ਤੁਸੀਂ ਇਹ ਲਗਾਤਾਰ ਦੇਖਦੇ ਹੋਵੋਗੇ ਕਿ ਜਦੋਂ ਤੁਸੀਂ ਇਸ ਦੇ ਕੋਲ ਨਹੀਂ ਹੁੰਦੇ ਤਾਂ ਤੁਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹੋ। ਜਦੋਂ ਇਹ ਤੁਹਾਡੇ ਕੋਲ ਹੁੰਦਾ ਹੈ ਤਾਂ ਬੱਸ ਇਸ ਬਾਰੇ ਹੀ ਤੁਸੀਂ ਸੋਚ ਸਕਦੇ ਹੋ। ਇਥੇ ਗੱਲ ਹੋ ਰਹੀ ਹੈ ਤੁਹਾਡੇ ਸਮਾਰਟਫੋਨ ਦੀਮੋਬਾਈਲ ਪ੍ਰਤੀ ਸਾਡੀ ਦਿਲਚਸਪੀ ਵੱਧ ਰਹੀ ਹੈ ਤੇ ਦੁਨੀਆ 'ਚ ਪੰਜ 'ਚੋਂ ਇਕ ਵਿਅਕਤੀ ਕੋਲ ਇਸ ਸਮੇਂ ਸਮਾਰਟਫੋਨ ਹੈ ਤੇ ਇਨ੍ਹਾਂ ਪ੍ਰਤੀ ਹਰ ਇਕ ਦਾ ਜਨੂਨ ਵੱਧ ਗਿਆ ਹੈ।

Text Claw ਤੇ Cell Phone Elbow

ਸਮਾਰਟਫੋਨ 'ਤੇ ਜ਼ਿਆਦਾ ਸਮਾਂ ਟੈਕਸਟਿੰਗ ਜਾਂ ਨੈੱਟ ਸਰਫਿੰਗ ਨੇ ਚਾਹੇ ਤੁਹਾਡੇ ਨੈੱਟਵਰਕ ਨੂੰ ਵਧਾ ਦਿੱਤਾ ਹੋਵੇ ਪਰ ਜ਼ਰੂਰਤ ਤੋਂ ਜ਼ਿਆਦਾ ਸਮਾਂ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਬਾਂਹ, ਪੰਜੇ, ਉਂਗਲਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ।

ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਪਿੱਛੇ ਹੋ ਸਕਦੇ ਹਨ ਇਹ 5 ਕਾਰਨ, ਨਜ਼ਰਅੰਦਾਜ਼ ਕਰਨ 'ਤੇ ਹੋ ਸਕਦੀ ਹੈ ਦਿੱਕਤ

ਸਮਾਰਟਫੋਨ ਤੇ ਟੈਬਲੇਟ ਵਰਗੇ ਗੈਜੇਟ ਨਾਲ ਸਾਡੇ ਹੱਥਾਂ ਨੂੰ 'ਟੈਕਸਟ ਕਲਾ' ਨਾਮਕ ਰੋਗ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੱਡੀਆਂ 'ਚ ਦਰਦ, ਸੋਜ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਅਣਦੇਖਾ ਕਰਨ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਸਮਾਰਟਫੋਨ 'ਤੇ ਦੇਰ ਰਾਤ ਤਕ ਵੈੱਬ ਬ੍ਰਾਊਜ਼ਿੰਗ, ਟੈਕਸਟਿੰਗ, ਚੈਟ ਆਦਿ ਨਾਲ ਹੱਥਾਂ ਦੀ ਪਰੇਸ਼ਾਨੀ ਵੱਧ ਸਕਦੀ ਹੈ।

ਸਿਰਦਰਦ ਤੇ ਸਾਹ ਲੈਣ 'ਚ ਦਿੱਕਤ High BP ਦੇ ਸੰਕੇਤ, ਇਨ੍ਹਾਂ 5 ਨੁਸਖਿਆਂ ਰਾਹੀਂ ਤੁਰੰਤ ਕਰੋ ਕੰਟਰੋਲ

Posted By: Sarabjeet Kaur