ਨਵੀਂ ਦਿੱਲੀ - ਆਯੁਰਵੈਦ ਅਨੁਸਾਰ ਕੇਸਰ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਇਸ ਦੀ ਗਰਮ ਤਾਸੀਰ ਨਾ ਸਿਰਫ਼ ਖਾਣੇ ਦਾ ਸੁਆਦ ਤੇ ਸੁਗੰਧ ਵਧਾਉਂਦੀ ਹੈ ਸਗੋਂ ਸਰਦੀਆਂ ’ਚ ਸਰੀਰ ਨੂੰ ਗਰਮ ਵੀ ਰੱਖਦੀ ਹੈ। ਕੇਸਰ ਦੀ ਵਰਤੋਂ ਕਰਨ ਨਾਲ ਚਿਹਰੇ ’ਤੇ ਨਿਖਾਰ ਆਉਂਦਾ ਹੈ। ਬਦਹਜ਼ਮੀ, ਪੇਟ ਦਰਦ ਦਾ ਇਲਾਜ ਕਰਦਾ ਹੈ। ਕੇਸਰ ਦੇ ਸਿਹਤ ਲਈ ਬੇਹੱਦ ਫ਼ਾਇਦੇ ਹਨ ਪਰ ਇਸ ਦਾ ਜ਼ਿਆਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸਕਦਾ ਹੈ।

ਗਰਭਵਤੀ ਔਰਤਾਂ ਲਈ ਨੁਕਸਾਨਦੇਹ ਹੈ ਕੇਸਰ

ਪ੍ਰੈਗਨੈਂਸੀ ’ਚ ਕੇਸਰ ਦਾ ਦੱੁਧ ਪੀਣ ਨਾਲ ਬੱਚਾ ਗੋਰਾ ਹੰੁਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਪਰ ਆਯੁਰਵੈਦ ਅਨੁਸਾਰ ਕੇਸਰ ਦਾ ਦੱੁਧ ਗਰਭਵਤੀ ਮਹਿਲਾਵਾਂ ਨੂੰ ਨੁਕਸਾਨ ਪਹੰੁਚਾ ਸਕਦਾ ਹੈ। ਕੇਸਰ ਦਾ ਦੱੁਧ ਲਾਲ ਲਹੂ ਸੈੱਲਾਂ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਗਰਭ ਅਵਸਥਾ ’ਚ ਮਾਂ ਨੂੰ ਕੇਸਰ ਦੀ ਵਰਤੋਂ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਹੋ ਸਕਦੀ ਹੈ ਬਦਹਜ਼ਮੀ

ਕੇਸਰ ਦੀ ਜ਼ਿਆਦਾ ਵਰਤੋਂ ਨਾਲ ਚਮੜੀ ਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ, ਜਿਸ ਨਾਲ ਤੁਹਾਨੂੰ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ। ਕੇਸਰ ਦੀ ਵਰਤੋਂ ਨਾਲ ਨੱਕ ਤੋਂ ਖ਼ੂਨ ਨਿਕਲ ਸਕਦਾ ਹੈ ਤੇ ਅੱਖਾਂ ਦੀਆਂ ਪਲਕਾਂ ਤੇ ਬੱੁਲ ਸੰੁਨ੍ਹ ਹੋ ਸਕਦੇ ਹਨ।

ਘਟਦਾ ਹੈ ਬਲੱਡ ਪ੍ਰੈਸ਼ਰ

ਕੇਸਰ ਜੇ ਲੋੜ ਤੋਂ ਜ਼ਿਆਦਾ ਲਿਆ ਜਾਵੇ ਤਾਂ ਇਹ ਸਰੀਰ ਦੇ ਬੱਲਡ ਪ੍ਰੈਸ਼ਰ ਨੂੰ ਅਚਾਨਕ ਘੱਟ ਕਰ ਦਿੰਦਾ ਹੈ, ਨਾਲ ਹੀ ਇਸ ਦਾ ਜ਼ਿਆਦਾ ਇਸਤੇਮਾਲ ਨਾਲ ਦਰਦ, ਉਲਟੀਆਂ ਜਿਹੀਆਂ ਸਮੱਸਿਆਵਾਂ ਪੈਦਾ ਹੋਣ ਲਗਦੀਆਂ ਹਨ। ਜੋ ਲੋਕ ਪਹਿਲਾਂ ਤੋਂ ਹੀ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਕੇਸਰ ਦੀ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ।

ਐਲਰਜੀ ਵਧਾ ਸਕਦਾ ਹੈ ਕੇਸਰ

ਕੇਸਰ ਦਾ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਸਰੀਰ ’ਚ ਐਲਰਜੀ ਪੈਦਾ ਕਰਦਾ ਹੈ। ਇਸ ਦੇ ਇਸਤੇਮਾਲ ਨਾਲ ਸਰੀਰ ’ਚ ਐਂਟੀਜਨ ਵਧਦੇ ਹਨ, ਜਿਸ ਨਾਲ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੰੁਦਾ ਹੈ। ਜਿਨ੍ਹਾਂ ਲੋਕਾਂ ਨੂੰ ਲਿਲਿਅਮ, ਸਲਸੋਲਾ ਆਦਿ ਪੌਦਿਆਂ ਤੋਂ ਐਲਰਜੀ ਹੰੁਦੀ ਹੈ, ਉਨ੍ਹਾਂ ਨੂੰ ਕੇਸਰ ਘੱਟ ਖਾਣਾ ਚਾਹੀਦਾ ਹੈ।

Posted By: Harjinder Sodhi