ਨਿਊਯਾਰਕ (ਏਜੰਸੀ) : ਪਿਛਲੀਆਂ ਖੋਜਾਂ ਦੇ ਉਲਟ ਖੋਜਕਰਤਾਵਾਂ ਨੇ ਹੁਣ ਦਾਅਵਾ ਕੀਤਾ ਹੈ ਕਿ ਵਿਸ਼ਵ ਮਹਾਮਾਰੀ ਕੋਵਿਡ-19 ਨਾਲ ਇਨਫੈਕਟਿਡ ਮਾਵਾਂ ਦੇ ਨਵਜੰਮਿਆਂ ਨੂੰ ਇਹ ਇਨਫੈਕਸ਼ਨ ਹੋਣ ਦਾ ਖ਼ਤਰਾ ਨਾ ਦੇ ਬਰਾਬਰ ਹੈ। ਖਾਸ ਤੌਰ 'ਤੇ ਜੇਕਰ ਸਹੀ ਸਾਫ਼ ਸਫ਼ਾਈ ਤੇ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾਣ। ਸਭ ਤੋਂ ਉਤਸ਼ਾਹਜਨਕ ਗੱਲ ਇਹ ਹੈ ਕਿ ਅਜਿਹਾ ਕਰਦੇ ਹੋਏ ਮਾਂ ਆਪਣੇ ਨਵਜੰਮੇ ਨੂੰ ਬ੍ਰੈਸਟ ਫੀਡਿੰਗ ਕਰਾ ਸਕਦੀ ਹੈ। ਇੱਥੋਂ ਤਕ ਕਿ ਉਹ ਉਸੇ ਕਮਰੇ 'ਚ ਵੀ ਰਹਿ ਸਕਦੇ ਹਨ।

ਲੈਂਸਟ ਚਾਈਲਡ ਐਂਡ ਐਡੋਲੇਸੈਂਟ ਹੈਲਥ ਜਨਰਲ 'ਚ ਛਪੀ ਖੋਜ 'ਚ ਦੱਸਿਆ ਗਿਆ ਹੈ ਕਿ ਬੱਚੇ ਨੂੰ ਜਨਮ ਦੇਣ 'ਤੇ ਜਾਂ ਉਸਦੇ ਦੋ ਹਫਤੇ ਬਾਅਦ ਵੀ ਕੋਰੋਨਾ ਨਾਲ ਇਨਫੈਕਟਿਡ ਮਾਂ ਤੋਂ ਉਸਦੇ ਬੱਚੇ ਨੂੰ ਇਨਫੈਕਸ਼ਨ ਨੂੰ ਹੋਇਆ ਸੀ। ਫਿਰ ਭਾਵੇਂ ਉਸਨੇ ਆਪਣੇ ਨਵਜੰਮੇ ਨੂੰ ਨਿਯਮਤ ਰੂਪ ਨਾਲ ਫੀਡਿੰਗ ਕਰਾਈ ਹੋਵੇ ਜਾਂ ਉਨ੍ਹਾਂ ਦੋਵਾਂ ਦੀ ਚਮੜੀ ਇਕ ਦੂਜੇ ਨੂੰ ਛੂਹ ਰਹੀ ਹੋਵੇ। ਜਾਂ ਫਿਰ ਮਾਂ ਤੇ ਬੱਚੇ ਇਕ ਕਮਰੇ ਵਿਚ ਰਹੇ ਹੋਣ, ਉਨ੍ਹਾਂ ਨੂੰ ਕੋਈ ਇਨਫੈਕਸ਼ਨ ਨਹੀਂ ਹੋਇਆ। ਬੱਚਿਆਂ ਦੇ ਜਨਮ ਦੇ 24 ਘੰਟਿਆਂ ਬਾਅਦ ਉਨ੍ਹਾਂ ਦੇ ਸਵਾਬ ਦਾ ਪ੍ਰਰੀਖਣ ਕੀਤਾ ਗਿਆ ਤਾਂ ਉਨ੍ਹਾਂ 'ਚ ਕੋਰੋਨਾ ਇਨਫੈਕਸ਼ਨ ਨੈਗੇਟਿਵ ਪਾਇਆ ਗਿਆ।

ਇਨ੍ਹਾਂ ਮਾਵਾਂ ਨੂੰ ਕੋਰੋਨਾ ਕਾਰਨ ਸਾਫ਼ ਸਫਾਈ ਤੇ ਕੁਝ ਹੋਰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਸੀ। ਬੱਚਿਆਂ ਨੂੰ ਅਲੱਗ ਬੰਦ ਬਿਸਤਰ 'ਚ ਮਾਂ ਦੇ ਬਿਸਤਰੇ ਤੋਂ ਛੇ ਫੁੱਟ ਦੂਰ ਰੱਖਿਆ ਗਿਆ ਸੀ। ਮਾਵਾਂ ਨੂੰ ਬੱਚਿਆਂ ਦੇ ਸੰਪਰਕ 'ਚ ਆਉਣ ਨਾਲ ਪਹਿਲਾਂ ਸਰਜੀਕਲ ਮਾਸਕ ਪਾਉਣਾ ਸੀ ਤੇ ਦੁੱਧ ਪਿਆਉਣ ਤੋਂ ਪਹਿਲਾਂ ਹੱਥ ਧੋਣੇ ਸਨ ਤੇ ਇਸ਼ਨਾਨ ਕਰਨਾ ਸੀ।

ਕੋਰੋਨਾ ਨਾਲ ਇਨਫੈਕਟਿਡ ਇਨ੍ਹਾਂ ਗਰਭਵਤੀ ਔਰਤਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਬੱਚੇ ਦੇ ਸੰਪਰਕ 'ਚ ਰਹਿਣ ਦੌਰਾਨ ਹਮੇਸ਼ਾ ਫੇਸ ਕਵਰ ਜਾਂ ਫੇਸ ਮਾਸਕ ਪਾਉਣ ਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਾਲੀਆਂ ਸਾਰੀਆਂ ਸਾਵਧਾਨੀਆਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ। ਨਿਊਯਾਰਕ ਪ੍ਰਰੈਸੀਟੇਰੀਅਨ ਕੋਮੰਸਕੀ ਚਿਡ੍ਰੇਨ ਹਸਪਤਾਲ ਦੀਆਂ ਪ੍ਰਮੁੱਖ ਪੈਟਿ੍ਕਾ ਡੈਲਾਮੋਰਾ ਨੇ ਦੱਸਿਆ ਕਿ ਨਿਊਯਾਰਕ ਦੇ ਤਿੰਨ ਹਸਪਤਾਲਾਂ 'ਚ 22 ਮਾਰਚ ਤੋਂ 17 ਮਈ 2020 ਤੋਂ 116 ਮਾਵਾਂ ਦੇ 120 ਨਵਜੰਮਿਆਂ 'ਤੇ ਇਹ ਅਧਿਐਨ ਕੀਤਾ ਗਿਆ ਹੈ।