ਖੋਜ ਖ਼ਬਰ, (ਏਐੱਨਆਈ) : ਐਕਿਊਟ ਮਾਇਲੋਇਡ ਲਿਊਕੋਮੀਆ (ਏਐੱਮਐੱਲ) ਸਫ਼ੈਦ ਬਲੱਡ ਸੈੱਲ ਦਾ ਘਾਤਕ ਕੈਂਸਰ ਹੈ ਜਿਸ ਦਾ ਬਹੁਤ ਘੱਟ ਅਸਰਦਾਰ ਇਲਾਜ ਮੌਜੂਦ ਹੈ। ਖੋਜਕਰਤਾਵਾਂ ਨੇ ਇਕ ਨਵੇਂ ਅਧਿਐਨ ’ਚ ਪਤਾ ਲਗਾਇਆ ਹੈ ਕਿ ਏਐੱਮਐੱਲ ਸੈੱਲ ਜ਼ਿੰਦਾ ਰਹਿਣ ਲਈ ਐੱਸਸੀਪੀ ਨਾਂ ਦੇ ਪ੍ਰੋਟੀਨ ’ਤੇ ਨਿਰਭਰ ਹੈ। ਅਮਰੀਕਾ ਸਥਿਤ ਕੋਲਡ ਸਪਰਿੰਗ ਹਾਰਬਰ ਲੈਬੋਰਟਰੀ (ਸੀਐੱਸਐੱਚਐੱਲ) ਦੇ ਪ੍ਰੋਫੈਸਰ ਕ੍ਰਿਸਟੋਫਰ ਵਾਕੋਕ ਤੇ ਗ੍ਰੈਜੂਏਸ਼ਨ ਦੀ ਸਾਬਕਾ ਵਿਦਿਆਰਥਣ ਸੋਫੀਆ ਪੋਲਾਂਸਕਾਯਾ ਨੇ ਇਸ ਬਿਮਾਰੀ ਲਈ ਇਕ ਸੰਭਾਵਿਤ ਨਵੇਂ ਇਲਾਜ ਦਾ ਪਤਾ ਲਗਾਇਆ ਹੈ। ਐੱਸਸੀਪੀ ਇਕ ਤਰ੍ਹਾਂ ਦਾ ਪ੍ਰੋਟੀਨ ਹੈ ਜੋ ਹੋਰਨਾਂ ਪ੍ਰੋਟੀਨਾਂ ਤੋਂ ਫਾਸਫੇਟ ਨੂੰ ਹਟਾ ਕੇ ਸੈੱਲਾਂ ਦੀ ਸਰਗਰਮੀ ਨੂੰ ਕੰਟਰੋਲ ਕਰਦਾ ਹੈ। ਇਕ ਹੋਰ ਤਰ੍ਹਾਂ ਦਾ ਪ੍ਰੋਟੀਨ ਜਿਸ ਨੂੰ ਕਿਨੇਜ ਕਿਹਾ ਜਾਂਦਾ ਹੈ, ਉਸ ਫਾਸਫੇਟ ਨੂੰ ਵਾਪਸ ਰੱਖਦਾ ਹੈ। ਕਿਸੇ ਪ੍ਰੋਟੀਨ ’ਚ ਜੋਡ਼ੇ ਜਾਂ ਘਟਾਏ ਗਏ ਫਾਸਫੇਟ ਦੀ ਗਿਣਤੀ (ਫਾਸਫੋਰਾਈਲੇਸ਼ਨ ਪੱਧਰ) ਉਸ ਦੀਆਂ ਸਰਗਰਮੀਆਂ ਨੂੰ ਤੈਅ ਕਰਦੀ ਹੈ। ਪੋਲਾਂਸਕਾਯਾ ਨੇ ਪਤਾ ਲਗਾਇਆ ਕਿ ਐੱਸਸੀਪੀ ਆਪਣੀ ਤਰ੍ਹਾਂ ਦੀ ਇਕ ਜਾਂ ਦੋ ਕਿਨੇਜ ਨਾਲ ਜੋਡ਼ਾ ਬਣਾਉਂਦਾ ਹੈ, ਜਿਸ ਨੂੰ ਐੱਸਟੀਕੇ ਤੇ ਪੀਡੀਆਈਕੇਐੱਲ ਕਿਹਾ ਜਾਂਦਾ ਹੈ। ਏਐੱਮਐੱਲ ਸੈੱਲ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹੈ ਕਿ ਫਾਸਫੇਟ ਤੇ ਕਿਨੇਜ ਇਕੱਠੇ ਕੰਮ ਕਰਨ। ਅਜਿਹੇ ’ਚ ਜੇ ਐÎਸਸੀਪੀ4 ਨੂੰ ਪੈਦਾ ਕਰਨ ਵਾਲੇ ਜੀਨ ਨੂੰ ਨਕਾਰਾ ਕਰ ਦਿੱਤਾ ਜਾਵੇ ਤਾਂ ਕੈਂਸਰ ਵਾਲੇ ਸੈੱਲਾਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

Posted By: Tejinder Thind