ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਲਾਲ ਸੁਰਖ ਭੁਰਭੁਰਾ ਸੇਬ ਦੁਨੀਆ ਭਰ ’ਚ ਸਭ ਤੋਂ ਵੱਧ ਖਾਧਾ ਜਾਣ ਵਾਲਾ ਫਲ਼ ਹੈ, ਜੋ 12 ਮਹੀਨੇ ਪਾਇਆ ਜਾਂਦਾ ਹੈ। ਸੇਬ ਦੇ ਗੁਣਾਂ ਕਾਰਨ ਇਸਨੂੰ ਦੁਨੀਆ ’ਚ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਇਸ ’ਚ ਐਂਟੀ-ਆਕਸੀਡੈਂਟ ਅਤੇ ਬਿਮਾਰੀਆਂ ਨਾਲ ਲੜਨ ਵਾਲੇ ਗੁਣ ਮੌਜੂਦ ਹਨ, ਜਿਸ ਕਾਰਨ ਇਹ ਕਈ ਬਿਮਾਰੀਆਂ ਤੋਂ ਬਚਾਅ ਕਰਦਾ ਹੈ। ਸੇਬ ’ਚ ਪੇਕਿਟਨ ਜਿਹੇ ਫਾਇਦੇਮੰਦ ਫਾਈਬਰਸ ਮੌਜੂਦ ਹੁੰਦੇ ਹਨ, ਜਿਸਦਾ ਰੋਜ਼ ਸੇਵਨ ਕਰਨ ਨਾਲ ਕੈਂਸਰ, ਹਾਈਪਰਟੈਂਸ਼ਨ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਟਾਲ਼ਿਆ ਜਾ ਸਕਦਾ ਹੈ। ਇੰਨੇ ਉਪਯੋਗੀ ਸੇਬ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੈ, ਪਰ ਇਸਦਾ ਵੱਧ ਇਸਤੇਮਾਲ ਤੁਹਾਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦਾ ਹੈ।

ਸੇਬ ਦਾ ਬੀਜ ਪਹੁੰਚਾ ਸਕਦਾ ਹੈ ਨੁਕਸਾਨ

ਸੇਬ ਦੇ ਨਾਲ ਮੌਜੂਦ ਸੇਬ ਦੇ ਬੀਜ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੀ ਜਾਨ ਵੀ ਜਾ ਸਕਦੀ ਹੈ। ਜੇਕਰ ਤੁਸੀਂ ਸੇਬ ਖਾਂਦੇ ਹੋ ਤਾਂ ਉਸਦੇ ਨਾਲ ਮੌਜੂਦ ਛੋਟੇ-ਛੋਟੇ ਬੀਜ ਗਲ਼ਤੀ ਨਾਲ ਵੀ ਨਹੀਂ ਖਾਣੇ ਚਾਹੀਦੇ। ਸੇਬ ’ਚ ਸਾਈਨਾਈਟ ਦਾ ਤੱਤ ਮੌਜੂਦ ਹੁੰਦਾ ਹੈ ਜੋ ਪਾਚਣ ਕਿਰਿਆ ਦੌਰਾਨ ਸਰੀਰ ’ਚ ਪਹੁੰਚ ਜਾਂਦਾ ਹੈ। ਇਕ ਅਧਿਐਨ ਅਨੁਸਾਰ ਇਕ ਕੱਪ ਸੇਬ ਦੇ ਬੀਜ ਦਾ ਸੇਵਨ ਕਰਨ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਆਓ ਜਾਣਦੇ ਹਾਂ ਸੇਬ ਦਾ ਵੱਧ ਸੇਵਨ ਕਰਨ ਨਾਲ ਸਿਹਤ ਨੂੰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਹਨ...

ਸੇਬ ਦੇ ਸਾਈਡ ਇਫੈਕਟ

ਸ਼ੂਗਰ ਵਧਾ ਸਕਦਾ ਹੈ

ਸੇਬ ’ਚ ਕਾਰਬੋਹਾਈਡ੍ਰੇਟਸ ਤੇ ਫਾਈਬਰ ਮੌਜੂਦ ਹੰੁਦਾ ਹੈ, ਜੋ ਬਾਡੀ ਨੂੰ ਐਨਰਜੀ ਦਿੰਦਾ ਹੈ। ਕਾਰਬੋਹਾਈਡ੍ਰੇਟਸ ਨਾ ਸਿਰਫ ਬਾਡੀ ਨੂੰ ਐਨਰਜੀ ਦਿੰਦਾ ਹੈ ਬਲਕਿ ਇਹ ਸ਼ੂਗਰ ਦਾ ਲੈਵਲ ਵੀ ਵਧਾਉਂਦਾ ਹੈ। ਇਸਦਾ ਵੱਧ ਸੇਵਨ ਸ਼ੂਗਰ ਦੇ ਮਰੀਜ਼ਾਂ ਦੀ ਸ਼ੂਗਰ ਵਧਾ ਸਕਦਾ ਹੈ, ਇਸ ਲਈ ਸੀਮਿਤ ਮਾਤਰਾ ’ਚ ਸੇਵਨ ਕਰੋ।

ਐਲਰਜੀ ਕਰ ਸਕਦਾ ਹੈ ਸੇਬ

ਸੇਬ ਦਾ ਵੱਧ ਸੇਵਨ ਤੁਹਾਨੂੰ ਐਲਰਜੀ ਦਾ ਸ਼ਿਕਾਰ ਬਣਾ ਸਕਦਾ ਹੈ। ਸੇਬ ਦੇ ਸੀਡ ’ਚ ਮੌਜੂਦ ਸਾਈਨਾਈਟ ਨਾਮ ਦੀ ਚੀਜ਼ ਮੌਜੂਦ ਹੁੰਦੀ ਹੈ ਜੋ ਤੁਹਾਡੇ ਪਾਲਣ ਲਈ ਹਾਨੀਕਾਰਕ ਹੋ ਸਕਦੀ ਹੈ। ਇਸਦੇ ਵੱਧ ਸੇਵਨ ਨਾਲ ਤੁਹਾਨੂੰ ਐਲਰਜੀ ਹੋ ਸਕਦੀ ਹੈ।

ਲੂਜ਼ ਮੋਸ਼ਨ ਕਰ ਸਕਦਾ ਹੈ ਸੇਬ

ਸੇਬ ’ਚ ਘੁਲਣਸ਼ੀਲ ਉੱਚ ਫਾਈਬਰ ਮੌਜੂਦ ਹੁੰਦਾ ਹੈ ਜੋ ਗੈਸਟ੍ਰੋਇੰਟੇਸਟਾਈਨਲ ਨੂੰ ਜਨਮ ਦਿੰਦਾ ਹੈ। ਸੇਬ ਦਾ ਵੱਧ ਸੇਵਨ ਕਰਦੇ ਹੋ ਤਾਂ ਫਾਈਬਰ ਨੂੰ ਪਚਾਉਣ ’ਚ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਲੂਜ਼ ਮੋਸ਼ਨ ਹੋ ਸਕਦੇ ਹਨ।

ਪੇਟ ’ਚ ਦਰਦ ਕਰ ਸਕਦਾ ਹੈ

ਸੇਬ ਦਾ ਵੱਧ ਸੇਵਨ ਪੇਟ ’ਚ ਦਰਦ ਦੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਸੇਬ ’ਚ ਮੌਜੂਦ ਉੱਚ ਫਾਈਬਰ ਨੂੰ ਪਚਾਉਣ ’ਚ ਦਿੱਕਤ ਹੰੁਦੀ ਹੈ, ਇਸ ਲਈ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ।

ਫੈਟ ਵਧਾ ਸਕਦਾ ਹੈ ਸੇਬ ਦਾ ਸੇਵਨ

ਸੇਬ ਦਾ ਵੱਧ ਸੇਵਨ ਸਰੀਰ ’ਚ ਫੈਟ ਦੀ ਮਾਤਰਾ ਵਧਾ ਸਕਦਾ ਹੈ। ਇਕ ਛੋਟੇ ਸੇਬ ’ਚ 25 ਗ੍ਰਾਮ ਕਾਰਬੋਹਾਈਡ੍ਰੇਟਸ ਅਤੇ 5 ਗ੍ਰਾਮ ਫਾਈਬਰ ਹੁੰਦਾ ਹੈ। ਅਜਿਹੇ ’ਚ ਜੇਕਰ ਤੁਸੀਂ ਸੇਬ ਦਾ ਵੱਧ ਸੇਵਨ ਕਰੋਗੇ ਤਾਂ ਇਹ ਤੁਹਾਡੇ ਸਰੀਰ ’ਚ ਫੈਟ ਦੀ ਮਾਤਰਾ ਨੂੰ ਵਧਾ ਸਕਦਾ ਹੈ।

Posted By: Ramanjit Kaur