Summer Eye Problems:ਗਰਮੀਆਂ ਦਾ ਜ਼ਿਆਦਾ ਤਾਪਮਾਨ ਤੇ ਪਾਣੀ ਦੀ ਕਮੀ ਕਾਰਨ ਹੋਣ ਵਾਲੀ ਡੀਹਾਈਡ੍ਰੇਸ਼ਨ ਨਾ ਸਿਰਫ਼ ਸਾਡੀ ਸਿਹਤ 'ਤੇ ਮਾੜਾ ਅਸਰ ਪਾਉਂਦੀ ਹੈ, ਸਗੋਂ ਇਹ ਅੱਖਾਂ 'ਤੇ ਵੀ ਅਸਰ ਪਾਉਂਦੀ ਹੈ। ਇਸ ਲਈ ਅੱਖਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਇਸ ਮੌਸਮ 'ਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਕਿੰਨੀਆਂ ਖਤਰਨਾਕ ਹੋ ਸਕਦੀਆਂ ਹਨ, ਜਾਣੋ ਉਨ੍ਹਾਂ ਦੇ ਬਾਰੇ 'ਚ।

1. ਅੱਖਾਂ ਦੀ ਜਲਣ

ਗਰਮੀਆਂ 'ਚ ਅੱਖਾਂ ਦੇ ਜਲਣ ਦਾ ਇਕ ਕਾਰਨ ਬੀਜ ਜਾਂ ਰੋਗਾਣੂ ਹੋ ਸਕਦੇ ਹਨ ਜੋ ਹਵਾ 'ਚ ਮੌਜੂਦ ਹੁੰਦੇ ਹਨ ਤੇ ਅੱਖਾਂ ਨੂੰ ਪ੍ਰਭਾਵਿਤ ਕਰਦੇ ਹਨ।

2. ਕੰਨਜਕਟਿਵਾਇਟਿਸ

ਕੰਨਜਕਟਿਵਾਇਟਿਸ ਦਾ ਕਾਰਨ ਬੈਕਟੀਰੀਆ, ਫੰਗਲ ਜਾਂ ਵਾਇਰਲ ਇਨਫੈਕਸ਼ਨ ਹੋ ਸਕਦਾ ਹੈ, ਜੋ ਕਿ ਇਸ ਮੌਸਮ 'ਚ ਇਕ ਆਮ ਸਮੱਸਿਆ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਫੈਲਦਾ ਹੈ। ਇਸ ਸਮੱਸਿਆ 'ਚ ਖਾਰਸ਼ ਦੇ ਨਾਲ-ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਲਗਾਤਾਰ ਪਾਣੀ ਆਉਂਦਾ ਰਹਿੰਦਾ ਹੈ।

3. ਅੱਖਾਂ ਦੀ ਐਲਰਜੀ

ਇਸ ਮੌਸਮ 'ਚ ਐਲਰਜੀ ਇਕ ਬਹੁਤ ਹੀ ਆਮ ਸਮੱਸਿਆ ਹੈ ਜਿਸ ਨਾਲ ਖੁਜਲੀ, ਜਲਨ ਤੇ ਲਾਲੀ ਹੋ ਜਾਂਦੀ ਹੈ। ਇਨ੍ਹਾਂ ਦਾ ਕਾਰਨ ਪ੍ਰਦੂਸ਼ਣ ਤੇ ਬਹੁਤ ਜ਼ਿਆਦਾ ਤਾਪਮਾਨ ਹੈ। ਇਸ ਲਈ ਬਾਹਰ ਜਾਣ ਤੋਂ ਪਹਿਲਾਂ ਅੱਖਾਂ ਨੂੰ ਢੱਕ ਕੇ ਰੱਖੋ।

4. ਕੋਰਨੀਅਲ ਬਰਨ

ਲੰਬੇ ਸਮੇਂ ਤਕ ਧੁੱਪ 'ਚ ਰਹਿਣ ਨਾਲ ਕੋਰਨੀਅਲ ਬਰਨ ਹੋ ਸਕਦਾ ਹੈ। ਅੱਖਾਂ ਨਾਲ ਜੁੜੀ ਇਸ ਸਮੱਸਿਆ 'ਚ ਚੀਜ਼ਾਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ ਤੇ ਬਹੁਤ ਖੁਸ਼ਕ ਹੋ ਜਾਂਦੀਆਂ ਹਨ ਤੇ ਅੱਖਾਂ 'ਚ ਖੁਸ਼ਕੀ ਮਹਿਸੂਸ ਹੁੰਦੀ ਹੈ।

5. ਸੁੱਕੀਆਂ ਅੱਖਾਂ

ਇਸ ਮੌਸਮ 'ਚ ਜ਼ਿਆਦਾ ਪਾਣੀ ਨਾ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਬਹੁਤ ਜਲਦੀ ਹੋ ਜਾਂਦੀ ਹੈ। ਸਰੀਰ ਦੇ ਨਾਲ-ਨਾਲ ਇਸ ਦਾ ਅਸਰ ਅੱਖਾਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਜਲਣ ਨਾਲ ਅੱਖਾਂ ਖੁਸ਼ਕ ਅਤੇ ਸੁੱਕੀਆਂ ਮਹਿਸੂਸ ਹੁੰਦੀਆਂ ਹਨ। ਜੋ ਬਹੁਤ ਪਰੇਸ਼ਾਨ ਕਰਦਾ ਹੈ।

6. ਸਟਾਈ

ਸਟਾਈ ਇੱਕ ਬੈਕਟੀਰੀਆ ਦੀ ਲਾਗ ਹੁੰਦੀ ਹੈ ਜਿਸ ਵਿੱਚ ਅੱਖਾਂ ਦੀਆਂ ਪਲਕਾਂ ਸੁੱਜ ਜਾਂਦੀਆਂ ਹਨ ਅਤੇ ਲਾਲ ਹੋ ਜਾਂਦੀਆਂ ਹਨ।

ਇਸ ਲਈ ਅੱਖਾਂ 'ਤੇ ਜ਼ਿਆਦਾ ਬੋਝ ਨਾ ਪਾਓ, ਅੱਖਾਂ ਨੂੰ ਬਾਹਰੀ ਕਾਰਨਾਂ ਤੋਂ ਬਚਾਉਣ ਲਈ ਸਨਗਲਾਸ ਦੀ ਵਰਤੋਂ ਕਰੋ। ਇਹ ਸਾਰੇ ਉਪਾਅ ਹੀ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਦੂਰ ਰੱਖਣਗੇ।

Posted By: Sandip Kaur