ਨਵੀਂ ਦਿੱਲੀ, ਜੇਐੱਨਐੱਨ : ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਤੋਂ ਗੁਜ਼ਰ ਰਹੀ ਹੈ। ਇਸ ਦੇ ਚੱਲਦੇ ਪੀਪੀਐੱਫ (personal protective equipment) ਭਾਵ ਵਿਅਕਤੀਗਤ ਸੁਰੱਖਿਆ ਉਪਕਰਨਾਂ ਦਸਤਾਨੇ, ਮਾਸਕ, ਫੇਸਸ਼ੀਲਡ , ਚਸ਼ਮਾ ਤੇ ਰਬੜ ਦੇ ਬੂਟ ਦੀ ਕਮੀ ਮਹਿਸੂਸ ਹੋ ਰਹੀ ਹੈ।

ਇਸ ਵਾਇਰਸ ਨਾਲ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਇਸ ਲਈ ਵਿਗਿਆਨ ਜਗਤ 'ਚ ਚਿੰਤਾ ਦੀ ਲਕੀਰ ਉਭਰ ਆਈ ਹੈ। ਇਸ ਸਮੱਸਿਆ ਨਾਲ ਨਿਪਟਨ ਲਈ ਸੋਧਕਰਤਾ ਤੇ ਵਿਗਿਆਨੀ ਪੀਪੀਈ ਕਿੱਟ ਨੂੰ ਰਿਯੂਜ ਭਾਵ ਦੋਬਾਰਾ ਇਸਤੇਮਾਲ ਕਰਨ 'ਤੇ ਖੋਜ ਕਰ ਰਹੇ ਹਨ। ਕਈ ਸੋਧ ਹੋ ਚੁੱਕੇ ਹਨ ਤੇ ਕਈ ਸੋਧ ਜਾਰੀ ਹੈ। ਇਨ੍ਹਾਂ 'ਚ ਸਰਜੀਕਲ ਮਾਸਕ ਦੇ ਦੋਬਾਰਾ ਇਸਤੇਮਾਲ ਕਰਨ ਦੀ ਤਰੀਕ ਦੱਸੀ ਗਈ ਹੈ। ਆਓ ਜਾਣਦੇ ਹਾਂ ਕਿ ਸੋਧ ਕੀ ਕਹਿੰਦੀ ਹੈ।


ਜਿਸ ਤਰ੍ਹਾਂ ਕਿ ਸਭ ਜਾਣਦੇ ਹੀ ਹਨ ਕਿ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਣ ਤੇ ਫੈਲਣ ਤੋਂ ਰੋਕਣ ਲਈ ਮਾਸਕ ਪਾਉਣਾ, ਸਮਾਜਕ ਦੂਰੀ ਦਾ ਪਾਲਨ ਕਰਨਾ ਤੇ ਸਾਫ਼-ਸਫਾਈ ਜ਼ਰੂਰੀ ਹੈ। ਉੱਥੇ ਹੀ ਸਰਜੀਕਲ ਮਾਸਕ ਦਾ ਇਸਤੇਮਾਲ ਇਲਾਜ ਦੌਰਾਨ ਡਾਕਟਰ ਤੇ ਨਰਸ ਕਰਦੇ ਹਨ। ਹਾਲਾਂਕਿ ਸਰਜੀਕਲ ਮਾਸਕ ਦਾ ਸਿਰਫ ਇਕ ਬਾਰ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਜ੍ਹਾ ਨਾਲ ਭਾਰੀ ਮਾਤਰਾ 'ਚ ਸਰਜੀਕਲ ਮਾਸਕ ਨੂੰ ਨਸ਼ਟ ਕੀਤਾ ਜਾਂਦਾ ਹੈ। ਨਾਲ ਹੀ ਸਰਜੀਕਲ ਮਾਸਕ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ। ਇਸ ਨਾਲ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ, ਕਿਉਂਕਿ ਸਰਜੀਕਲ ਮਾਸਕ ਪਲਾਸਟਿਕ ਦਾ ਬਣਾਇਆ ਹੁੰਦਾ ਹੈ।


ਇਸ ਲਈ TS Food and Drug Administration (ਐੱਫਡੀਏ) ਨੇ ਐਮਰਜੈਂਸੀ 'ਚ ਐੱਨ95 ਮਾਸਕ ਦੇ ਦੋਬਾਰਾ ਇਸਤੇਮਾਲ ਲਈ Hydrogen peroxide evaporation ਕਰਨ ਦੀ ਆਗਿਆ ਦਿੱਤੀ ਹੈ। ਜਦਕਿ The Lancet 'ਚ ਛਾਪੀ ਇਕ ਸੋਧ ਅਨੁਸਾਰ ਲਗਾਤਾਰ ਸੱਤ ਦਿਨਾਂ ਤਕ ਸਰਜੀਕਲ ਮਾਸਕ ਨੂੰ ਕਿਸੇ ਪੇਪਰ 'ਚ ਰੱਖਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਖ਼ਤਰਾ ਸਿਰਫ਼ 0.1 ਫ਼ੀਸਦੀ ਰਹਿੰਦਾ ਹੈ। ਇਸ ਸੋਧ ਨੂੰ ਕਈ ਵਿਗਿਆਨੀਆਂ ਨੇ ਮਿਲ ਕੇ ਕੀਤਾ ਹੈ। ਇਸ ਸੋਧ 'ਚ ਸਰਜੀਕਲ ਮਾਸਕ ਨੂੰ ਦੋਬਾਰਾ ਇਸਤੇਮਾਲ ਕਰਨ ਦੇ ਉਪਾਅ ਨੂੰ ਦੱਸਿਆ ਗਿਆ ਹੈ। ਇਸ ਸੋਧ ਅਨੁਸਾਰ ਕਿਸੇ ਪੇਪਰ ਦੇ ਲਿਫਾਫੇ 'ਚ ਸਰਜੀਕਲ ਮਾਸਕ ਨੂੰ ਸੱਤ ਦਿਨਾਂ ਲਈ ਬੰਦ ਕਰ ਕੇ ਰੱਖ ਦਿੱਤਾ। ਉਸ ਤੋਂ ਬਾਅਦ ਇਸ ਮਾਸਕ ਦਾ ਯੂਜ਼ (ਇਸਤੇਮਾਲ) ਕਰਨ।


Disclaimer: ਸਟੋਰੀ ਦੇ ਟਿਪਸ ਤੇ ਸੁਝਾਅ ਜਾਣਕਾਰੀ ਲਈ ਹੈ। ਇਨ੍ਹਾਂ ਨੂੰ ਕਿਸੇ ਡਾਕਟਰ ਜਾਂ ਮੈਡੀਕਲ ਪ੍ਰੋਫੈਸ਼ਨਲ ਦੀ ਸਲਾਹ ਦੇ ਤੌਰ 'ਤੇ ਨਾ ਲਓ। ਬਿਮਾਰੀ ਜਾਂ ਸੰਕ੍ਰਮਣ ਦੇ ਲੱਛਣਾਂ ਦੀ ਸਥਿਤੀ 'ਚ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Posted By: Rajnish Kaur