ਸਾਫਟ ਡਿ੍ੰਕਸ, ਫਰੂਟ ਜੂਸ ਅਤੇ ਐਡਿਡ ਸ਼ੂਗਰ ਵਾਲੇ ਲੋਕ ਚੌਕਸ ਰਹਿਣ। ਇਨ੍ਹਾਂ ਦੇ ਇਸਤੇਮਾਲ ਨਾਲ ਫੈਟੀ ਲਿਵਰ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ। ਇਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਇਸ ਬਿਮਾਰੀ ਤੋਂ ਪੀੜਤ ਜ਼ਿਆਦਾ ਵਜ਼ਨ ਵਾਲੇ ਬੱਚੇ ਇਸ ਤਰ੍ਹਾਂ ਦੇ ਖਾਣ ਪੀਣ ਤੋਂ ਪਰਹੇਜ਼ ਕਰ ਕੇ ਲਿਵਰ 'ਚ ਜਮ੍ਹਾਂ ਫੈਟ ਅਤੇ ਸੋਜ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹਨ। ਫੈਟੀ ਲਿਵਰ ਡਿਜ਼ੀਜ਼ ਜਾਂ ਨਾਨ-ਐਲਕੋਹਲਿਕ ਸਟੀਟੋਹੈਪੇਟਾਈਟਿਸ ਬਾਅਦ 'ਚ ਕੈਂਸਰ ਦਾ ਕਾਰਨ ਵੀ ਬਣ ਸਕਦਾ। ਨ

ਵੇਂ ਅਧਿਐਨ ਮੁਤਾਬਕ ਮਿੱਠੇ ਖੁਰਾਕੀ ਪਦਾਰਥਾਂ ਅਤੇ ਸਾਫਟ ਡਿ੍ੰਕਸ ਦੇ ਇਸਤੇਮਾਲ ਨੂੰ ਸੀਮਤ ਕਰਨ ਨਾਲ ਨੁਕਸਾਨਦਾਇਕ ਹਾਲਾਤ ਮਸਲਨ ਮੋਟਾਪੇ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦੀ ਲਪੇਟ 'ਚ ਤੇਜ਼ੀ ਨਾਲ ਬਾਲਿਗ ਅਤੇ ਬੱਚੇ ਆ ਰਹੇ ਹਨ। ਅਮਰੀਕਾ ਦੀ ਐਮਰੀ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਦੀ ਖੋਜਕਰਤਾ ਮਰੀਅਮਵੋਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਫੈਟੀ ਲਿਵਰ ਡਿਜ਼ੀਜ਼ ਤੋਂ ਪੀੜਤ ਅੌਸਤਨ 13 ਸਾਲ ਦੀ ਉਮਰ ਵਾਲੇ ਖੁਰਾਕੀ ਪਦਾਰਥਾਂ ਦਾ ਪਰਹੇਜ਼ ਕਰਨ ਲਈ ਕਿਹਾ ਹੈ। ਅੱਠ ਹਫ਼ਤੇ ਬਾਅਦ ਇਸ ਸਮੂਹ ਦੇ ਬੱਚਿਆਂ 'ਚ ਲਿਵਰ ਦੀ ਸਿਹਤ 'ਚ ਕਾਫ਼ੀ ਸੁਧਾਰ ਪਾਇਆ ਗਿਆ।

ਵਿਟਾਮਿਨ ਡੀ ਦਵਾਈ ਪ੍ਤੀਰੋਕੂ ਟੀਬੀ ਇਲਾਜ 'ਚ ਕਾਰਗਰ

ਖੋਜਕਰਤਾਵਾਂ ਨੂੰ ਵਿਟਾਮਿਨ ਡੀ 'ਚ ਦਵਾਈ ਪ੍ਤੀਰੋਕੂ ਟੀਬੀ ਦੇ ਇਲਾਜ ਦੀ ਸੰਭਾਵਨਾ ਦਿਖੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਐਂਟੀਬਾਇਓਟਿਕਸ ਨਾਲ ਵਿਟਾਮਿਨ ਡੀ ਸਪਲੀਮੈਂਟ ਲੈਣ ਨਾਲ ਫੇਫੜਿਆਂ 'ਚ ਦਵਾਈ ਪ੍ਤੀਰੋਕੂ ਟਿਊਬਰਕਿਉਲੋਸਿਸ ਬੈਕਟੀਰੀਆ ਦੇ ਸਫਾਈ ਦੀ ਪ੍ਕਿਰਿਆ ਨੂੰ ਤੇਜ਼ ਕਰਨ 'ਚ ਮਦਦ ਮਿਲ ਸਕਦੀ ਹੈ।

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ 2017 'ਚ ਦੁਨੀਆ ਭਰ 'ਚ ਕਰੀਬ ਇਕ ਕਰੋੜ ਲੋਕ ਟੀਬੀ ਦੀ ਲਪੇਟ ਵਿਚ ਆਏ ਅਤੇ 16 ਲੱਖ ਰੋਗੀਆਂ ਦੀ ਇਸ ਕਾਰਨ ਮੌਤ ਹੋ ਗਈ। ਬਰਤਾਨੀਆ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਖੋਜਕਰਤਾ ਐਡਰੀਅਨ ਮਾਰਟਿਨਿਊ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਮਲਟੀ-ਡਰੱਗ ਰਜ਼ਿਸਟੈਂਸ (ਐੱਮਡੀਆਰ) ਟੀਬੀ ਵੱਧ ਰਿਹਾ ਹੈ।

ਇਸ ਦਾ ਇਲਾਜ ਕਰਨਾ ਮੁਸ਼ਕਲ ਹੁੰਦਾ ਹੈ। ਸਾਡੇ ਅਧਿਐਨ ਨਾਲ ਇਹ ਸੰਭਾਵਨਾ ਵਧੀ ਹੈ ਕਿ ਵਿਟਾਮਿਨ ਡੀ ਨਾਲ ਇਨ੍ਹਾਂ ਰੋਗੀਆਂ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ। ਐੱਮਡੀਆਰ ਟੀਬੀ ਲਈ ਮੌਜੂਦਾ ਐਂਟੀਬਾਇਓਟਿਕ ਇਲਾਜ ਲੰਬੇ ਸਮੇਂ ਤਕ ਕਰਨਾ ਪੈਂਦਾ ਹੈ ਅਤੇ ਇਹ ਮਹਿੰਗਾ ਵੀ ਹੁੰਦਾ ਹੈ। ਇਸ ਇਲਾਜ ਦੇ ਮਾੜੇ ਪ੍ਭਾਵ ਦਾ ਵੀ ਖ਼ਤਰਾ ਰਹਿੰਦਾ ਹੈ।