ਖਾਣ ਪੀਣ ਦੀਆਂ ਜ਼ਿਆਦਾਤਰ ਚੀਜ਼ਾਂ ਨੂੰ ਅਸੀਂ ਫਰਿਜ ਵਿਚ ਹੀ ਸਟੋਰ ਕਰਦੇ ਹੋ ਜੋ ਸੇਫ ਵੀ ਹੈ। ਦੁੱਧ, ਦਹੀਂ, ਫਲ ਜਾਂ ਫਿਰ ਹਰੀਆਂ ਸਬਜ਼ੀਆਂ ਕਈ ਕਈ ਦਿਨ ਤਕ ਫ੍ਰੈਸ਼ ਰਹਿੰਦੀਆਂ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਫਰਿਜ ਵਿਚ ਰੱਖ ਸਕਦੇ ਹੋ ਜਿਵੇਂ ਕਿ ਆਂਡੇ। ਜੀ ਹਾਂ, ਆਂਡੇ ਨੂੰ ਫਰਿਜ ਵਿਚ ਰੱਖਣ ਦੀ ਗਲਤੀ ਨਾ ਕਰੋ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਆਓ ਜਾਣਦੇ ਹੋ ਇਸ ਬਾਰੇ...

ਟੁੱਟ ਸਕਦੇ ਹਨ ਆਂਡੇ

ਜੇ ਤੁਸੀਂ ਚਾਹੁੰੇ ਹੋ ਆਂਡੇ ਉਬਾਲਦੇ ਸਮੇਂ ਉਹ ਟੁੱਟਣ ਨਾ, ਤਾਂ ਉਨ੍ਹਾਂ ਨੂੰ ਫਰਿਜ ਵਿਚ ਸਟੋਰ ਨਾ ਕਰੋ। ਬਾਹਰ ਨਾਰਮਲ ਟੈਂਪਰੇਚਰ ’ਤੇ ਰੱਖੋ ਇਸ ਨਾਲ ਆਂਡੇ ਬਿਨਾਂ ਟੁੱਟੇ ਆਸਾਨੀ ਨਾਲ ਉਬਲ ਸਕਦੇ ਹਨ।

ਇੰਫੈਕਸ਼ਨ ਦਾ ਖਤਰਾ

ਬਾਹਰੋਂ ਆਂਡੇ ਲਿਆਉਣ ਤੋਂ ਬਾਅਦ ਹਮੇਸ਼ਾ ਉਸ ਨੂੰ ਸਾਫ਼ ਕਰਕੇ ਹੀ ਸਟੋਰ ਕਰੋ। ਅਕਸਰ ਆਂਡਿਆਂ ਦੇ ਉਪਰਲੇ ਭਾਗ ’ਤੇ ਗੰਦਗੀ ਲੱਗੀ ਹੁੰਦੀ ਹੈ ਅਤੇ ਜਦੋਂ ਇਸ ਨੂੰ ਫਰਿਜ ਵਿਚ ਰੱਖਿਆ ਜਾਂਦਾ ਹੈ ਤਾਂ ਇਹ ਦੂਜੀਆਂ ਚੀਜ਼ਾਂ ਵੀ ਸੰਕ੍ਰਮਿਤ ਹੋ ਸਕਦੀਆਂ ਹਨ।

ਜ਼ਿਆਦਾ ਸਿਹਤਮੰਦ

ਬੇਸ਼ੱਕ ਬਾਹਰ ਰੱਖਣ ਨਾਲੋਂ ਫਰਿਜ ਵਿਚ ਆਂਡੇ ਰੱਖਣ ਨਾਲ ਜ਼ਿਆਦਾ ਦਿਨ ਤਕ ਖਾ ਸਕਦੇ ਹਾਂ ਪਰ ਫਰਿਜ ਦੇ ਜ਼ਿਆਦਾ ਤਾਪਮਾਨ ਕਾਰਨ ਆਂਡਿਆਂ ਦੇ ਕਈ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ ਇਕ ਵਾਰ ਵਿਚ ਆਂਡਿਆਂ ਦੀ ਪੂਰੀ ਟ੍ਰੇਅ ਖਰੀਦਣ ਦੀ ਥਾਂ ਘੱਟ ਆਂਡੇ ਖਰੀਦੋ ਅਤੇ ਉਨ੍ਹਾਂ ਨੂੰ ਕਮਰੇ ਦੇ ਨਾਰਮਲ ਤਾਪਮਾਨ ’ਤੇ ਹੀ ਸਟੋਰ ਕਰੋ।

ਆਂਡਿਆਂ ਵਿਚ ਮੌਜੂਦ ਨਿਊਟਰੀਸ਼ਨ

ਪ੍ਰੋਟੀਨ, ਕੈਲਸ਼ੀਅਮ ਅਤੇ ਓਮੈਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ। ਆਂਡਾ ਜੋ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਨਿਊਟਰੀਸ਼ਨ ਹੈ। ਵਜ਼ਨ ਘੱਟ ਕਰਨ ਵਾਲੇ ਅਤੇ ਵਧਣ ਵਾਲਿਆਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਿਚ ਮੌਜੂਦ ਪ੍ਰੋਟੀਨ ਸਾਡੀਆਂ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਂਦਾ ਹੈ।

ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਬਹੁਤ ਫਾਇਦੇਮੰਦ ਹੈ ਅਤੇ ਓਮੈਗਾ3 ਫੈਟੀ ਐਸਿਡ ਦੀ ਮਦਦ ਨਾਲ ਸਾਡੇ ਸਰੀਰ ਵਿਚ ਕੋਲੈਸਟਰੋਲ ਭਾਵ ਐਚਡੀਐਲ ਦਾ ਨਿਰਮਾਣ ਹੁੰਦਾ ਹੈ। ਇਸ ਲਈ ਡਾਈਟ ਵਿਚ ਸੰਭਵ ਹੋਵੇ ਤਾਂ ਆਂਡਿਆਂ ਦਾ ਸੇਵਨ ਰੋਜ਼ਾਨਾ ਕਰੋ। ਟੈਸਟ ਦੇ ਨਾਲ ਹੀ ਹੈਲਥ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਵੱਖ ਵੱਖ ਤਰੀਕਿਆਂ ਨਾਲ ਬਣਾਓ ਅਤੇ ਖਾਓ। ਜਿਵੇਂ ਕਦੇ ਉਬਾਲ ਕੇ ਤਾਂ ਫਿਰ ਕਦੇ ਆਮਲੇਟ ਬਣਾ ਕੇ ਖਾਧਾ ਜਾ ਸਕਦਾ ਹੈ।

Posted By: Tejinder Thind