ਜੇਐੱਨਐੱਨ : ਮੌਸਮ ਬਦਲਣ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਗਲ਼ੇ ਦੀ ਖਾਰਿਸ਼, ਸਰਦੀ, ਖਾਂਸ਼ੀ ਤੇ ਜੁਕਾਮ ਮੌਸਮ ਦੇ ਬਦਲਾਅ ਨਾਲ ਹੋਣਾ ਕਾਫ਼ੀ ਆਮ ਜਿਹੀ ਗੱਲ ਹੈ। ਇਸ ਤੋਂ ਬਚਣ ਲਈ ਲੋਕ ਅਕਸਰ ਦਵਾਈਆਂ ਦਾ ਹੀ ਸਹਾਰਾ ਲੈਂਦੇ ਹਨ, ਪਰ ਕਈ ਮਾਮਲਿਆਂ 'ਚ ਦਵਾਈਆਂ ਵੀ ਕਾਮਯਾਬ ਨਹੀਂ ਹੁੰਦੀਆਂ, ਇਸ ਦੀ ਵਜ੍ਹਾ ਕੁਝ ਵੀ ਹੋ ਸਕਦੀ ਹੈ।

ਜ਼ਰੂਰੀ ਨਹੀਂ ਕਿ ਇਸ ਮੌਸਮ 'ਚ ਤੁਹਾਨੂੰ ਸਿਰਫ਼ ਸਰਦੀ, ਖਾਂਸੀ ਜਾਂ ਫਿਰ ਜੁਕਾਮ ਦਾ ਸਾਹਮਣਾ ਕਰਨਾ ਪਵੇ। ਕਈ ਵਾਰ ਇਹ ਸਰਦੀ-ਖਾਂਸੀ ਤੇ ਗਲ਼ੇ ਦੀ ਖਾਰਿਸ਼ ਤੁਹਾਡੀ ਕਿਸੇ ਵੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਖਾਂਸੀ ਦੇ ਵਧਣ 'ਤੇ ਗਲ਼ੇ 'ਚ ਖਾਰਿਸ਼ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ, ਜੋ ਕਿ ਕਿਸੇ ਨੂੰ ਵੀ ਪਰੇਸ਼ਾਨ ਕਰ ਸਕਦੇ ਹਨ। ਦਫ਼ਤਰ ਜਾਣ ਵਾਲੇ ਲੋਕਾਂ ਲਈ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।


ਕਾਲੀ ਮਿਰਚ

ਮੌਸਮ ਬਦਲਣ ਕਾਰਨ ਤੁਹਾਨੂੰ ਵੀ ਗਲ਼ੇ 'ਚ ਹੋਣ ਵਾਲੀ ਖਾਰਿਸ਼ ਨਾਲ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੀ ਮਿਰਚ ਤੁਹਾਡੇ ਗਲ਼ੇ ਦੀ ਖਾਰਿਸ਼ ਨੂੰ ਦੂਰ ਕਰ ਦਿੰਦੀ ਹੈ। ਤੁਸੀਂ ਰਾਤ ਨੂੰ ਸੋਣ ਤੋਂ ਪਹਿਲਾਂ ਮਿਰਚ ਦਾ ਸੇਵਨ ਕਰੋ। ਇਸ ਦੇ ਸੇਵਨ ਨਾਲ ਗਲ਼ੇ ਦੀ ਖਾਰਿਸ਼ ਤੋਂ ਛੁਟਕਾਰਾ ਮਿਲ ਸਕਦਾ ਹੈ।

ਗਰਮ ਪਾਣੀ ਤੇ ਨਮਕ

ਜੇ ਤੁਸੀਂ ਗਲ਼ੇ ਦੀ ਖਾਰਿਸ਼ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਸਾਨ ਤਰੀਕੇ ਤੋਂ ਰਾਹਤ ਪਾ ਸਕਦੇ ਹੋ। ਤੁਸੀਂ ਗਰਮ ਪਾਣੀ ਦੇ ਗਰਾਰੇ ਕਰ ਸਕਦੇ ਹੋ। ਜੇ ਤੁਸੀਂ ਦਫ਼ਤਰ 'ਚ ਹੋ ਤਾਂ ਤੇ ਗਰਾਰੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਸ ਲਈ ਥੋੜੀ-ਥੋੜੀ ਦੇਰ ਬਾਅਦ ਗਰਮ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਲੌਂਗ ਤੇ ਕਾਲੀ ਮਿਲਚ ਵਾਲੀ ਚਾਹ

ਕਈ ਦਿਨਾਂ ਤੋਂ ਖਾਂਸੀ ਤੇ ਗਲ਼ੇ ਦੀ ਖਾਰਿਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਲਈ ਲੌਂਗ ਤੇ ਕਾਲੀ ਮਿਰਚ ਨਾਲ ਬਣੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਨੂੰ ਤੁਲਸੀ, ਲੌਂਗ, ਕਾਲੀ ਮਿਰਚ, ਅਦਰਕ ਵਾਲੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਇਸ ਚਾਹ ਨਾਲ ਗਲ਼ੇ 'ਚ ਮੌਜੂਦ ਬੈਕਟੀਰੀਆ ਨੂੰ ਖ਼ਤਮ ਕਰਨ 'ਚ ਕਾਫ਼ੀ ਮਦਦਗਾਰ ਰਹੇਗੀ।

ਭਾਫ ਲੈਣੀ

ਗਲ਼ਾ ਸੁਕਣ ਦੇ ਕਾਰਨ ਵੀ ਗਲ਼ੇ 'ਚ ਖਾਰਿਸ਼ ਤੇ ਖਾਂਸੀ ਵਰਗੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਤੁਸੀਂ ਭਾਫ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਬੇਹੱਦ ਆਰਾਮ ਮਿਲੇਗਾ। ਤੁਸੀਂ ਕਿਸੇ ਵੱਡੇ ਬਰਤਨ 'ਚ ਗਰਮ ਪਾਣੀ ਪਾ ਕੇ ਭਾਫ ਲੈ ਸਕਦੇ ਹੋ। ਇਸ ਨਾਲ ਗਲ਼ੇ ਦੀ ਇਨਫੈਕਸ਼ਨ ਵੀ ਦੂਰ ਹੋ ਜਾਵੇਗੀ।

ਲਸਣ

ਲਸਣ 'ਚ ਕਈ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਮਾਰਨ ਦਾ ਕੰਮ ਕਰਦੇ ਹਨ। ਇਹ ਤੁਹਾਡੇ ਗਲ਼ੇ ਨਾਲ ਜੁੜੀਆਂ ਸਮੱਸਿਆਵਾਂ ਤੇ ਖਾਂਸੀ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਇਸ ਲਈ ਗਲ਼ੇ ਦੀ ਖਾਰਿਸ਼ ਲਈ ਲਸਣ ਬਹੁਤ ਹੀ ਜ਼ਰੂਰੀ ਹੈ। ਲਸਣ 'ਚ ਮੌਜੂਦ ਐਲੀਸਿਨ ਬੈਕਟੀਰੀਆ ਨੂੰ ਮਾਰਨ ਦੇ ਨਾਲ ਗਲ਼ੇ ਦੀ ਸੋਜ ਤੇ ਦਰਦ ਨੂੰ ਵੀ ਘੱਟ ਕਰਦਾ ਹੈ।

Posted By: Sarabjeet Kaur