ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਕੌੜਾ ਬੋਲਣ ਵਾਲੇ ਸੱਚੀ ਗੱਲ ਮੂੰਹ ’ਤੇ ਕਹਿ ਦਿੰਦੇ ਹਨ। ਉਨ੍ਹਾਂ ਦੇ ਤਜਰਬੇ ਹੀ ਸੱਚੀ ਗੱਲ ਦਾ ਪੱਖ ਪੂਰਦੇ ਹਨ। ਸਮਝਦਾਰ ਬੰਦਾ ਉਨ੍ਹਾਂ ਦੀ ਗੱਲ ਦਾ ਗੁੱਸਾ ਨਹੀਂ ਕਰਦਾ ਸਗੋਂ ਗੱਲ ਪੱਲੇ ਬੰਨ੍ਹ ਕੇ ਆਪਣਾ ਜੀਵਨ ਸੰਵਾਰਦਾ ਹੈ। ਇਸ ਤੋਂ ਉਲਟ ਮਿੱਠੀਆਂ-ਮਿੱਠੀਆਂ ਗੱਲਾਂ ਮਾਰਨ ਵਾਲੇ ਕਈ ਲੋਕ ਅਨਜਾਣ ਬੰਦੇ ਨਾਲ ਠੱਗੀ ਮਾਰ ਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਸੁਆਦੀ ਮਿੱਠੀਆਂ ਚੀਜ਼ਾਂ ਹਮੇਸ਼ਾ ਸਰੀਰ ਲਈ ਫ਼ਾਇਦੇਮੰਦ ਨਹੀਂ ਹੁੰਦੀਆਂ ਸਗੋਂ ਕੌੜੀਆਂ ਚੀਜ਼ਾਂ ਦੁੱਖ ਤੋੜ ਦਿੰਦੀਆਂ ਹਨ। ਇਸ ਦੀ ਮਿਸਾਲ ਹੈ ਨਿੰਮ। ਕਿੰਨੇ ਹੀ ਰੋਗਾਂ ਨੂੰ ਠੀਕ ਕਰਨ ਦੀ ਤਾਕਤ ਨਿੰਮ ਦਾ ਰੁੱਖ ਖ਼ੁਦ ਵਿਚ ਸਮੋਈ ਬੈਠਾ ਹੈ।

ਅੱਜ ਅਨੇਕਾਂ ਲੋਕ ਦੰਦਾਂ ਦੀਆਂ ਬਿਮਾਰੀਆਂ ਤੋਂ ਗ੍ਰਸਤ ਹਨ, ਜਿਸ ਦਾ ਵੱਡਾ ਕਾਰਨ ਹੈ ਕਿ ਪਿਛਲੇ ਸਮਂੇ ’ਚ ਨਿੰਮ ਦੀ ਦਾਤਣ ਜ਼ਿਆਦਾ ਕੀਤੀ ਜਾਂਦੀ ਸੀ। ਇਸੇ ਵਜ੍ਹਾ ਕਰਕੇ ਦੰਦਾਂ ਦੇ ਰੋਗ ਬਹੁਤ ਘੱਟ ਹੁੰਦੇ ਸਨ। ਨਿੰਮ ਦੀ ਦਾਤਣ ਜਦੋਂ ਚੰਗੀ ਤਰ੍ਹਾਂ ਚਬਾ-ਚਬਾ ਕੇ ਕੀਤੀ ਜਾਂਦੀ ਸੀ ਤਾਂ ਨਿੰਮ ਦੀ ਛਿੱਲੜ ਵਿੱਚੋਂ ਜੋ ਰਸ ਨਿਕਲਦਾ ਸੀ, ਉਹ ਦੰਦਾਂ ’ਚ ਲੁਕੇ ਕੀਟਾਣੂਆਂ ਨੂੰ ਖ਼ਤਮ ਕਰਦਾ ਸੀ। ਦੰਦਾਂ ’ਤੇ ਕਰੇੜਾ ਵੀ ਜੰਮਣ ਨਹੀਂ ਦਿੰਦਾ ਸੀ। ਇਸ ਲਈ ਕੁਦਰਤ ਦੀ ਗੋਦ ’ਚ ਪੈਦਾ ਹੋਈਆਂ ਜੜ੍ਹੀ-ਬੂਟੀਆਂ, ਰੋਗਾਂ ’ਚ ਵਰਤੇ ਜਾਣ ਵਾਲੇ ਰੁੱਖਾਂ ਦੀ ਜਾਣਕਾਰੀ ਜ਼ਰੂਰ ਰੱਖਿਆ ਕਰੋ। ਇਨ੍ਹਾਂ ਕੁਦਰਤੀ ਚੀਜ਼ਾਂ ਦੀ ਜਾਣਕਾਰੀ ਲੈ ਕੇ ਤੁਸੀਂ ਕਈ ਰੋਗਾਂ ਨੂੰ ਠੀਕ ਕਰ ਸਕਦੇ ਹੋ।

ਫ਼ਾਇਦੇਮੰਦ ਹੈ ਤੇਲ

ਨਿੰਮ ਦੇ ਹਰੇ-ਹਰੇ ਪੱਤਿਆਂ ਨੂੰ ਕੁੱਟ ਕੇ ਰਸ ਕੱਢ ਲਵੋ। ਇਹ ਰਸ 250 ਗ੍ਰਾਮ ਤੇ 250 ਗ੍ਰਾਮ ਅਸਲੀ ਤਿਲਾਂ ਦਾ ਤੇਲ ਮਿਲਾ ਕੇ ਹਲਕੀ ਜਿਹੀ ਅੱਗ ’ਤੇ ਰੱਖੋ। ਜਦੋਂ ਨਿੰਮ ਦਾ ਰਸ ਜਲ ਜਾਵੇ ਤੇ ਇਕੱਲਾ ਤਿਲਾਂ ਦਾ ਤੇਲ ਰਹਿ ਜਾਵੇ ਤਾਂ ਸਮਝੋ ਨਿੰਮ ਦਾ ਤੇਲ ਤਿਆਰ ਹੈ।

ਇਸ ਤੇਲ ਨੂੰ ਹਫ਼ਤੇ ’ਚ ਇਕ-ਦੋ ਵਾਰ ਸਰੀਰ ’ਤੇ ਮਲੋ ਅਤੇ 2 ਘੰਟੇ ਬਾਅਦ ਨਹਾ ਲਵੋ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਕੋਈ ਚਮੜੀ ਦਾ ਰੋਗ ਨਹੀਂ ਹੋਵੇਗਾ ਅਤੇ ਦੂਜਾ ਸਰੀਰ ਕੀਟਾਣੂ ਰਹਿਤ ਰਹੇਗਾ। ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸੁੱਕੀ ਖਾਰਿਸ਼ ਜਾਂ ਚਮੜੀ ਰੋਗ ਹੋਵੇ, ਉਨ੍ਹਾਂ ਨੂੰ ਇਹ ਤੇਲ ਬਹੁਤ ਫ਼ਾਇਦਾ ਕਰਦਾ ਹੈ। ਇਸੇ ਤੇਲ ਦੀਆਂ ਕੰਨ ’ਚ 2-4 ਬੂੰਦਾਂ ਪਾਓ। ਜੇ ਕੰਨ ਡੁੱਲਦਾ ਹੋਵੇ ਜਾਂ ਕੰਨ ’ਚ ਖਾਰਿਸ਼ ਹੁੰਦੀ ਹੋਵੇ, ਠੀਕ ਹੋ ਜਾਵੇਗੀ।

ਜ਼ਖ਼ਮਾਂ ਲਈ ਤੇਲ

ਨਿੰਮ ਦਾ ਤੇਲ 50 ਗ੍ਰਾਮ, ਮੁਸ਼ਕ ਕਪੂਰ 10 ਗ੍ਰਾਮ ਮਿਲਾ ਕੇ ਰੱਖੋ। ਰੂੰ ਦਾ ਫੰਬਾ ਇਸ ’ਚ ਭਿਉਂ ਕੇ ਜ਼ਖ਼ਮ ’ਤੇ ਰੱਖੋ। ਸਵੇਰੇ ਲਾ ਕੇ ਸ਼ਾਮ ਨੂੰ ਨਿੰਮ ਦੇ ਪੱਤਿਆਂ ਦੇ ਕਾੜ੍ਹੇ ’ਚ ਥੋੜ੍ਹੀ ਫਿਟਕਰੀ ਮਿਲਾ ਕੇ ਜ਼ਖ਼ਮ ਧੋ ਦਿਉ। ਜ਼ਖ਼ਮ ਜਲਦੀ ਭਰ ਜਾਵੇਗਾ।

ਮਲੇਰੀਏ ’ਚ ਲਾਹੇਵੰਦ

ਨਿੰਮ ਦੇ ਨਰਮ-ਨਰਮ ਪੱਤੇ 200 ਗ੍ਰਾਮ, ਫਿਟਕਰੀ ਭਸਮ 100 ਗ੍ਰਾਮ ਮਿਲਾ ਕੇ ਕਾਬਲੀ ਛੋਲੇ ਜਿੰਨੀਆਂ ਗੋਲੀਆਂ ਵੱਟ ਲਵੋ। ਇਕ-ਇਕ ਗੋਲੀ ਸਵੇੇਰੇ-ਸ਼ਾਮ ਮਿਸ਼ਰੀ ਮਿਲੇ ਪਾਣੀ ਨਾਲ ਲਵੋ। ਮਲੇਰੀਆ ਠੀਕ ਹੁੰਦਾ ਹੈ। ਇਹ ਬਹੁਤ ਗੁਣਕਾਰੀ ਦਵਾਈ ਹੈ।

ਸਰੀਰ ’ਚੋਂ ਜ਼ਹਿਰ ਕੱਢਣਾ

ਨਿੰਮ ਦੀਆਂ ਕੱਚੀਆਂ ਜਾਂ ਪੱਕੀਆਂ 10 ਨਿਮੋਲੀਆਂ ਪੀਸ ਕੇ ਗਰਮ ਪਾਣੀ ’ਚ ਮਿਲਾ ਕੇ ਰੋਗੀ ਨੂੰ ਪਿਲਾਓ। ਉਸੇ ਸਮੇਂ ਉਲਟੀ ਆ ਕੇ ਜ਼ਹਿਰ ਦਾ ਅਸਰ ਘੱਟ ਜਾਵੇਗਾ। ਅਫੀਮ, ਸੰਖੀਆ, ਸ਼ਰਾਬ ਹੋਰ ਵੀ ਕਈ ਜ਼ਹਿਰਾਂ ਦਾ ਅਸਰ ਘੱਟ ਜਾਂਦਾ ਹੈ।

ਬਵਾਸੀਰ

ਨਿੰਮ ਦੇ ਬੀਜਾਂ ਦੀ ਗਿਰੀ, ਬਕਾਇਨ ਦੀ ਗਿਰੀ, ਜੰਗੀ ਹਰੜ, ਸ਼ੁੱਧ ਰਸੌਤ 50 ਗ੍ਰਾਮ ਘਿਉ ’ਚ ਭੁੰਨੀ ਹਿੰਗ 20 ਗ੍ਰਾਮ, ਬੀਜ ਰਹਿਤ ਮੁਨੱਕਾ 50 ਗ੍ਰਾਮ ਸਾਰਿਆਂ ਦਾ ਪਾਊਡਰ ਬਣਾ ਕੇ ਚੰਗੀ ਤਰ੍ਹਾਂ ਘੋਟ ਕੇ ਮਟਰ ਬਰਾਬਰ ਗੋਲੀਆਂ ਬਣਾ ਲਵੋ। ਦੋ-ਦੋ ਗੋਲੀਆਂ ਸਵੇਰੇ-ਸ਼ਾਮ ਬੱਕਰੀ ਦੇ ਦੁੱਧ ਨਾਲ ਲਵੋ। ਜੇ ਬੱਕਰੀ ਦਾ ਦੁੱਧ ਨਾ ਮਿਲੇ ਤਾਂ ਪਾਣੀ ਨਾਲ ਖਾ ਲਵੋ। ਹਫ਼ਤੇ ’ਚ ਖ਼ੂੂਨ ਆਉਣਾ ਬੰਦ ਹੋ ਜਾਵੇਗਾ।

ਨਕਸੀਰ

ਨਿੰਮ ਦੇ ਪੱਤੇ ਤੇ ਅਜਵਾਇਣ ਦੋਵਾਂ ਨੂੰ ਬਰਾਬਰ-ਬਰਾਬਰ ਲੈ ਕੇ ਕੁੱਟ ਲਵੋ। ਸਿਰ ਦੀ ਕੰਨਪਟੀਆਂ ’ਤੇ ਲੇਪ ਕਰੋ। ਲਗਾਤਾਰ ਕਰਨ ਨਾਲ ਨਕਸੀਰ ਬੰਦ ਹੋ ਜਾਂਦੀ ਹੈ।

ਵਾਲਾਂ ਦਾ ਝੜਨਾ

ਨਿੰਮ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਸਿਰ ਧੋਵੋ। ਫਿਰ ਸਿਰ ਸੁਕਾ ਕੇ ਨਿੰਮ ਦਾ ਤੇਲ ਲਾ ਲਵੋ। ਨਿੰਮ ਦੇ ਪੱਤਿਆਂ ਨੂੰ ਪਾਣੀ ’ਚ ਚੰਗੀ ਤਰ੍ਹਾਂ ਉਬਾਲ ਕੇ ਇਹੀ ਪਾਣੀ ਠੰਢਾ ਕਰ ਕੇ ਸਿਰ ਧੋਂਦੇ ਰਹੋ। ਵਾਲਾਂ ਦਾ ਝੜਨਾ ਵੀ ਠੀਕ ਹੁੰਦਾ ਹੈ।

ਮਾਈਗ੍ਰੇਨ

ਨਿੰਮ ਦੇ ਸੁੱਕੇ ਪੱਤੇ, ਕਾਲੀ ਮਿਰਚ, ਚੌਲਾਂ ਨੂੰ ਕੱਪੜਛਾਣ ਕਰ ਕੇ ਚੂਰਨ ਤਿਆਰ ਕਰੋ। ਜਿਸ ਪਾਸੇ ਦਰਦ ਹੁੰਦਾ ਹੈ, ਉਸ ਪਾਸੇ ਇਸ ਨੂੰ ਨਸਵਾਰ ਵਾਂਗ ਵਰਤੋਂ। ਇਹ ਸੂਰਜ ਚੜ੍ਹਨ ਤੋਂ ਪਹਿਲਾਂ ਕਰਨਾ ਹੈ। ਜਲਦੀ ਹੀ ਮਾਈਗ੍ਰੇਨ ’ਚ ਫ਼ਾਇਦਾ ਹੋਵੇਗਾ, ਨਾਲ ਹੀ ਨਿੰਮ ਦਾ ਤੇਲ ਕੰਨਪਟੀਆਂ ’ਤੇ ਮਲੋ।

ਅੱਖਾਂ ਲਈ ਵਰਦਾਨ

ਅੱਧਾ ਕਿੱਲੋ ਨਿੰਮ ਦੇ ਪੱਤੇ ਮਿੱਟੀ ਦੇ ਭਾਂਡੇ ’ਚ ਪਾ ਕੇ ਢੱਕਣ ਲਾ ਕੇ ਮਿੱਟੀ ਨਾਲ ਉਸ ਭਾਂਡੇ ਨੂੰ ਲਿੱਪੋ। ਪਾਥੀਆਂ ਆਲੇ-ਦੁਆਲੇ ਲਾ ਕੇ ਅੱਗ ਲਾ ਦਿਉ। ਅੱਗ ਬੁਝਣ ’ਤੇ ਰਾਖ ਠੰਢੀ ਹੋਣ ਦਿਉ। ਫਿਰ ਇਸ ਰਾਖ ਨੂੰ ਪੀਸ ਕੇ ਇਸ ’ਚ 100 ਗ੍ਰਾਮ ਨਿੰਬੂ ਰਸ ਪਾ ਕੇ ਰਾਖ ਨੂੰ ਸੁਕਾ ਲਵੋ। ਕਿਸੇ ਸ਼ੀਸ਼ੀ ’ਚ ਪਾ ਕੇ ਢੱਕਣ ਕੱਸ ਕੇ ਲਾਵੋ। ਕੱਜਲ ਵਾਂਗ ਅੱਖਾਂ ’ਚ ਲਾਓ। ਇਸ ਨਾਲ ਅੱਖਾਂ ’ਚ ਹੁੰਦੀ ਖਾਰਿਸ਼ ਤੇ ਜਲਣ ਤੋਂ ਆਰਾਮ ਮਿਲਦਾ ਹੈ। ਨਿੰਮ ਦੇ ਬੀਜਾਂ ਦੀ ਗਿਰੀ ਦਾ ਚੂਰਨ ਕੱਪੜਛਾਣ ਕਰ ਕੇ ਰੋਜ਼ ਸੁਰਮੇ ਦੀ ਸਿਲਾਈ ਨਾਲ ਅੱਖਾਂ ’ਚ ਕੱਜਲ ਵਾਂਗ ਲਾਉਂਦੇ ਰਹੋ। ਮੋਤੀਆਂ ਬਿੰਦ ’ਚ ਬਹੁਤ ਲਾਭ ਮਿਲਦਾ ਹੈ ਤੇ ਅੱਖਾਂ ਸਾਫ਼ ਰਹਿੰਦੀਆਂ ਹਨ।

ਦੰਦਾਂ ਲਈ ਮੰਜਨ

ਨਿੰਮ ਦੀ ਜੜ੍ਹ ਦੀ ਛਿੱਲੜ ਦਾ ਚੂਰਨ 50 ਗ੍ਰਾਮ, ਸੋਨਾ ਗੇਰੂ 50 ਗ੍ਰਾਮ, ਨਮਕ 10 ਗ੍ਰਾਮ, ਤਿੰਨਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਰੱਖੋ। ਉਸ ਵਿਚ ਨਿੰਮ ਦੇ ਪੱਤਿਆ ਦਾ ਰਸ ਇੰਨਾ ਕੁ ਪਾਓ ਕਿ ਇਹ ਪਾਊਡਰ ਡੁੱਬ ਜਾਵੇ। ਹੌਲੀ-ਹੌਲੀ ਨਿੰਮ ਦਾ ਰਸ ਇਹ ਪਾਊਡਰ ਚੂਸ ਲਵੇਗਾ। ਫਿਰ ਇਸ ਨੂੰ ਧੁੱਪ ’ਚ ਸੁਕਾ ਲਵੋ।

ਇਸੇ ਤਰ੍ਹਾਂ ਘੱਟੋ-ਘੱਟ ਤਿੰਨ ਵਾਰ ਰਸ ਪਾਓ ਤੇ ਸੁਕਾਓ। ਤਿੰਨ ਵਾਰ ਰਸ ਸੁੱਕਣ ਤੋਂ ਬਾਅਦ ਇਹ ਮੰਜਨ ਬਣੇਗਾ। ਇਸ ਨੂੰ ਦੰਦਾਂ ’ਤੇ ਮੰਜਨ ਵਾਂਗ ਮਲੋ। ਇਸ ਨਾਲ ਦੰਦਾਂ ’ਚ ਖੂਨ ਵਗਣਾ, ਪੀਕ ਆਉਣਾ, ਵਾਰ-ਵਾਰ ਮੂੰਹ ’ਚ ਛਾਲੇ ਹੋਣਾ, ਮੂੰਹ ’ਚੋਂ ਬਦਬੂ ਆਉਣਾ ਆਦਿ ਤੋਂ ਰਾਹਤ ਮਿਲਦੀ ਹੈ।

ਫੁਲਵਹਿਰੀ

ਫੁਲਵਹਿਰੀ ਵਾਲੇ ਮਰੀਜ਼ ਦੇ ਜਿੱਥੇ ਦਾਗ਼ ਹੋਣ, ਉਥੇ ਹਲਕੀ ਜਿਹੀ ਸੂਈ ਮਾਰ ਕੇ ਦੇਖੋ। ਜੇ ਉਸ ਵਿੱਚੋਂ ਸਫੈਦ, ਭੂਰਾ ਪਾਣੀ ਨਿਕਲੇ ਤਾਂ ਇਸ ਦਾ ਇਲਾਜ ਅਸੰਭਵ ਹੈ। ਜੇ ਉਸ ਦਾਗ਼ ਵਿਚੋਂ ਖ਼ੂਨ ਨਿਕਲੇ ਤਾਂ ਇਲਾਜ ਸੰਭਵ ਹੁੰਦਾ ਹੈ। ਇਲਾਜ ਲੰਬਾ ਚੱਲਦਾ ਹੈ ਪਰ ਫੁਲਵਹਿਰੀ ਠੀਕ ਹੋ ਜਾਂਦੀ ਹੈ।

ਨੁਸਖਾ : ਨਿੰਮ ਦੀ ਛਿੱਲੜ ਦਾ ਚੂਰਨ, ਸ਼ੁੱਧ ਬਾਵਚੀ, ਪਮਾੜ ਦੇ ਬੀਜ, ਗੰਧਕ ਰਸਾਇਣ ਦੀਆਂ ਗੋਲ਼ੀਆਂ ਸਭ ਦਾ ਬਰਾਬਰ ਚੂਰਨ ਲੈ ਕੇ ਸਾਂਭ ਲਵੋ। ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਖਾਵੋ।

ਤੇਲ : ਨਿੰਮ ਦਾ ਤੇਲ, ਚਾਲਮੋਗਰਾ ਤੇਲ, ਮਾਲਕਾਂਗਨੀ ਤੇਲ, ਤੁਲਸੀ ਦਾ ਤੇਲ ਬਰਾਬਰ ਲੈ ਕੇ ਥੋੜ੍ਹਾ ਜਿਹਾ ਨੌਸ਼ਾਦਰ ਮਿਲਾ ਕੇ ਰੱਖ ਲਵੋ। ਸਫ਼ੈਦ ਦਾਗਾਂ ’ਤੇ ਲਾਓ। ਲਗਾਤਾਰ ਚੂਰਨ ਖਾਓ ਤੇ ਤੇਲ ਲਾਓ। ਫੁਲਵਹਿਰੀ ਤੋਂ ਛੁਟਕਾਰਾ ਮਿਲੇਗਾ।

ਪਰਹੇਜ਼ : ਨਮਕ, ਮੀਟ, ਆਂਡਾ, ਮਸਰਾ ਦੀ ਦਾਲ, ਨਸ਼ਾ, ਦੁੱਧ ਤੋਂ ਬਣੀਆਂ ਚੀਜ਼ਾਂ ਬੰਦ ਰੱਖੋ। ਫੁਲਵਹਿਰੀ ਜੜ੍ਹ ਤੋਂ ਠੀਕ ਹੋ ਜਾਵੇਗੀ।

ਕੋਰੋਨਾ ’ਚ ਫ਼ਾਇਦੇਮੰਦ

ਕੋਰੋਨਾ ਤੋਂ ਬਚਾਅ ਲਈ ਸੈਨੇਟਾਈਜ਼ਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਨਿੰਮ ਦਾ ਇਹ ਨੁਸਖਾ ਸਰੀਰ ਨੂੰ ਅੰਦਰੋਂ ਵੀ ਸੈਨੇਟਾਈਜ਼ ਕਰਦਾ ਹੈ। ਜੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੈ ਤਾਂ ਤੁਹਾਨੂੰ ਕਿਸੇ ਵੈਕਸੀਨ ਦੀ ਲੋੜ ਨਹੀਂ। ਇਹ ਨੁਸਖਾ ਹਰ ਤਰ੍ਹਾਂ ਦੇ ਵਾਇਰਸ ਨੂੰ ਰੋਕਦਾ ਹੈ। ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

ਨੁਸਖਾ: ਨਿੰਮ ਦੀ ਨਮੋਲੀ ਕੱਚੀ ਜਿਸ ’ਚ ਦੁੱਧ ਹੋਵੇ ਅੱਧਾ ਕਿੱਲੋ, ਬਾਂਸ ਦੇ ਪੱਤੇ ਜਾਂ ਪਿੱਪਲ ਦੇ ਪੱਤੇ ਅੱਧਾ ਕਿੱਲੋ, ਲਾਲ ਫਿਟਕਰੀ ਖਿਲ ਕੀਤੀ ਹੋਈ 25 ਗ੍ਰਾਮ, ਸੇਧਾ ਨਮਕ 10 ਗ੍ਰਾਮ, ਅਜਵਾਇਣ ਦੇੇ ਫੁੱਲ 25 ਗ੍ਰਾਮ, ਸਾਰਿਆਂ ਨੂੰ ਕੁੱਟ ਕੇ ਬੇਰ ਦੇ ਬਰਾਬਰ ਗੋਲੀਆਂ ਬਣਾਓ। ਇਕ-ਇਕ ਗੋਲੀ ਸਵੇਰੇ-ਸ਼ਾਮ ਇਕ ਮਹੀਨਾ ਖਾਓ। ਇਹ ਨੁਸਖਾ ਸਾਹ, ਦਮਾ, ਇਮਿਊਨਿਟੀ, ਪੇਟ ਰੋਗ ਲਈ ਅੰਮਿ੍ਰਤ ਹੈ।

ਨਿੰਮ ਦੇ ਫੁੱਲ ਜਾਂ ਨਿੰਮ ਦੀਆਂ ਪੱਕੀਆਂ ਨਿਮੋਲੀਆਂ ਖਾਣ ਨਾਲ ਸ਼ੂਗਰ, ਜੋੜਾਂ ਦਾ ਦਰਦ ਤੇ ਚਮੜੀ ਰੋਗ ਨਹੀਂ ਹੁੰਦਾ। ਨਿੰਮ ਖ਼ੂੂਨ ਸਾਫ਼ ਕਰਦੀ ਹੈ। ਜਦੋਂ ਬੰਦੇ ਦਾ ਖ਼ੂੂਨ ਸਾਫ਼ ਰਹੇਗਾ ਤਾਂ ਕੋਈ ਵੀ ਬਿਮਾਰੀ ਨੇੜੇ ਨਹੀਂ ਆਵੇਗੀ। ਆਓ ਆਪਣੇ ਆਲੇ-ਦੁਆਲੇ ਨਿੰਮ ਵਰਗੇ ਰੁੱਖ ਅਤੇ ਹੋਰ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਲਾ ਕੇ ਸਮਾਜ ਨੂੰ ਸਹੀ ਰਾਹ ’ਤੇ ਲਿਜਾਈਏ।

ਚਮੜੀ ਰੋਗ ਹੰੁਦਾ ਹੈ ਠੀਕ

ਨਿੰਮ ਦੇ ਰੁੱਖ ਨੂੰ ਹੋਰ ਜੜ੍ਹੀਆਂ-ਬੂਟੀਆਂ ਨਾਲ ਮਿਲਾ ਕੇ ਅਨੇਕਾਂ ਯੋਗ ਬਣਦੇ ਹਨ। ਇਸ ਦਾ ਰੁੱਖ 30 ਫੁੱਟ ਤਕ ਉੱਚਾ ਹੋ ਜਾਂਦਾ ਹੈ। ਮਾਰਚ ਤੋਂ ਮਈ ਤਕ ਇਸ ਨੂੰ ਫੁੱਲ ਲੱਗਦੇ ਹਨ। ਫੁੱਲਾਂ ਤੋਂ ਬਾਅਦ ਫਲ ਬਣਦਾ ਹੈ, ਜਿਸ ਨੂੰ ਨਿਮੋਲੀ ਕਹਿੰਦੇ ਹਨ। ਇਸ ਛਾਲ ਤੋਂ ਹਲਕੇ ਪੀਲੇ ਰੰਗ ਦਾ ਗੋਂਦ ਵੀ ਨਿਕਲਦਾ ਹੈ। ਨਿੰਮ ਦਾ ਗੋਂਦ ਤੇ ਸੁਹਾਂਜਣੇ ਦਾ ਗੋਂਦ ਬਰਾਬਰ-ਬਰਾਬਰ ਲੈ ਕੇ ਕਾਲੇ ਛੋਲਿਆਂ ਜਿੰਨੀ ਗੋਲੀ ਬਣਾ ਕੇ ਖਾਂਦੇ ਰਹਿਣ ਨਾਲ ਚਮੜੀ ਦਾ ਰੋਗ ਨਹੀਂ ਹੁੰਦਾ। ਕਈ ਗ੍ਰੰਥਾਂ ’ਚ ਬਸੰਤ ਰੁੱਤ ਵਿਚ ਨਿੰਮ ਦੇ ਪੱਤਿਆਂ ਦਾ ਸੇਵਨ ਕਰਨ ਲਈ ਕਿਹਾ ਗਿਆ ਹੈ। 15 ਮਾਰਚ ਤੋਂ 15 ਮਈ ਤਕ ਇਸ ਦੇ ਪੱਤੇ ਵਰਤੇ ਜਾਣ ਤਾਂ ਖ਼ੂਨ ਸਾਫ਼ ਹੁੰਦਾ ਹੈ। ਇਸ ਨਾਲ ਪੂਰਾ ਸਾਲ ਬੁਖ਼ਾਰ, ਚੇਚਕ ਅਤੇ ਹੋਰ ਘਾਤਕ ਰੋਗ ਨਹੀਂ ਹੁੰਦੇ। ਨਿੰਮ 200 ਤਰ੍ਹਾਂ ਦੀਆਂ ਕੀਟ ਜਾਤੀਆਂ ਲਈ ਘਾਤਕ ਹੈ। ਇਹ ਕਈ ਤਰ੍ਹਾਂ ਦੇ ਜੀਵਾਣੂਆਂ ਦਾ ਨਾਸ਼ ਕਰਦੀ ਹੈ, ਜਿਵੇਂ ਈ ਕੋਲਾਈ, ਸਾਲਮੋਨੇਲਾ ਟਾਈਫੀ, ਸਟੈਫੀਲੋਕੋਕਸ, ਏਲਵਸ ਅਤੇ ਏਰੀਅਲ ਆਦਿ ਜੋ ਆਪਣੇ ਸਰੀਰ ਲਈ ਖ਼ਤਰਨਾਕ ਹੁੰਦੇ ਹਨ। ਨਿੰਮ ਦਾ ਤੇਲ ਵੀ ਤੁਸੀਂ ਘਰ ਤਿਆਰ ਕਰ ਸਕਦੇ ਹੋ।

ਜਲਣ ਦਾ ਦਰਦ ਹੰੁਦਾ ਹੈ ਖ਼ਤਮ

ਜੇ ਕਿਤੇ ਅਚਾਨਕ ਅੱਗ ਨਾਲ ਚਮੜੀ ਜਲ ਜਾਵੇ ਤਾਂ ਇਹ ਮੱਲ੍ਹਮ ਘਰਾਂ ’ਚ ਹੋਣੀ ਚਾਹੀਦੀ ਹੈ। ਨਿੰਮ ਦੀ ਗਿਰੀ ਕੱਪੜਛਾਣ ਕੀਤੀ ਹੋਈ 50 ਗ੍ਰਾਮ, ਨਿੰਮ ਦਾ ਤੇਲ 100 ਗ੍ਰਾਮ, ਮੋਮ 20 ਗ੍ਰਾਮ ਕਿਸੇ ਭਾਂਡੇ ’ਚ ਪਾ ਕੇ ਹਲਕੀ ਅੱਗ ’ਤੇ ਰੱਖੋ। ਜਦੋਂ ਇਹ ਸਾਰੇ ਆਪਸ ’ਚ ਚੰਗੀ ਤਰ੍ਹਾਂ ਘੁਲ ਜਾਣ ਤਾਂ ਗੈਸ ਬੰਦ ਕਰ ਕੇ ਇਸ ਵਿਚ 10 ਗ੍ਰਾਮ ਸਫ਼ੈਦ ਰਾਲ, 3 ਗ੍ਰਾਮ ਸੰਗਜਰਾਹਤ ਮਿਲਾ ਕੇ ਰੱਖ ਲਵੋ। ਲੋੜ ਪੈਣ ’ਤੇ ਇਹ ਮੱਲ੍ਹਮ ਲਾਓ। ਇਸ ਨਾਲ ਜਲਣ ਤੇ ਦਰਦ ਖ਼ਤਮ ਹੁੰਦਾ ਹੈ ਤੇ ਜ਼ਖ਼ਮ ਛੇਤੀ ਭਰਦਾ ਹੈ।

- ਵੈਦ ਬੀਕੇ ਸਿੰਘ

Posted By: Harjinder Sodhi