ਨਵੀਂ ਦਿੱਲੀ : Split Ends Remedies ਪ੍ਰਦੂਸ਼ਣ, ਤਣਾਅ ਤੇ ਕਈ ਵਜ੍ਹਾ ਨਾਲ ਵਾਲ਼ ਰੁੱਖੇ ਜਾਂ ਤੇਲੀ ਹੋ ਜਾਂਦੇ ਹਨ। ਹਾਲਾਂਕਿ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਜੋ ਤੁਹਾਡੇ ਵਾਲ਼ਾਂ ਦੀ ਖੂਬਸੂਰਤੀ ਨੂੰ ਵਿਗਾੜਦੇ ਹਨ ਦੋ ਮੂੰਹੇ ਵਾਲ਼। ਦੋ ਮੂੰਹੇ ਵਾਲ਼ਾਂ ਨਾਲ ਨਾ ਸਿਰਫ਼ ਵਾਲ਼ ਟੁੱਟਦੇ ਹਨ ਬਲਕਿ ਰੁੱਖੇ ਵੀ ਹੁੰਦੇ ਹਨ। ਇਸ ਨਾਲ ਵਾਲ਼ ਕਮਜ਼ਰੋ ਹੋ ਜਾਂਦੇ ਹਨ।

ਵਾਲ਼ਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਧੋਣਾ, ਵਾਲ਼ਾਂ 'ਤੇ ਸਟ੍ਰੇਟਨਰ ਡ੍ਰਾਈ ਜਾਂ ਕਲਰ ਜਾ ਇਸਤੇਮਾਲ ਜ਼ਿਆਦਾ ਕਰਨਾ, ਗਰਮ ਪਾਣੀ ਨਾਲ ਵਾਲ਼ ਧੋਣੇ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਸੀਂ ਦੋ ਮੂੰਹੇ ਵਾਲ਼ਾਂ ਤੋਂ ਪਰੇਸ਼ਾਨ ਹੋ ਤੇ ਆਓ ਅੱਜ ਕੁਝ ਘਰੇਲੂ ਉਪਾਅ ਦੇ ਬਾਰੇ 'ਚ ਗੱਲ ਕਰਦੇ ਹਾਂ।


- ਕੈਸਟਰ ਤੇਲ, ਆਲਿਵ ਤੇਲ ਤੇ ਸਰ੍ਹੋਂ ਦੇ ਤੇਲ ਨੂੰ ਮਿਕਸ ਕਰਕੇ ਵਾਲ਼ਾਂ 'ਤੇ ਕਰੀਬ ਅੱਧਾ ਘੰਟੇ ਤਕ ਮਸਾਜ਼ ਕਰੋ। ਫਿਰ ਵਾਲ਼ਾਂ ਨੂੰ ਗਰਮ ਤੋਲੀਏ ਨਾਲ ਲਪੇਟ ਲਓ 2 ਘੰਟੇ ਬਾਅਦ ਵਾਲ਼ਾਂ ਨੂੰ ਧੋ ਲਓ।

- ਅੰਡਾ ਵੀ ਵਾਲ਼ਾਂ ਲਈ ਫ਼ਾਇਦੇਮੰਦ ਹੈ। ਇਕ ਬਾਊਲ 'ਚ ਦੋ ਅੰਡੇ ਪਾ ਲਓ ਤੇ ਉਸ 'ਚ ਜੈਤੂਨ ਦਾ ਤੇਲ, ਬਾਦਾਮਾਂ ਦਾ ਤੇਲ ਤੇ ਸ਼ਹਿਦ ਮਿਲਾ ਲਓ। ਇਸ ਮਾਸਕ ਨੂੰ ਵਾਲ਼ਾਂ 'ਚ 30 ਮਿੰਟ ਤਕ ਲਗਾ ਲਓ ਤੇ ਫਿਰ ਕੋਸੇ ਪਾਣੀ ਨਾ ਧੋ ਲਓ।

- ਇਕ ਬਾਊਲ 'ਚ ਤਿੰਨ ਵੱਡੇ ਚਮਚ ਸ਼ਹਿਦ, ਥੋੜ੍ਹਾ ਜਿਹਾ ਦਹੀਂ ਤੇ ਜੈਤੂਨ ਦਾ ਤੇਲ ਮਿਲਾ ਕੇ ਵਾਲ਼ਾਂ 'ਚ 25-30 ਮਿੰਟ ਲਗਾਓ। ਇਸ ਨਾਲ ਵੀ ਕਾਫ਼ੀ ਫ਼ਾਇਦਾ ਮਿਲੇਗਾ।

- ਦੋ ਮੂੰਹੇ ਵਾਲ਼ਾਂ ਤੋਂ ਬਚਣ ਲਈ ਤੇਜ਼ ਧੁੱਪ, ਤੇਜ਼ ਹਵਾ ਤੋਂ ਵਾਲ਼ਾਂ ਨੂੰ ਬਚਾ ਕੇ ਰੱਖੋ।

Posted By: Sarabjeet Kaur