ਲੰਡਨ, ਪੀਟੀਆਈ : ਕਿਸੇ ਵੀ ਅੰਗ ਨੂੰ ਡੋਨਰ ਦੇ ਸਰੀਰ ਤੋਂ ਕੱਢਣ ਤੋਂ ਬਾਅਦ 6 ਤੋਂ 12 ਘੰਟੇ ਦੇ ਵਿਚਕਾਰ ਟ੍ਰਾਂਸਪਲਾਂਟ ਕਰ ਦਿੱਤਾ ਜਾਣਾ ਚਾਹੀਦਾ ਹੈ। ਲਿਵਰ ਕੱਢਣ ਦੇ 6 ਘੰਟੇ ਦੇ ਵਿਚਕਾਰ ਤੇ ਕਿਡਨੀ 12 ਘੰਟੇ ਦੇ ਵਿਚਕਾਰ ਟ੍ਰਾਂਸਪਲਾਂਟ ਹੋ ਜਾਣੀ ਚਾਹੀਦੀ ਹੈ। ਮੈਡੀਕਲ ਸਾਇੰਸ 'ਚ ਕਿਹਾ ਗਿਆ ਹੈ ਕਿ ਕੋਈ ਵੀ ਅੰਗ ਜਿੰਨਾ ਜਲਦੀ ਲਗਾਇਆ ਜਾਵੇਗਾ ਉਨ੍ਹਾਂ ਹੀ ਵਧੀਆ ਹੋਵੇਗਾ, ਉਸ ਦੇ ਕੰਮ ਕਰਨ ਦੀ ਸੰਭਾਵਨਾ ਉਨ੍ਹੀ ਹੀ ਜ਼ਿਆਦਾ ਹੁੰਦੀ ਹੈ, ਪਰ ਹੁਣ ਵਿਗਿਆਨੀਆਂ ਦੇ ਇਕ ਇਸ ਤਰ੍ਹਾਂ ਦੀ ਮਸ਼ੀਨ ਬਣਾਈ ਹੈ ਜੋ ਇਨਸਾਨਾਂ ਦੇ ਲਿਵਰ ਨੂੰ ਇਕ ਹਫ਼ਤੇ ਤਕ ਸਰੀਰ ਤੋਂ ਬਾਹਰ ਜ਼ਿੰਦਾ ਰੱਖ ਸਕਦੀ ਹੈ।


ਸਵਿਟਰਜ਼ਰਲੈਂਡ 'ਚ ਈਟੀਐੱਚ ਜਊਰਿਖ ETH Zurich in Switzerland ਦੇ ਵਿਗਿਆਨੀਆਂ ਦੀ ਮੰਨੀਏ ਤਾਂ ਇਸ ਮਸ਼ੀਨ ਨਾਲ ਇਨਸਾਨਾਂ ਦੇ ਜ਼ਖ਼ਮੀ ਲਿਵਰ ਦਾ ਇਲਾਜ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਵਿਗਿਆਨੀਆਂ ਦੁਆਰਾ ਕੀਤੀ ਇਹ ਪੋਜ ਟ੍ਰਾਂਸਪਲਾਂਟ ਲਈ ਉਪਲਬਧ ਮਨੁੱਖੀ ਅੰਗਾਂ ਦੀ ਗਿਣਤੀ ਵਧਾਉਣ 'ਚ ਸਹਾਇਤਾ ਕਰ ਸਕਦੀ ਹੈ। ਇਹੀ ਹੀ ਨਹੀਂ ਕਈ ਤਕਨੀਕਾਂ ਦੀ ਮਦਦ ਨਾਲ ਲਿਵਰ ਕਈ ਦਿਨਾਂ ਤਕ ਸਰੀਰ ਦੇ ਬਾਹਰ ਠੀਕ ਨਾਲ ਕੰਮ ਕਰ ਸਕਦਾ ਹੈ।

ਇਸ ਨਵੀਂ ਮਸ਼ੀਨ ਦੇ ਬਾਰੇ 'ਚ journal Nature Biotechnology 'ਚ ਦੱਸਿਆ ਗਿਆ ਹੈ। ਖੋਜਕਰਤਾਂ ਦਾ ਕਹਿਣਾ ਹੈ ਕਿ ਇਸ ਮਸ਼ੀਨ ਦੀ ਮਦਦ ਨਾਲ ਲਿਵਰ ਦੀ ਬਿਮਾਰੀ ਜਾਂ ਕੈਂਸਰ ਤੋਂ ਪੀੜਤ ਦੀ ਜਾਨ ਬਚਾਈ ਜਾ ਸਕਦੀ ਹੈ। ਜਰਨਲ 'ਚ ਇਸ ਮਸ਼ੀਨ ਨੂੰ complex perfusion system ਦੇ ਤੌਰ 'ਤੇ ਬਣਾਇਆ ਗਿਆ ਹੈ।

Posted By: Sarabjeet Kaur