ਵਿਗਿਆਨੀਆਂ ਨੇ ਦੰਦਾਂ ਦੀ ਮੁਰੰਮਤ ਦਾ ਨਵਾਂ ਤਰੀਕਾ ਲੱਭਿਆ ਹੈ। ਸਾਇੰਸ ਪੱਤਰਕਾ ਨੇਚਰ ਕਮਿਊਨੀਕੇਸ਼ੰਸ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਵਿਗਿਆਨੀਆਂ ਨੇ ਲੈਬ 'ਚ ਵਿਕਸਤ ਕੀਤੇ ਜਾ ਰਹੇ ਚੂਹੇ ਦੇ ਤਿੱਖੇ ਦੰਦਾਂ 'ਚ ਵਿਸ਼ੇਸ਼ ਕੋਸ਼ਿਕਾਵਾਂ ਦੀ ਪਛਾਣ ਕੀਤੀ ਹੈ। ਇਹ ਕੋਸ਼ਿਕਾਵਾਂ ਟਿਸ਼ੂ 'ਚ ਪਾਈਆਂ ਜਾਂਦੀਆਂ ਹਨ। ਦੰਦਾਂ ਨੂੰ ਬਾਹਰੋਂ ਢੱਕ ਕੇ ਰੱਖਣ ਵਾਲੀ ਸਖ਼ਤ ਪਰਤ ਡੈਂਟੀਨ ਦੇ ਨਿਰਮਾਣ 'ਚ ਇਨ੍ਹਾਂ ਕੋਸ਼ਿਕਾਵਾਂ ਦੀ ਭੂਮਿਕਾ ਵੇਖੀ ਗਈ ਹੈ। ਵਿਗਿਆਨੀਆਂ ਨੇ ਪਾਇਆ ਕਿ ਜਿਵੇਂ ਹੀ ਇਹ ਕੋਸ਼ਿਕਾਵਾਂ ਸਰਗਰਮ ਹੁੰਦੀਆਂ ਹਨ, ਇਨ੍ਹਾਂ ਨਾਲ ਟਿਸ਼ੂਆਂ ਦੀ ਮੂਲ ਕੋਸ਼ਿਕਾ ਨੂੰ ਸੰਕੇਤ ਮਿਲਦਾ ਹੈ ਤੇ ਨਵੀਆਂ ਕੋਸ਼ਿਕਾਵਾਂ ਦਾ ਉਤਪਾਦਨ ਕੰਟਰੋਲ ਹੁੰਦਾ ਹੈ। ਇਸੇ ਸ਼ੋਧ 'ਚ ਇਹ ਵੀ ਵੇਖਿਆ ਗਿਆ ਕਿ ਇਕ ਜੀਨ ਇਨ੍ਹਾਂ ਕੋਸ਼ਿਕਾਵਾਂ ਨੂੰ ਸਰਗਰਮ ਕਰ ਕੇ ਜ਼ਖ਼ਮ ਵਾਲੀ ਥਾਂ 'ਤੇ ਟਿਸ਼ੂਆਂ ਦੇ ਮੁੜ ਨਿਰਮਾਣ ਨੂੰ ਗਤੀ ਦੇ ਸਕਦਾ ਹੈ। ਇਸ ਪ੍ਰਕਿਰਿਆ ਰਾਹੀਂ ਦੰਦਾਂ ਦੀ ਮੁਰੰਮਤ ਦਾ ਨਵਾਂ ਤਰੀਕਾ ਇਜ਼ਾਦ ਕਰਨਾ ਸੰਭਵ ਹੋ ਸਕਦਾ ਹੈ।

Posted By: Sukhdev Singh