ਵਾਤਾਵਰਨ 'ਚ ਵਧਦੇ ਪ੍ਰਦੂਸ਼ਣ ਅਤੇ ਬੇਤਰਤੀਬ ਖਾਣ-ਪੀਣ ਵਰਗੇ ਕਾਰਨਾਂ ਨਾਲ ਨਪੁੰਸਕਤਾ ਇਕ ਗੰਭੀਰ ਸਮੱਸਿਆ ਦੀ ਤਰ੍ਹਾਂ ਸਾਹਮਣੇ ਆਈ ਹੈ। ਹੁਣ ਵਿਗਿਆਨੀਆਂ ਨੇ ਇਸ ਦੇ ਇਲਾਜ ਦੀ ਦਿਸ਼ਾ ਵਿਚ ਨਵੀਂ ਕਾਮਯਾਬੀ ਹਾਸਲ ਕੀਤੀ ਹੈ। ਹਾਲ ਦੀ ਖੋਜ ਮੁਤਾਬਕ, ਟਮਾਟਰ 'ਚ ਲੈਕਟੋਲਾਈਕੋਪੀਨ ਨਾਂ ਦਾ ਇਕ ਤੱਤ ਪਾਇਆ ਜਾਂਦਾ ਹੈ ਜਿਹੜਾ ਨਪੁੰਸਕਤਾ ਦੂਰ ਕਰਨ ਵਿਚ ਮਦਦਗਾਰ ਹੋ ਸਕਦਾ ਹੈ। ਬਰਤਾਨੀਆ ਦੀ ਯੂਨੀਵਰਸਿਟੀ ਆਫ ਸ਼ੈਫੀਲਡ ਦੇ ਐਲਨ ਪੇਸੀ ਨੇ ਕਿਹਾ, 'ਖੋਜ ਦੀ ਸ਼ੁਰੂਆਤ 'ਚ ਬਹੁਤ ਜ਼ਿਆਦਾ ਉਮੀਦ ਨਹੀਂ ਸੀ, ਪਰ ਨਤੀਜੇ ਦੇਖਦੇ ਹੀ ਮੈਂ ਹੈਰਾਨ ਰਹਿ ਗਿਆ ਸੀ।' ਖੋਜ ਦੌਰਾਨ 19 ਤੋਂ 30 ਸਾਲ ਦੇ 60 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਨਤੀਜੇ ਨਪੁੰਸਕਤਾ ਦੀ ਸਮੱਸਿਆ ਨੂੰ ਦੇਖਣ ਦਾ ਨਵਾਂ ਨਜ਼ਰੀਆ ਦੇ ਸਕਦੇ ਹਨ। ਇਸ ਨਾਲ ਇਕ ਆਮ ਸਪਲੀਮੈਂਟ ਦੀ ਮਦਦ ਨਾਲ ਇਸ ਪਰੇਸ਼ਾਨੀ ਨਾਲ ਨਜਿੱਠਣ ਦਾ ਰਸਤਾ ਮਿਲਣ ਦੀ ਉਮੀਦ ਬਣੀ ਹੈ। ਹਾਲਾਂਕਿ, ਵਿਗਿਆਨੀਆਂ ਨੇ ਹਾਲੇ ਇਸ ਦਿਸ਼ਾ ਵਿਚ ਹੋਰ ਖੋਜ ਦੀ ਲੋੜ 'ਤੇ ਬਲ ਦਿੱਤਾ ਹੈ। (ਆਈਏਐੱਨਐੱਸ)

Posted By: Sukhdev Singh