ਵਿਗਿਆਨੀਆਂ ਨੇ ਚੂਹਿਆਂ 'ਚ ਇਕ ਅਜਿਹੇ ਨਿਊਰੋਸਰਕਟ ਦਾ ਪਤਾ ਲਾਇਆ ਹੈ ਜਿਸ ਦੇ ਸਰਗਰਮ ਹੋਣ ਨਾਲ ਤਣਾਅ ਵਧਦਾ ਹੈ ਅਤੇ ਉਨ੍ਹਾਂ ਦੀ ਖਾਣ ਦੀ ਇੱਛਾ ਘੱਟ ਹੋ ਜਾਂਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖੋਜ ਦੀ ਮਦਦ ਨਾਲ ਖਾਣ-ਪੀਣ ਦੀ ਬੇਨਿਯਮੀ ਨਾਲ ਜੁੜੀ ਐਨੋਰੈਕਸੀਆ ਨਰਵੋਸਾ ਵਰਗੀਆਂ ਬਿਮਾਰੀਆਂ ਦਾ ਇਲਾਜ ਲੱਭਣ ਦਾ ਰਾਹ ਖੁੱਲ੍ਹ ਸਕਦਾ ਹੈ। ਇਸ ਬਿਮਾਰੀ ਵਿਚ ਵਿਅਕਤੀ ਖਾਣਾ ਛੱਡ ਦਿੰਦਾ ਹੈ ਜਾਂ ਬਸ ਕਿਸੇ-ਕਿਸੇ ਭੋਜਨ ਦੀ ਬਹੁਤ ਥੋੜ੍ਹੀ ਜਿਹੀ ਮਾਤਰਾ ਦੀ ਵਰਤੋਂ ਕਰਦਾ ਹੈ। ਅਜਿਹੇ ਲੋਕ ਆਪਣਾ ਵਜ਼ਨ ਬਹੁਤ ਘੱਟ ਹੋਣ 'ਤੇ ਵੀ ਖ਼ੁਦ ਨੂੰ ਮੋਟਾ ਸਮਝਦੇ ਹਨ। ਇਹ ਸਾਰੇ ਮਾਨਸਿਕ ਬਿਮਾਰੀਆਂ ਵਿਚ ਸਭ ਤੋਂ ਜ਼ਿਆਦਾ ਜਾਨਲੇਵਾ ਹਨ। ਵਿਗਿਆਨੀਆਂ ਨੇ ਕਿਹਾ ਕਿ ਚੂਹੇ ਦੇ ਦਿਮਾਗ਼ ਦੇ ਇਕ ਅਜਿਹੇ ਹਿੱਸੇ ਦੀ ਪਛਾਣ 'ਚ ਸਫਲਤਾ ਮਿਲੀ ਹੈ, ਜਿੱਥੋਂ ਖਾਣ ਦੀ ਇੱਛਾ ਕੰਟਰੋਲ ਹੁੰਦੀ ਹੈ। ਮਨੁੱਖਾਂ 'ਚ ਵੀ ਇਹ ਤਜਰਬਾ ਸਫਲ ਰਿਹਾ ਤਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਰਾਹ ਖੁੱਲ੍ਹ ਸਕਦਾ ਹੈ। (ਏਐੱਨਆਈ)

Posted By: Susheel Khanna