੀ ਦੇ ਸਰੀਰ ’ਚ ਲਗਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਲਗਾਤਾਰ ਸਿਗਰਟ ਪੀਣ ਕਰਕੇ ਅਨੇਕਾਂ ਬਿਮਾਰੀਆਂ ਨਾਲ ਘੇਰਿਆ ਹੋਇਆ ਸੀ ਜਿਸ ਕਰਕੇ ਦੂਸਰੇ ਵਿਅਕਤੀ ਨੂੰ ਵੀ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ।

ਸੰਭਲ ਜਾਓ ਹੁਣ ਵੀ ਸਮਾਂ ਹੈ

ਭਲਾ ਹੀ ਇਹ ਵੀਡੀਓ ਚੀਨ ਦੀ ਹੈ ਤੇ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਦੀ ਹੈ ਜਿਸ ਨੇ 30 ਸਾਲ ਤਕ ਲਗਾਤਾਰ ਸਮੋਕਿੰਗ ਕੀਤੀ ਸੀ। ਇਸ ਤਰ੍ਹਾਂ ਦਾ ਹਾਲ ਉਨ੍ਹਾਂ ਲੋਕਾਂ ਦਾ ਵੀ ਹੋ ਸਕਦਾ ਹੈ ਜੋ ਰੋਜ਼ ਸਿਗਰਟ ਪੀਂਦੇ ਹਨ। ਜੇ ਤੁਸੀਂ ਵੀ ਚੇਨ ਸਮੋਕਰ ਹੋ ਤਾਂ ਸੰਭ ਜਾਓ।

Posted By: Sarabjeet Kaur