ਜੇਐੱਨਐੱਨ, ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੁਣ ਤਕ ਦੁਨੀਆ ਭਰ 'ਚ ਲਗਪਗ 21, 308 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 5 ਲੱਖ ਲੋਕ ਇਸ ਤੋਂ ਪ੍ਰਭਾਵਿਤ ਪਾਏ ਗਏ ਹਨ। ਤੁਸੀਂ ਇਹ ਤਾਂ ਜਾਣਦੇ ਹੀ ਹੋਵੇਗੇ ਕਿ ਇਹ ਵਾਇਰਸ ਜਾਨਲੇਵਾ ਵੀ ਸਾਬਿਤ ਹੋ ਰਿਹਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਰੀਰ ਨੂੰ ਕਿਸ ਤਰ੍ਹਾਂ ਅਟੈਕ ਕਰਦਾ ਹੈ? ਆਉ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਇਹ ਵਾਇਰਸ ਤੁਹਾਡੇ ਸਰੀਰ 'ਤੇ ਕਿਵੇਂ ਅਸਰ ਪਾਉਂਦਾ ਹੈ।

ਕਿਵੇਂ ਕਰਦਾ ਹੈ ਕੋਰੋਨਾ ਵਾਇਰਸ ਅਟੈਕ

ਇਹ ਵਾਇਰਸ ਤੁਹਾਡੇ ਸਰੀਰ 'ਚ ਉਦੋਂ ਪ੍ਰਵੇਸ਼ ਕਰਦਾ ਹੈ ਜਦੋਂ ਤੁਸੀਂ ਪ੍ਰਭਾਵਿਤ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਖਿੱਚ ਲੈਂਦੇ ਹੋ ਅਤੇ ਫਿਰ ਉਨ੍ਹਾਂ ਹੱਥਾਂ ਨਾਲ ਆਪਣੀਆਂ ਅੱਖਾਂ, ਮੂੰਹ ਜਾਂ ਨੱਕ ਨੂੰ ਛੂਹ ਲੈਂਦੇ ਹੋ। ਇਸ ਤੋਂ ਬਾਅਦ ਵਾਇਰਸ ਦੇ ਕਣ ਗਲੇ ਤਕ ਪਹੁੰਚ ਜਾਂਦੇ ਹਨ ਤੇ ਕੋਸ਼ਿਕਾਵਾਂ (ਸੈੱਲਾਂ) ਨਾਲ ਚਿਪਕ ਜਾਂਦੇ ਹਨ ਅਤੇ ਆਪਣੀ ਜੈਨੇਟਿਕ ਸਮੱਗਰੀ ਸੈੱਲਾਂ 'ਚ ਟਰਾਂਸਫਰ ਕਰ ਲੈਂਦੇ ਹਨ। ਜਿਸ ਨਾਲ ਮਨੁੱਖੀ ਕੋਸ਼ਿਕਾਵਾਂ ਅਜਿਹੇ ਕਾਰਖਾਨੇ 'ਚ ਤਬਦੀਲ ਹੋ ਜਾਂਦੀਆਂ ਹਨ ਜੋ ਹੋਰ ਜ਼ਿਆਦਾ ਵਾਇਰਸ ਕਣਾਂ ਦਾ ਉਤਪਾਦਨ ਕਰਨ ਲੱਗਦੀਆਂ ਹਨ।

ਇਸ ਪ੍ਰਕਾਰ ਲੜਦਾ ਹੈ ਇੰਮੀਊਨ ਸਿਸਟਮ

ਜਿਵੇਂ-ਜਿਵੇਂ ਵਾਇਰਸ ਵਧਣ ਲੱਗਦਾ ਹੈ, ਇਹ ਗਲੇ ਤੋਂ ਹੇਠਾਂ ਚਲਾ ਜਾਂਦਾ ਹੈ, ਜਿਸ ਨਾਲ ਬੁਖ਼ਾਰ ਅਤੇ ਖਾਂਸੀ ਸ਼ੁਰੂ ਹੋ ਜਾਂਦੀ ਹੈ। ਜੋ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਇੰਮੀਊਨ ਸਿਸਟਮ ਇਸ ਵਾਇਰਸ ਨਾਲ ਲੜ ਰਿਹਾ ਹੈ। ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕਈ ਲੋਕਾਂ 'ਚ ਇਸਦੇ ਲੱਛਣ ਬਿਲਕੁਲ ਦਿਖਾਈ ਨਹੀਂ ਦਿੰਦੇ।

ਫੇਫੜਿਆਂ ਨੂੰ ਕਰਦਾ ਹੈ ਕਮਜ਼ੋਰ

ਗੰਭੀਰ ਹਾਲਾਤਾਂ 'ਚ, ਜਦੋਂ ਵਾਇਰਸ ਫੇਫੜਿਆਂ 'ਚ ਪਹੁੰਚਦਾ ਹੈ, ਤਾਂ ਇਹ ਸੋਜ ਭਾਵ ਇੰਫਲਾਮੇਸ਼ਨ ਨੂੰ ਪੈਦਾ ਕਰਦਾ ਹੈ, ਜਿਸ ਨਾਲ ਫੇਫੜਿਆਂ ਨੂੰ ਖ਼ੂਨ ਦੀ ਸਪਲਾਈ 'ਚ ਆਕਸੀਜਨ ਭੇਜਣ 'ਚ ਮੁਸ਼ਕਿਲ ਆਉਂਦੀ ਹੈ। ਇਸ ਕਾਰਨ ਫੇਫੜਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਸਾਹ ਲੈਣ 'ਚ ਮੁਸ਼ਕਿਲ ਆਉਣ ਲੱਗਦੀ ਹੈ। ਕਈ ਮਰੀਜ਼ਾਂ ਨੂੰ ਸਾਹ ਲੈਣ 'ਚ ਮਦਦ ਲਈ ਵੈਂਟੀਲੇਟਰ ਦਾ ਸਹਾਰਾ ਲੈਣਾ ਪੈਂਦਾ ਹੈ।

ਕੋਰੋਨਾ ਦਾ ਗੰਭੀਰ ਰੂਪ

ਚੀਨ ਦੇ ਡਾਟੇ ਅਨੁਸਾਰ, ਅਜਿਹਾ ਕੋਰੋਨਾ ਵਾਇਰਸ ਦੇ ਸੱਤ 'ਚੋਂ ਇਕ ਮਰੀਜ਼ ਦੇ ਨਾਲ ਹੁੰਦਾ ਹੈ। ਕੋਰੋਨਾ ਵਾਇਰਸ ਕਾਰਨ ਜਿਨਾਂ ਲੋਕਾਂ ਨੇ ਜਾਨ ਗੁਆਈ ਹੈ ਜਾਂ ਗੰਭੀਰ ਹਾਲਾਤ 'ਚ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਪਹਿਲਾਂ ਤੋਂ ਹੀ ਕਿਸੀ ਗੰਭੀਰ ਬਿਮਾਰੀ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦਾ ਇੰਮੀਊਨ ਸਿਸਟਮ ਕਾਫੀ ਕਮਜ਼ੋਰ ਸੀ। ਗੰਭੀਰ ਰੂਪ ਨਾਲ ਬਿਮਾਰ ਹੋਣ ਵਾਲੇ 6 ਫ਼ੀਸਦੀ ਲੋਕਾਂ 'ਚ ਫੇਫੜਿਆਂ ਦੀ ਸੋਜ ਇੰਨੀ ਗੰਭੀਰ ਹੈ ਕਿ ਸਰੀਰ ਨੂੰ ਜਿਊਂਦਾ ਰਹਿਣ ਲਈ ਲੋੜ ਅਨੁਸਾਰ ਆਕੀਸਜਨ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ

ਕਿਸ ਪ੍ਰਕਾਰ ਦੇ ਹੁੰਦੇ ਹਨ ਸ਼ੁਰੂਆਤੀ ਲੱਛਣ

ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ 'ਚ ਸ਼ੁਰੂਆਤੀ ਲੱਛਣ ਬੇਹੱਦ ਸਧਾਰਨ ਹੁੰਦੇ ਹਨ। ਇਸ ਦੌਰਾਨ ਵਿਅਕਤੀ ਨੂੰ ਬੁਖ਼ਾਰ ਆਉਂਦਾ ਹੈ ਅਤੇ ਬਹੁਤ ਜ਼ਿਆਦਾ ਥਕਾਵਟ ਹੁੰਦੀ ਹੈ। ਨਾਲ ਹੀ ਰੋਗੀ ਨੂੰ ਸੁੱਕੀ ਖੰਘ ਹੁੰਦੀ ਹੈ। ਇਸ ਤੋਂ ਇਲਾਵਾ ਕਈ ਲੋਕਾਂ 'ਚ ਡਾਇਰੀਆ ਵਰਗੀਆਂ ਸ਼ਿਕਾਇਤਾਂ ਵੀ ਦੇਖਣ ਨੂੰ ਮਿਲਦੀਆਂ ਹਨ।

-

ਇਸ ਤਰ੍ਹਾਂ ਕਰੋ ਬਚਾਅ

ਅਜਿਹੇ ਵਕਤ 'ਚ ਬਹੁਤ ਜ਼ਰੂਰੀ ਹੈ ਕਿ ਸਾਰੇ ਜਨਤਕ ਸਿਹਤ ਸਬੰਧੀ ਸਲਾਹ ਦੀ ਪਾਲਣਾ ਕਰਕੇ ਆਪਣੀ ਸੁਰੱਖਿਆ ਕਰਨ। ਜਿਸ 'ਚ ਸਮਾਜਿਕ ਦੂਰੀ ਬਣਾਉਣ ਅਤੇ ਸਾਫ਼-ਸਫ਼ਾਈ ਬਰਕਰਾਰ ਰੱਖਣਾ ਵੀ ਸ਼ਾਮਲ ਹੈ।

Posted By: Rajnish Kaur