ਕੁਝ ਲੋਕ ਜ਼ਰੂਰਤ ਤੋਂ ਜ਼ਿਆਦਾ ਟਾਈਟ ਬੈਲਟ ਬੰਨ੍ਹਦੇ ਹਨ। ਇਹ ਆਦਤ ਲੰਮੇ ਸਮੇਂ 'ਚ ਤੁਹਾਡੇ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਮਰਦਾਂ ਤੇ ਔਰਤਾਂ ਦੋਨਾਂ ਨੂੰ ਟਾਈਟ ਬੈਲਟ ਬੰਨ੍ਹਣ ਕਾਰਨ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲ 'ਚ ਢਿੱਡ ਦੇ ਹੇਠਲੇ ਹਿੱਸੇ ਜਿੱਥੇ ਬੈਲਟ ਲਗਾਉਂਦੇ ਹਾਂ ਉੱਥੇ ਸਰੀਰ ਦੇ ਕਈ ਮਹੱਤਵਪੂਰਨ ਅੰਗ ਹੁੰਦੇ ਹਨ ਅਤੇ ਕਈ ਮਹੱਤਵਪੂਰਨ ਨਾੜੀਆਂ ਉੱਥੋਂ ਦੀ ਗੁਜ਼ਰਦੀਆਂ ਹਨ। ਅਜਿਹੇ 'ਚ ਲੰਮੇ ਸਮੇਂ ਤਕ ਟਾਈਟ ਬੈਲਟ ਪਹਿਨਣ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਅਜਿਹਾ ਦੇਖਿਆ ਹੈ ਗਿਆ ਹੈ ਕਈ ਵਾਰ ਲੋਕ ਆਪਣੇ ਢਿੱਡ ਲੁਕਾਉਣ ਲਈ ਜਾਂ ਮੋਟਾਪਾ ਲੁਕਾਉਣ ਲਈ ਅਤੇ ਆਦਤ ਕਾਰਨ ਬੈਲਟ ਟਾਈਟ ਬੰਨ੍ਹਦੇ ਹਨ। ਉੱਥੇ ਹੀ ਬਾਜ਼ਾਰ 'ਚ ਵੀ ਕਈ ਅਜਿਹੀਆਂ ਬੈਲਟਾਂ ਮਿਲਦੀਆਂ ਹਨ ਜੋ ਭਾਰ ਆਦਿ ਘਟਾਉਣ ਲਈ ਵਰਤੀਆਂ ਜਾਂਦੀਆਂ ਹਨ ਪਰ ਉਹ ਕਾਫ਼ੀ ਟਾਇਟ ਹੁੰਦੇ ਹਨ। ਇਹ ਸਾਰੇ ਸਿਹਤ ਲਈ ਕਾਫ਼ੀ ਹਾਨੀਕਾਰਨ ਹੇ ਸਕਦੇ ਹਨ। ਜ਼ਿਆਦਾ ਲੰਮੇ ਸਮੇਂ ਤੱਕ ਟਾਇਮ ਬੈਲਟ ਪਹਿਨਣਾ ਹੀ ਕਈ ਸਮੱਸਿਆਵਾ ਨੂੰ ਸੱਦਾ ਦੇਣਾ ਹੈ।


ਹਾਈ ਬਰਨ (ਐਸਿਡ ਰਿਫਲਕਸ) ਦੀ ਸਮੱਸਿਆ

ਦਿਨਭਰ ਟਾਈਟ ਬੈਲਟ ਪਹਿਨਣ ਕਾਰਨ ਤੁਹਾਨੂੰ ਐਸਿਡ ਰਿਫੈਲਕਸ ਜਾਂ ਹਾਈ ਬਰਨ ਦੀ ਸਮੱਸਿਆਂ ਦਾ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ। ਟਾਇਟ ਬੈਲਟ ਪਹਿਨਣ ਕਾਰਨ ਖਾਣਾ ਪਚਾਉਣ ਵਾਲਾ ਐਸਿਡ ਆਪਣੀ ਸੀਮਾ ਨੂੰ ਪਾਰ ਕਰ ਕੇ ਫੈਫੜਿਆਂ ਅਤੇ ਗਲੇ ਤੱਕ ਪਹੁੰਚ ਜਾਂਦਾ ਹੈ। ਇਹੀ ਕਾਰਨ ਹੈ ਕਿ ਟਾਈਟ ਬੈਲਟ ਪਹਿਨਣ ਵਾਲੇ ਲੋਕਾਂ ਨੂੰ ਅਕਸਰ ਛਾਤੀ 'ਚ ਦਰਦ, ਬਦਹਜ਼ਮੀ, ਕਬਜ਼ ਅਤੇ ਅਪਚਣ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ। ਲੰਮੇ ਸਮੇਂ ਤਕ ਇਹ ਸਮੱਸਿਆ ਗਲੇ ਦੇ ਕੈਂਸਰ ਦਾ ਵੀ ਕਾਰਨ ਬਣ ਸਕਦੀ ਹੈ।


ਪ੍ਰਜਣਨ ਸਮਰੱਥਾ 'ਚ ਕਮੀ

ਲੰਮੇ ਸਮੇਂ ਤਕ ਟਾਈਟ ਬੈਲਟ ਬੰਨ੍ਹਣ ਕਾਰਨ ਮਰਦਾਂ ਅਤੇ ਔਰਤਾਂ ਦੋਵਾਂ ਦੀ ਪ੍ਰਜਨਣ ਸਮਰੱਥਾਂ 'ਚ ਕਮੀ ਆ ਸਕਦੀ ਹੈ ਜਿਸ ਨਾਲ ਇਨਫਰਟੀਲਿਟੀ ਦਾ ਖ਼ਤਰਾ ਵਧ ਜਾਂਦਾ ਹੈ। ਅਸਲ 'ਚ ਟਾਈਟ ਬੈਲਟ ਪਹਿਣਨ ਕਾਰਨ ਪੈਲਿਵਕ ਏਰੀਆ 'ਤੇ ਦਬਾਅ ਬਣਦਾ ਹੈ ਜਿੱਥੇ ਪ੍ਰਜਣਨ ਨਾਲ ਜੁੜੇ ਮਹੱਤਵਪੂਰਨ ਅੰਗ ਹੁੰਦੇ ਹਨ।


ਹਰਨੀਆ ਦੀ ਸਮੱਸਿਆ

ਟਾਈਟ ਬੈਲਟ ਬੰਨ੍ਹਣੀ ਤੁਹਾਨੂੰ ਹਰਨੀਆ ਵਰਗੀ ਗੰਭੀਰ ਬਿਮਾਰੀ ਦਾ ਵੀ ਸ਼ਿਕਾਰ ਬਣਾ ਸਕਦਾ ਹੈ। ਹਾਇਟਲ ਹਰਨੀਆ ਦੀ ਸਥਿਤੀ 'ਚ ਢਿੱਡ ਦਾ ਉੱਪਰੀ ਹਿੱਸਾ ਤੁਹਾਡੇ ਡਾਇਆਫਾਰਮ ਦੇ ਕਮਜ਼ੋਰ ਹੋਣ ਕਾਰਨ ਡਾਇਆਫਾਰਮ ਤੋਂ ਬਾਹਰ ਨਿਕਲ ਆਉਂਦਾ ਹੈ, ਜਿਸ ਕਾਰਨ ਤੁਹਾਡੇ ਅੰਦਰ ਬਣਨ ਵਾਲੇ ਐਸਿਡ ਨੂੰ ਰੋਕ 'ਚ ਅਸਮਰੱਥ ਰਹਿੰਦਾ ਹੈ। ਐਸਿਡ ਢਿੱਡ ਦੀ ਨਲੀ 'ਚ ਪਹੁੰਚ ਕੇ ਜਲਣ ਪੈਦਾ ਕਰਦੇ ਹਨ ਜਿਸ ਨਾਲ ਕਿ ਛਾਤੀ 'ਚ ਦਰਦ ਅਤੇ ਜਲਣ ਮਹਿਸੂਸ ਹੁੰਦੀ ਹੈ।


ਰੀੜ੍ਹ ਦੀ ਹੱਡੀ ਅਤੇ ਗੱਡਿਆਂ ਦੀ ਸਮੱਸਿਆ

ਟਾਈਟ ਬੈਲਟ ਬੰਨ੍ਹ ਕੇ ਜਦੋਂ ਪੁਰਸ਼ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਢਿੱਡ ਦੀਆਂ ਮਾਸ਼ਪੇਸ਼ੀਆਂ ਦਾ ਤਰੀਕਾ ਬਦਲ ਜਾਂਦਾ ਹੈ। ਅਜਿਹਾ ਉਨ੍ਹਾਂ ਮਾਸਪੇਸ਼ੀਆਂ 'ਤੇ ਪੈਣ ਵਾਲੇ ਜ਼ਿਆਦਾ ਦਬਾਅ ਕਾਰਨ ਹੁੰਦਾ ਹੈ। ਇਹ ਜ਼ਿਆਦਾ ਦਬਾਅ ਰੀੜ੍ਹ ਦੀ ਹੱਡੀ 'ਚ ਅਕੜਨ ਲਿਆ ਸਕਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਟਾਈਟ ਬੈਲਟ ਬੰਨ੍ਹਣ ਨਾਲ ਸੈਂਟਰ ਆਫ ਗ੍ਰੇਵਿਟੀ ਅਤੇ ਪੈਲੀਵਕ ਏਰੀਆ ਦੇ ਕੋਨਾ 'ਚ ਵੀ ਬਦਲਾਅ ਆਉਂਦਾ ਹੈ। ਜਿਸ ਕਾਰਨ ਇਹ ਗੋਡਿਆਂ ਅਤੇ ਜੋੜਾਂ 'ਤੇ ਵੀ ਜ਼ਿਆਦਾ ਦਬਾਅ ਪਾਉਂਦਾ ਹੈ।


ਲੱਕ ਦਰਦ ਅਤੇ ਪੈਰਾਂ 'ਚ ਸੋਜਿਸ਼

ਜੇਕਰ ਤੁਸੀਂ ਟਾਇਟ ਬੈਲਟ ਬੰਨ੍ਹਦੇ ਹੋ ਤਾਂ ਤੁਹਾਡੀ ਕਮਰ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਤੁਹਾਡੇ ਲੱਕ ਦੇ ਆਸਾਪਾਸ ਦੀ ਕੋਈ ਸਾਇਟਿਕ ਨਰਵ ਅਤੇ ਕਈ ਦੂਸਰੀਆਂ ਮਹੱਤਵਪੂਰਨ ਨਾੜੀਆਂ ਗੁਜ਼ਰਦੀਆਂ ਹਨ ਜਿਨ੍ਹਾਂ 'ਤੇ ਪੈਣ ਵਾਲਾ ਦਬਾਅ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ ਲੱਕ ਦੇ ਆਸਪਾਸ ਪ੍ਰੈਸ਼ਰ ਬਣਨ ਨਾਲ ਤੁਹਾਨੂੰ ਪੈਰਾਂ 'ਚ ਸੋਜ ਦੀ ਸਮੱਸਿਆ ਵੀ ਆ ਸਕਦੀ ਹੈ।

Posted By: Susheel Khanna