ਨਈ ਦੁਨੀਆ, ਨਵੀਂ ਦਿੱਲੀ : Onion ਯਾਨੀ ਪਿਆਜ਼ ਦੀ ਬਣੀ ਗ੍ਰੇਵੀ ਹੋਵੇ, ਇਸ ਦਾ ਸਲਾਦ ਹੋਵੇ ਜਾਂ ਪਿਆਜ਼ਾਂ ਦੀ ਸਬਜ਼ੀ, ਪਿਆਜ਼ ਸਿਰਫ਼ ਤੁਹਾਡੇ ਖਾਣੇ ਦਾ ਜ਼ਾਇਕਾ ਨਹੀਂ ਵਧਾਉਂਦਾ ਬਲਕਿ ਇਹ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਇਸੇ ਲਈ ਤਾਂ ਪਿਆਜ਼ ਮਹਿੰਗਾ ਹੁੰਦਾ ਹੈ ਤਾਂ ਆਮ ਜਨਤਾ ਦੀ ਟੈਨਸ਼ਨ ਵੀ ਵਧ ਜਾਂਦੀ ਹੈ। ਰੋਜ਼ਾਨਾ ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਪਿਆਜ਼ ਵਿਚ ਅਜਿਹੇ ਗੁਣ ਹਨ ਜਿਹੜੇ ਤੁਹਾਡੀ ਸਿਹਤ ਲਈ ਲਾਭਕਾਰੀ ਹਨ। ਕੁਕਿੰਗ ਲਈ ਸਿਰਫ਼ ਇਕ ਸਮੱਗਰੀ ਦੇ ਰੂਪ 'ਚ ਹੀ ਨਹੀਂ, ਪਿਆਜ਼ 'ਚ ਵਿਟਾਮਿਨ ਏ, ਸੀ, ਈ, ਸੋਡੀਅਮ, ਪੋਟਾਸ਼ੀਅਮ, ਆਇਰਨ ਤੇ ਡਾਇਟਰੀ ਫਾਈਬਰ ਹੁੰਦਾ ਹੈ। ਇਹ ਫੋਲਿਕ ਐਸਿਡ ਦਾ ਵੀ ਸ਼ਾਨਦਾਰ ਸ੍ਰੋਤ ਹੈ ਜੋ ਕਿ ਫਰਟੀਲਿਟੀ ਵਧਾਉਣ 'ਚ ਮਦਦ ਕਰਦਾ ਹੈ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ 'ਚ ਵੀ ਮਦਦ ਕਰਦਾ ਹੈ। ਇਸ ਨੂੰ ਕੱਚਾ ਖਾਣਾ ਤਾਂ ਹੋਰ ਵੀ ਗੁਣਗਾਰੀ ਹੈ। ਜਾਣੋ ਰੋਜ਼ਾਨਾ ਖਾਣ ਦੇ ਕੀ ਹਨ ਫਾਇਦੇ...

  • ਪਾਚਨ ਸ਼ਕਤੀ ਵਧਾਉਣ ਲਈ ਪਿਆਜ਼ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਪਿਆਜ਼ ਲਿਵਰ 'ਚ ਡਾਇਜੈਸਟਿਵ ਜੂਸ ਦਾ ਰਿਸਾਅ ਵਧਾਉਣ 'ਚ ਮਦਦ ਕਰਦਾ ਹੈ ਤੇ ਇਸ ਨਾਲ ਭੋਜਨ ਪਚਾਉਣਾ ਆਸਾਨ ਹੁੰਦਾ ਹੈ।
  • ਡਾਇਬਟੀਜ਼ ਦੇ ਮਰੀਜ਼ਾਂ ਲਈ ਪਿਆਜ਼ ਖਾਣਾ ਕਾਫ਼ੀ ਲਾਭਕਾਰੀ ਸਾਬਿਤ ਹੋ ਸਕਦਾ ਹੈ। ਪਿਆਜ਼ ਦੇ ਸੇਵਨ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਦੀ ਹੈ ਤੇ ਸ਼ੂਗਰ ਲੈਵਲ ਕੰਟਰੋਲ ਹੁੰਦਾ ਹੈ।
  • ਜੋੜਾਂ ਦੇ ਦਰਦ 'ਚ ਪਿਆਜ਼ ਦਾ ਸੇਵਨ ਆਰਾਮ ਦਿਵਾਉਂਦਾ ਹੈ। ਅਰਥਰਾਇਟਸ ਦੇ ਮਰੀਜ਼ਾਂ ਨੂੰ ਰੋਜ਼ ਪਿਆਜ਼ ਖਾਣਾ ਚਾਹੀਦਾ ਹੈ।
  • ਪਿਆਜ਼ ਗਲੂਟਾਥਿਓਨ ਨਾਂ ਦੇ ਪ੍ਰੋਟੀਨ ਦਾ ਉਤਪਾਦਨ ਕਰਦੇ ਹਨ ਜੋ ਇਕ ਐਂਟੀ-ਆਕਸੀਡੈਂਟ ਦੇ ਰੂਪ 'ਚ ਕੰਮ ਕਰਦਾ ਹੈ। ਗਲੂਟਾਥਿਓਨ ਮੋਤੀਆਬਿੰਦ ਦਾ ਜੋਖ਼ਮ ਘਟਾਉਂਦਾ ਹੈ, ਹੋਰ ਅੱਖਾਂ ਨਾਲ ਜੁੜੇ ਸੰਕ੍ਰਮਣ ਤੋਂ ਬਚਾਉਂਦਾ ਹੈ। ਪਿਆਜ਼ 'ਚ ਮੌਜੂਦ ਇਕ ਹੋਰ ਯੌਗਿਕ ਸੇਲੇਨਿਯਮ ਹੈ, ਇਹ ਅੱਖਾਂ 'ਚ ਵਿਟਾਮਿਨ-ਈ ਵਧਾਉਣ 'ਚ ਮਦਦ ਕਰਾਦ ਹੈ।
  • ਪਿਆਜ਼ 'ਚ ਸਲਫਰ ਕੰਪਾਊਂਡਸ ਤੇ ਫਲੈਵੋਨਾਇਡ ਐਂਟੀਆਕਸੀਡੈਂਟ ਵਰਗੇ ਪੋਸ਼ਣ ਗੁਣ ਹੁੰਦੇ ਹਨ ਜੋ ਕੈਂਸਰ ਤੇ ਹੋਰ ਸਬੰਧਤ ਬਿਮਾਰੀਆਂ ਦਾ ਜੋਖ਼ਮ ਘਟਾਉਣ 'ਚ ਸਮਰੱਥ ਹਨ। ਖੋਜ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਤਾਜ਼ਾ ਪੀਲੇ ਪਿਆਜ਼ ਦਾ ਸੇਵਨ ਬ੍ਰੈਸਟ ਕੈਂਸਰ ਦੇ ਰੋਗੀਆਂ 'ਚ ਇੰਸੁਲਿਨ ਰਜਿਸਟੈਂਟ ਤੇ ਹਾਈਪਰਗਲਾਈਸੇਮੀਆ ਨੂੰ ਘਟਾਉਣ 'ਚ ਮਦਦ ਕਰਦਾ ਹੈ।

Posted By: Seema Anand