ਖੋਜੀਆਂ ਨੇ ਅਜਿਹੇ ਸਟੈਮ ਸੈੱਲ ਪ੍ਰਰੋਟੀਨ ਦੀ ਪਛਾਣ ਕੀਤੀ ਹੈ ਜਿਹੜਾ ਬਲੱਡ ਕੈਂਸਰ ਦਾ ਇਲਾਜ ਲੱਭਣ ਵਿਚ ਮਦਦਗਾਰ ਹੋ ਸਕਦਾ ਹੈ। ਚੂਹਿਆਂ 'ਤੇ ਕੀਤੇ ਗਏ ਅਧਿਐਨ ਵਿਚ ਪਾਇਆ ਗਿਆ ਹੈ ਕਿ ਐਸਰਿਜ ਕਿਹਾ ਜਾਣ ਵਾਲਾ ਸਟੈਮ ਸੈੱਲ ਪ੍ਰਰੋਟੀਨ ਸਟੈਮ ਕੋਸ਼ਿਕਾਵਾਂ ਵਿਚ ਟਿਊਮਰ ਸਪ੍ਰਰੈਸ਼ਰ ਪੀ-53 ਦਾ ਚੰਗਾ ਰੈਗੂਲੇਟਰ ਹੈ। ਬੈਂਗਲੁਰੂ ਸਥਿਤ ਜਵਾਹਰਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਿਫਿਕ ਰਿਸਰਚ ਦੀ ਖੋਜੀ ਮਨੀਸ਼ਾ ਐੱਸ ਇਨਾਮਦਾਰ ਨੇ ਕਿਹਾ ਕਿ ਇਸ ਦੀ ਮਦਦ ਨਾਲ ਹੌਲੀ-ਹੌਲੀ ਵਿਕਾਸ ਕਰਨ ਵਾਲੇ ਵੱਖ-ਵੱਖ ਬਲੱਡ ਕੈਂਸਰ ਦੀ ਟਾਰਗੇਟਿਡ ਥੈਰੇਪੀ ਇਜਾਦ ਕੀਤੀ ਜਾ ਸਕਦੀ ਹੈ। ਵਿਗਿਆਨ ਪੱਤਿ੍ਕਾ 'ਬਲੱਡ' ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਕੈਂਸਰ ਦੇ ਵਿਕਾਸ ਲਈ ਪੀ-53 ਦਾ ਸਰਗਰਮ ਨਾ ਹੋਣਾ ਜ਼ਰੂਰੀ ਹੈ।

Posted By: Susheel Khanna