ਜੇਐੱਨਐੱਨ, ਨਵੀਂ ਦਿੱਲੀ : ਨਵੰਬਰ 2020 ’ਚ ਜਦੋਂ ਫਾਈਜ਼ਰ ਅਤੇ ਮੌਡਰਨਾ ਦੀ ਵੈਕਸੀਨ ਦੀ ਪ੍ਰਭਾਵੀ ਸਮਰੱਥਾ (20 ਫ਼ੀਸਦ) ਦਾ ਪਤਾ ਲੱਗਾ ਤਾਂ ਵਿਗਿਆਨੀਆਂ ਲਈ ਖੁਸ਼ੀ ਦਾ ਟਿਕਾਣਾ ਨਹੀਂ ਸੀ। ਉਨ੍ਹਾਂ ਨੂੰ ਨਾ ਸਿਰਫ਼ ਕੋਰੋਨਾ ਦਾ ਵੈਕਸੀਨ ਮਿਲੀ ਸੀ ਬਲਕਿ ਵਿਗਿਆਨ ਦੀ ਨਵੀਂ ਤਕਨੀਕ ਐੱਮਆਰਐੱਨਏ (ਮੈਸੇਂਜਰ ਆਰਐੱਨਏ) ’ਤੇ ਵੀ ਮੋਹਰ ਲੱਗ ਗਈ। ਅਮਰੀਕਾ ਅਤੇ ਇਜ਼ਰਾਈਲ ਸਮੇਤ ਦੁਨੀਆ ਦੇ ਕਈ ਹਿੱਸਿਆਂ ’ਚ ਐੱਮਆਰਐੱਨਏ ’ਤੇ ਖੋਜ ਹੋ ਰਹੀ ਹੈ। ਤੇਜ਼ ਰਫ਼ਤਾਰ ਅਤੇ ਲਚੀਲੇਪਣ ਲਈ ਵਿਕਸਿਤ ਇਸ ਤਕਨੀਕ ਨੇ ਸੰਕ੍ਰਮਿਤ ਬਿਮਾਰੀਆਂ ਖ਼ਿਲਾਫ਼ ਮਜ਼ਬੂਤ ਸੁਰੱਖਿਆ ਪ੍ਰਦਾਨ ਕੀਤੀ ਹੈ। ਆਮ ਲੋਕਾਂ ਲਈ ਭਾਵੇਂ ਹੀ ਇਹ ਤਕਨੀਕ ਨਵੀਂ ਹੋਵੇ ਪਰ ਖੋਜਕਰਤਾ ਦਹਾਕਿਆਂ ਤੋਂ ਇਸ ’ਤੇ ਕੰਮ ਕਰ ਰਹੇ ਹਨ ਅਤੇ ਇਸਨੇ ਹੁਣ ਨਤੀਜੇ ਦੇਣੇ ਸ਼ੁਰੂ ਕੀਤੇ ਹਨ। ਖ਼ਾਸ ਤੌਰ ’ਤੇ ਕੋਰੋਨਾ ਜਿਹੀਆਂ ਮਹਾਮਾਰੀਆਂ ਖ਼ਿਲਾਫ਼ ਸਫ਼ਲਤਾ ਦਿੱਤੀ ਹੈ ਜਿਸਨੇ ਲੱਖਾਂ ਜ਼ਿੰਦਗੀਆਂ ਖੋਹੀਆਂ ਹਨ।

ਇਨ੍ਹਾਂ ਬਿਮਾਰੀਆਂ ਦੀ ਵੈਕਸੀਨ ਵੀ ਬਣੇਗੀ

ਐੱਮਆਰਐੱਨਏ ਪੁਰਾਣੇ ਵਾਇਰਸ ਐੱਚਆਈਵੀ, ਬੱਚਿਆਂ ’ਚ ਹੋਣ ਵਾਲੀ ਸੰਕ੍ਰਮਿਤ ਬਿਮਾਰੀ ਰੈਸਪਰੇਟਰੀ ਸਿੰਕਾਇਟਿਅਲ ਵਾਇਰਸ (ਆਰਐੱਸਵੀ) ਅਤੇ ਮੇਟਾਨਿਊਮੋਵਾਇਰਸ ਦੀ ਵੈਕਸੀਨ ਰਸਤਾ ਬਣਾ ਸਕਦੀ ਹੈ। ਇਹ ਕੈਂਸਰ ਦੇ ਇਲਾਜ ’ਚ ਵੀ ਕਾਰਗਰ ਹੋ ਸਕਦੀ ਹੈ। ਖ਼ਾਸ ਤੌਰ ’ਤੇ ਮੇਲੇਨੋਮਾ (ਸਕਿਨ ਕੈਂਸਰ) ਅਤੇ ਬ੍ਰੇਨ ਟਿਊਮਰ। ਸਵੈ-ਪ੍ਰਤੀਰੋਧਕ ਰੋਗ, ਜੈਵਿਕ ਰੋਗ ਅਤੇ ਸਕਿਲ ਸੈੱਲ ਰੋਗ ਦੀ ਜੀਨ ਥੈਰੇਪੀ ਵੀ ਸੰਭਵ ਹੋਵੇਗੀ।

ਕਿਵੇਂ ਹੋਵੇਗਾ ਕੈਂਸਰ ਦਾ ਇਲਾਜ

ਮਨੁੱਖੀ ਸਰੀਰ ਹਰ ਦਿਨ ਕੈਂਸਰ ਨਾਲ ਲੜਦਾ ਹੈ ਅਤੇ ਐੱਮਆਰਐੱਨਏ ਦਾ ਉਪਯੋਗ ਕਰਨ ਨਾਲ ਇਸਨੂੰ ਹੋਰ ਵੀ ਬਿਹਤਰ ਕਰਨ ’ਚ ਮਦਦ ਮਿਲ ਸਕਦੀ ਹੈ। ਖੋਜਕਰਤਾਵਾਂ ਅਨੁਸਾਰ ਤੁਸੀਂ ਇਸ ਤਕਨੀਕ ਦਾ ਉਪਯੋਗ ਆਪਣੇ ਸਰੀਰ ’ਚ ਇਕ ਲਾਭਕਾਰੀ ਅਣੂ ਬਣਾਉਣ ਲਈ ਕਰ ਸਕਦੇ ਹੋ। ਵਿਭਿੰਨ ਟਿਊਮਰ ਸੈੱਲ ’ਚ ਅਜਿਹੀਆਂ ਸੰਰਚਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ

ਸੁਰੱਖਿਆ ਪ੍ਰਣਾਲੀ ਪਛਾਣ ਸਕਦੀ ਹੈ। ਲੋਕਾਂ ’ਚ ਐੱਮਆਰਐੱਨਏ ਇੰਜੈਕਟ ਕਰਕੇ ਐਂਟੀਬਾਡੀ ਨੂੰ ਇਨਕੋਡ ਕੀਤਾ ਜਾ ਸਕਦਾ ਹੈ। ਮੌਡਰਨਾ-ਐੱਮਆਰਐੱਨਏ ਤਕਨੀਕ ਨਾਲ ਪਰਸਨਲਾਈਜ਼ਡ ਕੈਂਸਰ ਟੀਕਿਆਂ ’ਤੇ ਕੰਮ ਕਰ ਰਹੀ ਹੈ।

Posted By: Ramanjit Kaur