ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਇਸ ਸਮੇਂ ਪੂਰੀ ਦੁਨੀਆ ਬਹੁਤ ਬੁਰੇ ਸਮੇਂ 'ਚੋਂ ਲੰਘ ਰਹੀ ਹੈ। ਇਸ ਵਾਇਰਸ ਨਾਲ ਹੁਣ ਤਕ 24 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਲਗਪਗ 5 ਲੱਖ ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਹਨ। ਜਦਕਿ ਇਕ ਲੱਖ ਤੋਂ ਵੱਧ ਲੋਕਾਂ ਦਾ ਸਫ਼ਲ ਇਲਾਜ ਕੀਤਾ ਜਾ ਚੁੱਕਾ ਹੈ। ਭਾਰਤ 'ਚ ਵੀ ਹੁਣ ਤਕ ਤਕਰੀਬਨ 700 ਤੋਂ ਵੱਧ ਲੋਕ ਸ਼ੱਕੀ ਪਾਏ ਗਏ ਹਨ। ਇਸ ਮਹਾਮਾਰੀ ਦੇ ਹਮਲੇ ਨੂੰ ਫੈਲਣ ਤੋਂ ਰੋਕਣ ਲਈ ਪੂਰੀ ਦੁਨੀਆ 'ਚ ਲਾਕਡਾਊਨ ਹੈ। ਇਸ ਤੋਂ ਲੋਕ ਡਰੇ ਹੋਏ ਹਨ ਅਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਦੇ ਲਈ ਕੀਤਾ ਚੰਗਾ ਹੈ ਤੇ ਇਸ ਸਥਿਤੀ 'ਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ 'ਚ ਫਸੇ ਹੋ ਤਾਂ ਆਉ ਜਾਣੀਏ ਕਿ ਲਗਾਤਾਰ ਆ ਰਹੀਆਂ ਬੁਰੀਆਂ ਖ਼ਬਰਾਂ ਤੋਂ ਬੇਚੈਨੀ ਅਤੇ ਡਰ ਨੂੰ ਤੁਸੀਂ ਖੁਦ ਤੋਂ ਕਿਵੇਂ ਦੂਰ ਰੱਖ ਸਕਦੇ ਹੋ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਘਰਾਂ 'ਚ ਲਾਕਡਾਊਨ ਦੀ ਸਥਿਤੀ 'ਚ ਰਹਿਣਾ ਪੈ ਰਿਹਾ ਹੈ। ਇਹ ਸਥਿਤੀ ਸਾਰਿਆਂ 'ਤੇ ਮਾਨਸਿਕ ਸੰਤੁਲਨ 'ਤੇ ਵੀ ਬੁਰਾ ਅਸਰ ਪਾ ਰਹੀ ਹੈ। ਅਜਿਹੇ 'ਚ ਜੋ ਲੋਕ ਪਹਿਲਾਂ ਤੋਂ ਹੀ ਮਾਨਸਿਕ ਅਤੇ ਆਬਸੇਸਿਵ ਕੰਪਲਿਸਵ ਡਿਸਆਰਡਰ ਭਾਵ ਓਸੀਡੀ ਤੋਂ ਲੰਘ ਰਹੇ ਸਨ, ਉਨ੍ਹਾਂ ਲਈ ਇਹ ਸਥਿਤੀ ਹੋਰ ਵੀ ਜ਼ਿਆਦਾ ਖ਼ਰਾਬ ਹੈ। ਅਜਿਹੇ 'ਚ ਸਵਾਲ ਇਹ ਹੈ ਕਿ ਅਜਿਹੀ ਸਥਿਤੀ 'ਚ ਵੀ ਆਪਣੇ-ਆਪ ਨੂੰ ਬੇਚੈਨੀ ਅਤੇ ਡਰ ਤੋਂ ਕਿਵੇਂ ਬਚਾਈਏ।

ਵਿਸ਼ਵ ਸਿਹਤ ਸੰਗਠਨ ਨੇ ਇਕ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਮਾਨਸਿਕ ਸੰਤੁਲਨ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਇਸ ਬਾਰੇ 'ਚ ਬ੍ਰਿਟੇਨ ਦੇ ਨਿਕ ਲਿਡਬੇਟਰ ਦਾ ਕਹਿਣਾ ਹੈ ਕਿ ਐਂਗਜ਼ਾਈਟੀ ਸਮੇਂ ਡਰ ਆਮ ਗੱਲ ਹੈ ਪਰ ਕਦੇ-ਕਦੇ ਇਹ ਡਰ ਵਿਅਕਤੀ ਨੂੰ ਬੇਚੈਨ ਕਰ ਜਾਂਦਾ ਹੈ।

ਉਥੇ ਹੀ, ਅਜਿਹਾ ਪਾਇਆ ਗਿਆ ਹੈ ਕਿ ਕੁਝ ਲੋਕਾਂ ਨੂੰ ਭਵਿੱਖ ਦੀਆਂ ਚੀਜ਼ਾਂ ਨੂੰ ਲੈ ਕੇ ਅਗਿਆਤ ਡਰ ਹੁੰਦਾ ਹੈ। ਹਾਲਾਂਕਿ, ਇਸ ਡਰ ਦੀ ਕੋਈ ਸਮਾਂ-ਸੀਮਾ ਨਹੀਂ ਹੁੰਦੀ ਹੈ ਪਰ ਉਨ੍ਹਾਂ ਨੂੰ ਇਸਦੇ ਹੋਣ ਦਾ ਇੰਤਜ਼ਾਰ ਰਹਿੰਦਾ ਹੈ। ਕੋਰੋਨਾ ਵਾਇਰਸ ਲੋਕਾਂ ਨੂੰ ਇਸ ਤਰ੍ਹਾਂ ਹੀ ਡਰਾ ਰਿਹਾ ਹੈ। ਆਓ ਜਾਣੀਏ ਡਰ ਅਤੇ ਬੇਚੈਨੀ ਤੋਂ ਬਚਣ ਲਈ ਕੀ-ਕੀ ਕਰਨਾ ਚਾਹੀਦਾ ਹੈ।

1. ਕੋਰੋਨਾ ਵਾਇਰਸ ਸਬੰਧੀ ਘੱਟ ਖ਼ਬਰਾਂ ਪੜ੍ਹੋ

ਕੋਰੋਨਾ ਵਾਇਰਸ ਨਾਲ ਸਬੰਧਿਤ ਵੱਧ ਨਿਊਜ਼ ਪੜ੍ਹਨ ਨਾਲ ਕਈ ਲੋਕਾਂ ਨੂੰ ਪੈਨਿਕ ਅਟੈਕ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਨਾਲ ਹੀ ਬੇਚੈਨੀ ਵੀ ਹੋਣ ਲੱਗਦੀ ਹੈ। ਜਦਕਿ ਲੋਕ ਇਸ ਨਾਲ ਸਬੰਧਿਤ ਖ਼ਬਰਾਂ ਪੜ੍ਹਦੇ ਹਨ ਤਾਂ ਇਸਦੇ ਮਾੜੇ ਪ੍ਰਭਾਵਾਂ ਬਾਰੇ ਸੋਚਣ ਲੱਗ ਜਾਂਦੇ ਹਨ। ਇਸ ਨਾਲ ਬੇਚੈਨੀ ਅਤੇ ਡਰ ਵੱਧ ਜਾਂਦਾ ਹੈ ਜੋ ਓਸੀਡੀ ਦੇ ਵੀ ਲੱਛਣ ਹਨ। ਅਜਿਹੇ 'ਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਖ਼ਬਰਾਂ ਤੋਂ ਦੂਰ ਰਹੋਗੇ ਤਾਂ ਤੁਹਾਨੂੰ ਇਸ ਸਥਿਤੀ ਤੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਮਾਨਸਿਕ ਸ਼ਕਤੀ ਵੀ ਚੰਗੀ ਰਹੇਗੀ। ਇਸ ਸਮੇਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਸ ਤੋਂ ਦੂਰ ਰਹਿਣ ਦੀ ਲੋੜ ਹੈ।

2. ਸੋਸ਼ਲ ਮੀਡੀਆ ਤੋਂ ਬਣਾਓ ਦੂਰੀ

ਹੈਲਥ ਐਂਗਜ਼ਾਈਟੀ ਨਾਲ ਲੜ ਰਹੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ। ਅਕਸਰ ਲੋਕ ਸੋਸ਼ਲ ਮੀਡੀਆ 'ਤੇ ਟ੍ਰੇਡਿੰਗ ਟਾਪਿਕਸ ਦੇ ਹੈਥਟੈਗ 'ਤੇ ਕਲਿੱਕ ਕਰ ਕੇ ਕਾਫੀ ਕੁਝ ਪੜ੍ਹਦੇ ਰਹਿੰਦੇ ਹਨ। ਇਸੀ ਤਰ੍ਹਾਂ ਉਹ ਕਈ ਅਜਿਹੀਆਂ ਚੀਜ਼ਾਂ ਵੀ ਪੜ੍ਹ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗੁੱਸਾ ਆਉਣ ਦੇ ਨਾਲ ਘਬਰਾਹਟ ਹੋਣ ਲੱਗਦੀ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਕੁਝ ਦਿਨਾਂ ਤਕ ਸੋਸ਼ਲ ਮੀਡੀਆ ਤੋਂ ਦੂਰ ਰਹੋ। ਤੁਸੀਂ ਚਾਹੋ ਤਾਂ ਸਮਾਂ-ਸੀਮਾ ਨਿਰਧਾਰਿਤ ਕਰ ਕੇ ਇਸ ਦੇ ਨੁਕਸਾਨ ਤੋਂ ਬਚ ਸਕਦੇ ਹੋ।

3. ਵਾਰ-ਵਾਰ ਹੱਥ ਧੋਣ ਦੇ ਡਰ ਤੋਂ ਬਚੋ

ਅਜਿਹਾ ਦੇਖਿਆ ਜਾ ਰਿਹਾ ਹੈ ਕਿ ਓਸੀਡੀ ਦੇ ਮਰੀਜ਼ਾਂ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਦਾ ਡਰ ਵੱਧ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੱਥ ਧੋਣ ਦੀ ਸਲਾਹ ਐਂਗਜ਼ਾਈਟੀ ਤੋਂ ਬਾਹਰ ਆਏ ਲੋਕਾਂ ਲਈ ਵੱਡਾ ਟ੍ਰਿਗਰ ਸਾਬਿਤ ਹੋ ਸਕਦੀ ਹੈ।

4. ਆਪਣੇ ਨਾਲ ਜੁੜਨ ਦਾ ਸਹੀ ਸਮਾਂ

ਸੈਲਫ ਆਈਸੋਲੇਸ਼ਨ 'ਚ ਜਾਣ ਵਾਲੇ ਲੋਕਾਂ ਦੀ ਸੰਖਿਆ ਵੱਧ ਗਈ ਹੈ। ਅਜਿਹੇ 'ਚ ਤੁਸੀਂ ਆਪਣੇ ਕਰੀਬੀ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫੋਨ ਕਰੋ, ਉਨ੍ਹਾਂ ਨਾਲ ਗੱਲ ਕਰੋ। ਹੋ ਸਕੇ ਤਾਂ ਵੀਡਿਓ ਕਾਲ ਕਰੋ। ਇਸ ਨਾਲ ਦਿਮਾਗ ਨੂੰ ਕਾਫੀ ਸ਼ਾਂਤੀ ਮਿਲਦੀ ਹੈ। ਇਹ ਇਕ ਚੰਗਾ ਮੌਕੇ ਹੈ ਕਿ ਤੁਸੀਂ ਉਨ੍ਹਾਂ ਦੀ ਕਿੰਨੀ ਕੇਅਰ ਕਰਦੇ ਹੋ। ਜੇਕਰ ਤੁਸੀਂ ਸੈਲਫ ਆਈਸੋਲੇਸ਼ਨ 'ਚ ਹੋ ਤਾਂ ਇਕ ਰੂਟੀਨ ਲਿਆਉਣ 'ਚ ਸੰਤੁਲਨ ਪੈਦਾ ਕਰੋ ਅਤੇ ਇਹ ਪੱਕਾ ਕਰੋ ਕਿ ਹਰ ਦਿਨ ਕੁਝ ਅਲੱਗ ਹੋਵੇ।

5. ਜ਼ਿਆਦਾ ਕੰਮ ਨਾ ਕਰੋ

ਖਾਸਕਰ ਸੈਲਫ-ਆਈਸੋਲੇਸ਼ਨ ਦੇ ਸਮੇਂ 'ਚ ਆਪਣੇ ਆਪ ਨੂੰ ਐਨਰਜੈਟਿਕ ਰੱਖਣ ਲਈ ਜ਼ਿਆਦਾ ਕੰਮ ਨਾ ਕਰੋ। ਸਵੇਰੇ ਉੱਠ ਕੇ ਵਰਕਆਊਟ ਜਾਂ ਯੋਗ ਕਰ ਸਕਦੇ ਹਨ। ਜਿਵੇਂ ਹੀ ਕੋਈ ਘਬਰਾਹਟ ਹੋਵੇ ਤਾਂ ਉਸ ਨੂੰ ਜਾਣੋ ਅਤੇ ਪਛਾਣੋ। ਇਸ ਬੇਚੈਨੀ 'ਤੇ ਕੋਈ ਐਕਸ਼ਨ ਨਾ ਕਰੋ ਬਲਕਿ ਸ਼ਾਂਤੀ ਹੋ ਕੇ ਲੰਬੀ ਅਤੇ ਗਹਿਰੀ ਸਾਹ ਲਓ।

6. ਅੱਗੇ ਵਧੋ

ਅਸੀਂ ਉਦੋਂ ਤਕ ਅੱਗੇ ਨਹੀਂ ਵੱਧ ਨਹੀਂ ਪਾਉਂਦੇ ਜਦੋਂ ਤਕ ਅਸੀਂ ਬੀਤੇ ਹੋਏ ਸਮੇਂ 'ਚ ਜਿਊਂਦੇ ਰਹਾਂਗੇ। ਓਸੀਡੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਅੱਗੇ ਵੱਧਣਾ ਹੈ। ਫਾਲਤੂ ਦੀਆਂ ਚੀਜ਼ਾਂ 'ਤੇ ਧਿਆਨ ਨਾ ਦਿਓ। ਜੇਕਰ ਮਨ 'ਚ ਕਈ ਖ਼ਰਾਬ ਵਿਚਾਰ ਪੈਦਾ ਹੋਣ ਤਾਂ ਸਮਝੋ ਕਿ ਇਹ ਅਸਥਾਈ ਹੈ। ਉਸ ਵਿਚਾਰ 'ਤੇ ਹੋਰ ਜ਼ਿਆਦਾ ਸਮਾਂ ਖ਼ਰਾਬ ਨਾ ਕਰੋ।

Posted By: Amita Verma