ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਦੀ ਦਿਸ਼ਾ ਵਿਚ ਭਾਰਤਵੰਸ਼ੀ ਸਮੇਤ ਵਿਗਿਆਨਕਾਂ ਦੀ ਇਕ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਨੇ ਹੁਣ ਤਕ ਦੇ ਸਭ ਤੋਂ ਛੋਟੇ ਆਕਾਰ ਦੇ ਇਕ ਐਂਟੀਬਾਡੀ ਨੂੰ ਅਲੱਗ ਕੀਤਾ ਹੈੇ। ਨੰਨ੍ਹੇ ਆਕਾਰ ਵਾਲਾ ਇਹ ਬਾਇਓਲੋਜੀਕਲ ਮੋਲੀਕਿਊਲ ਕੋਵਿਡ-19 ਦਾ ਕਾਰਨ ਬਣਨ ਵਾਲੇ ਸਾਰਸ-ਕੀਵੀ-2 ਵਾਇਰਸ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਸਕਦਾ ਹੈੇ। ਸੇਲ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਪੂਰਣ ਆਕਾਰ ਵਾਲੇ ਇਕ ਐਂਟੀਬਾਡੀ ਦੀ ਤੁਲਨਾ ਵਿਚ 10 ਗੁਣਾ ਛੋਟੇ ਆਕਾਰ ਦੇ ਇਸ ਮੋਲੀਕਿਊਲ ਦੀ ਵਰਤੋਂ ਏਬੀ8 ਨਾਮਕ ਦਵਾਈ ਨੂੰ ਬਣਾਉਣ ਵਿਚ ਕੀਤੀ ਗਈ ਹੈ। ਇਸ ਦਵਾਈ ਦੀ ਵਰਤੋਂ ਸਾਰਸ-ਕੀਵੀ-2 ਖ਼ਿਲਾਫ਼ ਕੀਤੀ ਜਾ ਸਕਦੀ ਹੈ।

ਭਾਰਤੀ ਮੂਲ ਦੇ ਸ੍ਰੀਰਾਮ ਸੁਬਰਾਮਨੀਅਮ ਸਮੇਤ ਕੈਨੇਡਾ ਦੀ ਬਿ੍ਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਆਪਣੇ ਤਜਰਬੇ ਵਿਚ ਸਾਰਸ-ਕੀਵੀ-2 ਤੋਂ ਇਨਫੈਕਟਿਡ ਚੂਹੇ 'ਤੇ ਏਬੀ8 ਦਵਾਈ ਨੂੰ ਅਜ਼ਮਾਇਆ ਹੈ। ਉਨ੍ਹਾਂ ਨੇ ਇਨਫੈਕਸ਼ਨ ਦੀ ਰੋਕਥਾਮ ਅਤੇ ਇਲਾਜ ਵਿਚ ਇਸ ਦਵਾਈ ਨੂੰ ਕਾਫ਼ੀ ਹੱਦ ਤਕ ਪ੍ਰਭਾਵੀ ਪਾਇਆ ਹੈੇ।

ਖੋਜੀਆਂ ਦਾ ਕਹਿਣਾ ਹੈ ਕਿ ਨੰਨ੍ਹਾ ਆਕਾਰ ਹੋਣ ਦੀ ਖ਼ਾਸੀਅਤ ਨਾਲ ਇਹ ਮੋਲੀਕਿਊਲ ਕੋਰੋਨਾ ਵਾਇਰਸ ਨੂੰ ਬੇਅਸਰ ਕਰਨ ਵਿਚ ਟਿਸ਼ੂ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇਹ ਦਵਾਈ ਮਨੁੱਖੀ ਸੈੱਲਾਂ ਨਾਲ ਜੁੜਦੀ ਨਹੀਂ ਹੈ, ਜੋ ਇਕ ਚੰਗਾ ਸੰਕੇਤ ਹੈ। ਇਸ ਨਾਲ ਲੋਕਾਂ 'ਤੇ ਕਿਸੇ ਮਾੜੇ ਪ੍ਰਭਾਵ ਦੀ ਸ਼ੰਕਾ ਨਾਂਹ ਦੇ ਬਰਾਬਰ ਹੈ। ਇਸ ਅਧਿਐਨ ਨਾਲ ਜੁੜੇ ਅਮਰੀਕਾ ਦੀ ਪਿਟਸਬਰਗ ਯੂਨੀਵਰਸਿਟੀ ਦੇ ਖੋਜੀ ਜੋਹਨ ਮੇਲਰਸ ਨੇ ਕਿਹਾ ਕਿ ਏਬੀ8 ਵਿਚ ਨਾ ਸਿਰਫ਼ ਕੋਵਿਡ-19 ਦਾ ਇਲਾਜ ਕਰਨ ਦੀ ਸਮਰੱਥਾ ਹੈ ਸਗੋਂ ਇਸ ਦੇ ਇਸਤੇਮਾਲ ਨਾਲ ਲੋਕਾਂ ਨੂੰ ਇਨਫੈਕਸ਼ਨ ਤੋਂ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੱਡੇ ਆਕਾਰ ਦੇ ਐਂਟੀਬਾਡੀ ਦੂਜੀਆਂ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਖ਼ਿਲਾਫ਼ ਕਾਰਗਰ ਹੁੰਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਕੋਰੋਨਾ ਖ਼ਿਲਾਫ਼ ਇਕ ਪ੍ਰਭਾਵੀ ਇਲਾਜ ਬਣ ਸਕਦਾ ਹੈ।