ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਕੋਰੋਨਾ ਵਾਇਰਸ ਦਾ ਜ਼ੁਲਮ ਸਾਰੀ ਦੁਨੀਆ ਝੱਲ ਰਹੀ ਹੈ। ਕੋਰੋਨਾ ਦੇ ਇਸ ਕਾਲ 'ਚ ਲੋਕ ਤਿਉਹਾਰਾਂ ਦਾ ਜਸ਼ਨ ਮਨਾਉਣ ਤੋਂ ਵੀ ਪਰਹੇਜ਼ ਕਰ ਰਹੇ ਹਨ। ਕੋਈ ਵੀ ਤਿਉਹਾਰ ਜਾਂ ਜਸ਼ਨ ਮਨਾਉਣ ਲਈ ਸੋਸ਼ਲ ਗੈਦਰਿੰਗ ਜ਼ਰੂਰੀ ਹੈ, ਜਦਕਿ ਕੋਵਿਡ-19 ਦਾ ਖ਼ਤਰਾ ਗੈਦਰਿੰਗ ਨਾਲ ਹੀ ਵੱਧਦਾ ਹੈ। ਕੋਵਿਡ-19 ਦੇ ਪ੍ਰਸਾਰ ਤੋਂ ਬਚਣ ਲਈ ਵੈਕਸੀਨ ਜਾਂ ਸਮੁਦਾਇ 'ਚ ਇਮਿਊਨਿਟੀ ਵਿਕਸਿਤ ਹੋਣ ਤਕ ਲੋਕਾਂ ਨੂੰ ਭੀੜ ਵਾਲੇ ਸਮਾਗਮਾਂ ਤੋਂ ਦੂਰ ਰਹਿਣ ਦੀ ਲੋੜ ਹੈ। ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਕ ਖੋਜ 'ਚ ਸਾਹਮਣੇ ਆਈ ਹੈ।

ਇਸ ਸੋਧ 'ਚ ਇਹ ਦਾਅਵਾ ਕੀਤਾ ਗਿਆ ਹੈ। ਵਿਗਿਆਨੀਆਂ ਨੇ ਕੰਪਿਊਟਰ ਸਿਮੂਲੇਸ਼ਨ ਦੀ ਮਦਦ ਨਾਲ ਦੱਸਿਆ ਹੈ ਕਿ ਵਿਭਿੰਨ ਸਥਿਤੀਆਂ 'ਚ ਮਹਾਮਾਰੀ ਕਿਸ ਤਰ੍ਹਾਂ ਦਾ ਰੂਪ ਧਾਰਨ ਕਰੇਗੀ। ਇਸ ਸੋਧ 'ਚ ਦੇਖਿਆ ਗਿਆ ਕਿ ਪਾਬੰਦੀਆਂ ਤਹਿਤ ਘਰ 'ਚ ਰਹਿਣ, ਕੰਮ ਜਾਂ ਸਕੂਲ ਤੋਂ ਵਾਪਸ ਆਉਣ-ਜਾਣ ਅਤੇ ਹੋਰ ਕਈ ਗਤੀਵਿਧੀਆਂ ਜਿਵੇਂ ਰੈਸਟੋਰੈਂਟ, ਕੰਸਰਟ, ਬਾਰ ਜਾਂ ਪੱਬ 'ਚ ਜਾਣ ਨਾਲ ਸੰਕ੍ਰਮਣ ਦੇ ਫੈਲਾਅ ਦਾ ਪ੍ਰਭਾਵ ਕਿਵੇਂ ਦਾ ਹੋਵੇਗਾ।

ਸੋਧਕਰਤਾਵਾਂ ਨੇ ਦੱਸਿਆ ਕਿ ਲਾਕਡਾਊਨ ਅਤੇ ਕੁਆਰੰਟਾਈਨ ਦਾ ਪਾਲਣ ਕਰਦੇ ਹੋਏ ਜੇਕਰ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਹੈ ਤਾਂ ਭੀੜ ਵਾਲੇ ਸਮਾਗਮਾਂ ਤੋਂ ਪਰਹੇਜ਼ ਕਰਨਾ ਪਵੇਗਾ। ਯੂਨੀਵਰਸਿਟੀ ਆਫ ਕੋਪੇਨਹੇਗਨ ਦੇ ਸੋਧਕਰਤਾਵਾਂ ਨੇ ਲੋਕਾਂ ਦੇ ਸੰਵਾਦ ਦੇ ਤਰੀਕੇ ਨੂੰ ਤਿੰਨ ਸ਼੍ਰੇਣੀਆਂ 'ਚ ਵੰਡਿਆ ਹੈ।

ਸੋਧਕਰਤਾਵਾਂ ਨੇ ਦੱਸਿਆ, ਜਦੋਂ ਆਰ ਰੇਟ ਪਾਬੰਦੀਆਂ ਅਤੇ ਲਾਕਡਾਊਨ ਕਾਰਨ ਹੇਠਾਂ ਜਾ ਰਿਹਾ ਹੈ ਤਾਂ ਇਨ੍ਹਾਂ ਭੀੜ ਵਾਲੇ ਸਮਾਗਮਾਂ 'ਤੇ ਪਾਬੰਦੀਆਂ ਲਗਾਉਣ ਨਾਲ ਸੰਕ੍ਰਮਣ ਦੀ ਦਰ ਨੂੰ ਸਪਾਟ ਕਰਨ 'ਚ ਮਦਦ ਮਿਲੇਗੀ। ਸੋਧਕਰਤਾਵਾਂ ਨੇ ਕਿਹਾ, ਸੋਧ ਤੋਂ ਪਤਾ ਚੱਲਦਾ ਹੈ ਕਿ ਸਮਾਜਿਕ ਮੇਲ-ਮਿਲਾਪ ਵਾਲੀ ਥਾਵਾਂ 'ਚ ਸਮਾਜਿਕ ਦੂਰੀ ਦਾ ਖ਼ਿਆਲ ਰੱਖਣ ਨਾਲ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲ ਸਕਦੀ ਹੈ। ਸੋਧ 'ਚ ਇਹ ਵੀ ਦੱਸਿਆ ਗਿਆ ਹੈ ਕਿ ਦਫ਼ਤਰਾਂ 'ਚ ਮੇਲ-ਮਿਲਾਪ ਤੋਂ ਦੂਰੀ ਬਣਾ ਕੇ ਰੱਖਣ ਨਾਲ ਮਹਾਮਾਰੀ ਫੈਲਣ ਦਾ ਡਰ ਨਹੀਂ ਰਹੇਗਾ। ਸੋਧ 'ਚ ਵਿਗਿਆਨੀਆਂ ਨੇ ਹਦਾਇਤ ਦਿੱਤੀ ਹੈ ਕਿ ਵੈਕਸੀਨ ਮਿਲਣ ਤਕ ਭੀੜ ਵਾਲੇ ਸਮਾਗਮਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਜਾਵੇ।

Posted By: Susheel Khanna