Coronavirus Harmful Effects ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਦੁਨੀਆਭਰ 'ਤੇ ਜਾਰੀ, ਵਧੀਆ ਗੱਲ ਇਹ ਹੈ ਕਿ ਜਿਸ ਤਰ੍ਹਾਂ ਨਾਲ ਲੋਕ ਸੰਕ੍ਰਮਿਤ ਹੋ ਰਹੇ ਹਨ ਉਨ੍ਹਾਂ ਹੀ ਤੇਜ਼ੀ ਨਾਲ ਲੋਕਾਂ 'ਚ ਰਿਕਵਰੀਦਰ ਵੀ ਵਧ ਰਹੀ ਹੈ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਕੋਰੋਨਾ ਨਾਲ ਰਿਕਵਰ ਹੋਏ ਮਰੀਜ਼ਾਂ ਦੇ ਦਿਲ ਤੇ ਫੇਫੜਿਆਂ 'ਤੇ ਇਹ ਬਿਮਾਰੀ ਅਸਰ ਕਰ ਰਹੀ ਹੈ। ਮੈਡੀਸਨ ਕੈਮੀਸਟਰੀ ਦੇ ਪ੍ਰਸਿੱਧ ਵਿਗਿਆਨੀ ਪ੍ਰੋ ਸ਼ੰਕਰ ਅਨੁਸਾਰ ਕੋਰੋਨਾ ਵਾਇਰਸ ਨਾਲ ਰਿਕਵਰ ਹੋ ਰਹੇ ਮਰੀਜ਼ਾਂ 'ਚੋ ਦਿਲ ਫੇਫੜੇ ਤੇ ਨਰਵਸ ਸਿਸਟਮ 'ਤੇ ਕੋਰੋਨਾ ਦਾ ਅਸਰ ਦਿਖਾ ਰਿਹਾ ਹੈ। ਜੋ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ, ਉਨ੍ਹਾਂ ਨੂੰ ਦਿਲ ਤੇ ਫੇਫੇੜਿਆਂ ਦੀ ਬਿਮਾਰੀ ਆਪਣੀ ਗਿਰਫਤ 'ਚ ਲੈ ਰਹੀ ਹੈ।

ਦੁਨੀਆਭਰ 'ਚ ਕੋਰੋਨਾ ਤੋਂ ਸੰਕ੍ਰਮਿਤ ਲੋਕਾਂ ਦੀ ਗਿਣਤੀ ਕਰੋੜਾਂ 'ਚ ਹੋਣ ਵਾਲੀ ਹੈ। ਲੈਨਸੈੱਟ 'ਚ ਫੀਸਦੀ ਇਕ ਰਿਪੋਰਟ ਅਨੁਸਾਰ ਕੋਰੋਨਾ ਦੇ ਇਲਾਜ ਦੇ ਬਾਅਦ 55 ਫੀਸਦੀ ਰੋਗੀਆਂ 'ਚ ਨਰਵਸ ਸਿਸਟਮ ਦੀ ਸ਼ਿਕਾਈਤਾਂ ਮਿਲੀਆਂ ਹਨ। ਜਰਮਨੀ 'ਚ ਇਕ ਅਧਿਐਨ 'ਚ ਸੰਕ੍ਰਮਣ ਤੋਂ ਬਚਨ ਵਾਲੇ 75 ਲੋਕਾਂ ਦੇ ਦਿਲ ਦੀ ਬਣਤਰ 'ਚ ਬਦਲਾਅ ਦਿਖਿਆ। ਇਹ ਜਾਨਣਾ ਜ਼ਰੂਰੀ ਹੈ ਕਿ ਇਸ ਦਾ ਭਵਿੱਖ 'ਚ ਲੋਕਾਂ 'ਤੇ ਕੀ ਅਸਰ ਹੋਵੇਗਾ।

ਕੋਰੋਨਾ ਦੇ ਬਚਾਅ ਤੇ ਇਲਾਜ ਦੇ ਬਾਰੇ 'ਚ ਮੈਡੀਸਨ ਕੈਮੀਸਟਰੀ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ 'ਤੇ ਕਾਬੂ ਪਾਉਣ ਲਈ ਟੀਕੇ 'ਤੇ ਕੰਮ ਚੱਲ ਰਿਹਾ ਹੈ ਇਸ ਦੇ ਇਲਾਵਾ ਜ਼ਰੂਰਤ ਇਸ ਗੱਲ ਦੀ ਹੈ ਕਿ ਪਹਿਲਾਂ ਤੋਂ ਮੌਜੂਦ ਫਾਰਮੁੱਲੇਸ਼ਨ ਦੇ ਕੰਬੀਨੇਸ਼ਨ ਤੋਂ ਸੰਕ੍ਰਮਣ ਰੋਕਣ ਤੇ ਸੰਕ੍ਰਮਣ ਹੋਣ 'ਤੇ ਕਾਰਗਰ ਦਵਾਈ ਦੀ ਤਲਾਸ਼ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤਕ ਕੈਂਸਰ ਦੀ ਕਰੀਬ 15 ਦਵਾਈ ਤੇ ਦਰਜ਼ਨ ਭਰ ਐਂਟੀ ਇਨਫਲੇਮੇਟਰੀ ਦਵਾਈ ਕੋਵਿਡ ਦੇ ਲੱਛਣ ਤੇ ਇਲਾਜ 'ਚ ਉਪਯੋਗੀ ਪਾਈ ਗਈ ਹੈ। ਇਨ੍ਹਾਂ 'ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ।

Posted By: Sarabjeet Kaur