ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਰਿਕਵਰ ਹੋਣ ਤੋਂ ਬਾਅਦ ਵੀ ਮਰੀਜ਼ਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਕਈ ਮਰੀਜ਼ਾਂ ਨੂੰ ਜੋੜਾਂ 'ਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਮਾਸਪੇਸ਼ੀਆਂ 'ਚ ਦਰਦ ਕੋਰੋਨਾ ਦੇ ਹੋਰ ਪੋਸਟ ਕੋਵਿਡ ਲੱਛਣਾਂ ਦੇ ਮੁਕਾਬਲੇ ਆਮ ਹੁੰਦਾ ਜਾ ਰਿਹਾ ਹੈ। ਕੋਵਿਡ ਰਿਕਵਰ ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਵਜੂਦ ਉਸ ਨੂੰ ਕਈ ਹਫ਼ਤਿਆਂ ਤਕ ਜੋੜਾਂ ਦਾ ਦਰਦ ਪਰੇਸ਼ਾਨ ਕਰਦਾ ਰਹਿੰਦਾ ਹੈ।

ਮਾਸਪੇਸ਼ੀਆਂ 'ਚ ਦਰਦ ਅਕਸਰ ਮਾਸਪੇਸ਼ੀਆਂ 'ਚ ਸੋਜ਼ਿਸ਼ ਕਾਰਨ ਹੁੰਦਾ ਹੈ। ਕੋਰੋਨਾ ਵਾਇਰਸ ਹੋਰਨਾਂ ਵਾਇਰਸਾਂ ਵਾਂਗ ਮਾਸਪੇਸ਼ੀਆਂ ਦੇ ਸੈੱਲਾਂ ਦੀ ਸੋਜ਼ਿਸ਼ ਦਾ ਕਾਰਨ ਬਣਦਾ ਹੈ ਜਿਸ ਨਾਲ ਜੋੜਾਂ 'ਚ ਦਰਦ ਰਹਿੰਦਾ ਹੈ। ਡੇਂਗੂ ਤੇ ਚਿਕਨਗੁਣੀਆ ਦੇ ਮਰੀਜ਼ਾਂ ਦੇ ਜੋੜਾਂ 'ਚ ਜਿਵੇਂ ਦਾ ਦਰਦ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਦਾ ਇਸ ਵਾਇਰਸ ਨਾਲ ਇਨਫੈਕਟਿਡ ਹੋਏ ਮਰੀਜ਼ਾਂ 'ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਹ ਦਰਦ ਡੇਂਗੂ ਤੇ ਚਿਕਨਗੁਣੀਆ ਦੇ ਦਰਦ ਤੋਂ ਜ਼ਿਆਦਾ ਨਹੀਂ ਹੁੰਦਾ। ਕੋਰੋਨਾ ਤੋਂ ਰਿਕਵਰ ਹੋਏ ਮਰੀਜ਼ਾਂ 'ਚ ਇਹ ਪਰੇਸ਼ਾਨੀ ਕਾਫੀ ਜ਼ਿਆਦਾ ਦੇਖੀ ਜਾ ਰਹੀ ਹੈ। ਕੁਝ ਮਰੀਜ਼ਾਂ ਨੂੰ ਇਹ ਦਰਦ ਤਿੰਨ ਹਫ਼ਤੇ ਜਾਂ ਉਸ ਤੋਂ ਜ਼ਿਆਦਾ ਸਮੇਂ ਤਕ ਵੀ ਰਹਿ ਸਕਦਾ ਹੈ। ਤੁਸੀਂ ਵੀ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦਰਦ ਤੋਂ ਤੁਸੀਂ ਘਰ ਵਿਚ ਕਿਵੇਂ ਛੁਟਕਾਰਾ ਪਾ ਸਕਦੇ ਹੋ।

  • ਐਕਸਰਸਾਈਜ਼ ਨਾਲ ਮਾਸਪੇਸ਼ੀਆਂ ਦੀ ਜਕੜਨ ਘੱਟ ਕੀਤੀ ਜਾ ਸਕਦੀ ਹੈ। ਆਇਸਿੰਗ, ਰੋਲਿੰਗ, ਲਾਈਟ ਸਟ੍ਰੈਚਿੰਗ, ਮਾਸਪੇਸ਼ੀਆਂ ਦੀ ਮਾਲਸ਼ ਤੇ ਹਲਕੀ ਐਰੋਬਿਕ ਐਕਸਰਸਾਈਜ਼ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਹੈ। ਦਰਦ ਤੋਂ ਰਾਹਤ ਚਾਹੀਦੀ ਹੈ ਤਾਂ ਬਾਡੀ ਨੂੰ ਹਾਈਡ੍ਰੇਟ ਰੱਖੋ। ਪਾਣੀ ਜ਼ਿਆਦਾ ਪੀਓ। ਜੂਸ ਤੇ ਨਾਰੀਅਲ ਪਾਣੀ ਪੀਓ।
  • ਗਰਮ ਪਾਣੀ ਨਾਲ ਮਾਸਪੇਸ਼ੀਆਂ ਨੂੰ ਸੇਕ ਦਿਉ।
  • ਗਰਮ ਪਾਣੀ ਨਾਲ ਰੋਜ਼ ਜ਼ਰੂਰ ਨਹਾਓ।
  • ਆਪਣੀ ਡਾਈਟ ਦਾ ਖ਼ਿਆਲ ਰੱਖੋ। ਡਾਈਟ 'ਚ ਪ੍ਰੋਟੀਨ ਦਾ ਸੇਵਨ ਜ਼ਿਆਦਾ ਕਰੋ।
  • ਵਰਕਲੋਡ ਘਟਾਓ। ਕੋਰੋਨਾ ਤੋਂ ਰਿਕਵਰ ਹੋਣ ਮਗਰੋਂ ਕੁਝ ਸਮੇਂ ਲਈ ਆਰਾਮ ਕਰੋ। ਖ਼ੁਦ ਨੂੰ ਮਸ਼ੀਨ ਨਾ ਬਣਾਓ।
  • ਕੁਝ ਸਮੇਂ ਲਈ ਸੈਰ ਜ਼ਰੂਰ ਕਰੋ। ਹੈਵੀ ਐਕਸਰਸਾਈਜ਼ ਕਰਨ ਤੋਂ ਪਰਹੇਜ਼ ਕਰੋ ਤੇ ਲਾਈਟ ਐਕਸਸਾਈਜ਼ ਕਰੋ ਤਾਂ ਜੋ ਤੁਹਾਡੀਆਂ ਮਾਸਪੇਸ਼ੀਆਂ ਦੀ ਸਟਿਫਨੈੱਸ ਘੱਟ ਹੋ ਸਕੇ।
  • ਜੇਕਰ ਇਕ ਤੋਂ ਡੇਢ ਮਹੀਨੇ 'ਚ ਵੀ ਦਰਦ ਘੱਟ ਨਹੀਂ ਹੁੰਦਾ ਤਾਂ ਡਾਕਟਰ ਨੂੰ ਜ਼ਰੂਰ ਦਿਖਾਓ।

Posted By: Seema Anand