Shilajit Uses : ਸ਼ਿਲਾਜੀਤ ਇਕ ਪ੍ਰਸਿੱਧ ਆਯੁਰਵੈਦਿਕ ਜੜੀ ਬੂਟੀ ਹੈ ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਜਦੋਂ ਵੀ ਸ਼ਿਲਾਜੀਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਇਸ ਨੂੰ ਸੈਕਸੁਅਲ ਐਕਟੀਵਿਟੀ ਤੇ ਵਿਕਾਰਾਂ ਨਾਲ ਜੋੜਦੇ ਹਨ, ਜਦਕਿ ਇਸ ਦੀ ਵਰਤੋਂ ਕਈ ਬਿਮਾਰੀਆਂ ਲਈ ਕੀਤੀ ਜਾਂਦੀ ਹੈ। ਸ਼ਿਲਾਜੀਤ ਦੀ ਵਰਤੋਂ ਮੁੱਖ ਤੌਰ 'ਤੇ ਟੈਸਟੋਸਟੀਰੋਨ ਦੇ ਪੱਧਰ ਨੂੰ ਸੁਧਾਰਨ, ਸ਼ੁਕਰਾਣੂਆਂ ਦੀ ਗਿਣਤੀ ਤੇ ਗਤੀਸ਼ੀਲਤਾ ਵਧਾਉਣ ਵਿਚ ਕੀਤੀ ਜਾਂਦੀ ਹੈ। ਸ਼ਿਲਾਜੀਤ ਜੜੀ-ਬੂਟੀਆਂ ਦਾ ਦੁੱਧ ਦੇ ਨਾਲ ਰਵਾਇਤੀ ਤੌਰ 'ਤੇ ਸੇਵਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਸ਼ਿਲਾਜੀਤ ਦਾ ਸੇਵਨ ਕਰਦੇ ਹੋ ਤਾਂ ਧਿਆਨ ਰੱਖੋ ਕਿ ਸ਼ਿਲਾਜੀਤ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਵਰਜਿਤ ਹੈ। ਅਜਿਹਾ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਸ਼ਿਲਾਜੀਤ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਬਿਲਕੁਲ ਵੀ ਸੇਵਨ ਨਾ ਕਰੋ-

ਸ਼ਿਲਾਜੀਤ ਨਾਲ ਨਾ ਖਾਓ ਖੱਟੇ ਫਲ

ਸ਼ਿਲਾਜੀਤ ਨੂੰ ਕਦੇ ਵੀ ਖੱਟੇ ਫਲਾਂ ਦੇ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਤੇ ਨੇਚਰ ਵਿਚ ਅਮਲੀ ਹੋਣ ਲਈ ਜਾਣੇ ਜਾਂਦੇ ਹਨ। ਸ਼ਿਲਾਜੀਤ ਤੇ ਖੱਟੇ ਫਲਾਂ ਦਾ ਇਕੱਠੇ ਸੇਵਨ ਕਰਨ ਨਾਲ ਬਦਹਜ਼ਮੀ ਤੇ ਐਸੀਡਿਟੀ ਹੋ ​​ਸਕਦੀ ਹੈ।

ਸ਼ਹਿਦ ਤੇ ਗਰਮ ਪਾਣੀ

ਸ਼ਿਲਾਜੀਤ ਪਾਊਡਰ ਨੂੰ ਪਾਣੀ ਤੇ ਸ਼ਹਿਦ ਵਿੱਚ ਮਿਲਾ ਕੇ ਸੇਵਨ ਕਰਨਾ ਵੀ ਨੁਕਸਾਨਦੇਹ ਹੈ। ਅਜਿਹਾ ਕਰਨ ਨਾਲ ਫੂਡ ਪੁਆਇਜ਼ਨਿੰਗ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਸਕਿਨ ਇਨਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।

ਸ਼ਿਲਾਜੀਤ ਦੇ ਨਾਲ ਮੂਲੀ ਨਾ ਖਾਓ

ਜੇਕਰ ਤੁਸੀਂ ਦੁੱਧ ਦੇ ਨਾਲ ਸ਼ਿਲਾਜੀਤ ਦਾ ਸੇਵਨ ਕਰ ਰਹੇ ਹੋ ਤਾਂ ਇਸ ਦੌਰਾਨ ਮੂਲੀ ਦਾ ਸੇਵਨ ਕਰਨ ਤੋਂ ਬਚੋ। ਮੂਲੀ, ਸ਼ਿਲਾਜੀਤ ਤੇ ਦੁੱਧ ਦਾ ਇਕੱਠੇ ਸੇਵਨ ਕਰਨ ਨਾਲ ਪਾਚਨ ਤੇ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਗਰਮ ਦੁੱਧ ਦੇ ਨਾਲ ਲਓ ਸ਼ਿਲਾਜੀਤ

ਗਰਮੀਆਂ ਵਿਚ ਸ਼ਿਲਾਜੀਤ ਦਾ ਸੇਵਨ ਗਰਮ ਦੁੱਧ ਦੇ ਨਾਲ ਕੀਤਾ ਜਾਂਦਾ ਹੈ। ਜ਼ਿਆਦਾਤਰ ਲੋਕ ਇਸ ਜੜੀ-ਬੂਟੀ ਨੂੰ ਪੀਸ ਕੇ ਦੁੱਧ ਵਿਚ ਮਿਲਾ ਕੇ ਪੀਂਦੇ ਹਨ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

Posted By: Seema Anand