ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Risk Of Coronavirus: ਪ੍ਰਦੂਸ਼ਿਤ ਸਤ੍ਹਾ ਨਾਲ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦੇ ਡਰ ਨਾਲ ਅਸੀਂ ਸਾਰੇ ਪਿਛਲੇ ਕਈ ਮਹੀਨਿਆਂ ਤੋਂ ਬਾਜ਼ਾਰ ਤੋਂ ਲਿਆਂਦਾ ਸਾਮਾਨ ਡਿਸਇਨਫੈਕਟ ਕਰ ਰਹੇ ਹਾਂ, ਕੁਰੀਅਰ ਤੋਂ ਆਏ ਸਾਮਾਨ ਨੂੰ 24 ਘੰਟਿਆਂ ਬਾਅਦ ਖੋਲ੍ਹ ਰਹੇ ਹਾਂ ਅਤੇ ਨਾਲ ਹੀ ਲਿਫਟ ਦੇ ਬਟਨ ਨੂੰ ਛੂਹਣ ਤੋਂ ਵੀ ਡਰ ਰਹੇ ਹਾਂ।

ਕੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਦਾ ਖ਼ਤਰਾ ਸਤ੍ਹਾ ਤੋਂ ਜ਼ਿਆਦਾ ਹੈ ਜਾਂ ਫਿਰ ਸਾਮਾਨ ਤੋਂ ?

ਇਹ ਸਵਾਲ ਸਾਰੇ ਲੋਕਾਂ ਦੇ ਦਿਮਾਗ 'ਚ ਕਾਫੀ ਸਮੇਂ ਤੋਂ ਹੈ। 343 ਨੇ ਹਾਲ ਹੀ 'ਚ ਇਕ ਨਿਊਜ਼ ਰਿਲੀਜ਼ ਜਾਰੀ ਕਰਕੇ ਸਾਫ਼ ਕੀਤਾ ਸੀ ਕਿ ਇਕ ਦੂਸ਼ਿਤ ਸਤ੍ਹਾ ਦਾ ਸੰਪਰਕ, ਜਿਸਨੂੰ ਵਿਗਿਆਨਿਕ ਫੋਮਾਈਟ ਟ੍ਰਾਂਸਮਿਸ਼ਨ ਕਹਿੰਦੇ ਹਨ, ਉਹ ਹੁਣ ਵੀ ਕੋਵਿਡ 19 ਤੋਂ ਸੰਕ੍ਰਮਿਤ ਹੋਣ ਲਈ ਇਕ ਸੰਭਾਵਿਤ ਖ਼ਤਰਾ ਬਣਿਆ ਹੋਇਆ ਹੈ। ਲੈਬ ਸਟੱਡੀਜ਼ 'ਚ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੂੰ ਇਹ ਜਾਨਲੇਵਾ ਬਿਮਾਰੀ ਕਿਸੇ ਸੰਕ੍ਰਮਿਤ ਸਤ੍ਹਾ ਜਾਂ ਸਾਮਾਨ ਨੂੰ ਛੂਹਣ ਨਾਲ ਜਾਂ ਫਿਰ ਉਨ੍ਹਾਂ ਹੱਥਾਂ ਨਾਲ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਨਾਲ ਹੋ ਸਕਦਾ ਹੈ।

ਤਾਂ ਕੀ ਹੈਂਡਲ, ਖਾਣ ਵਾਲੇ ਬਰਤਨ ਜਾਂ ਖਿਡੌਣੇ ਛੂਹਣ ਨਾਲ ਕੋਰੋਨਾ ਵਾਇਰਸ ਹੋ ਸਕਦਾ ਹੈ?

ਇਸਦਾ ਜਵਾਬ ਹੈ ਹਾਂ, ਇਸ ਲਈ ਤੁਹਾਡਾ ਹਰ ਥੋੜ੍ਹੀ ਦੇਰ 'ਚ ਹੱਥ ਧੋਣਾ ਬੇਹੱਦ ਜ਼ਰੂਰੀ ਹੁੰਦਾ ਹੈ ਅਤੇ ਨਾਲ ਹੀ ਚਿਹਰੇ ਨੂੰ ਛੂਹਣ ਤੋਂ ਬਚੋ। ਸੋਧ 'ਚ ਪਤਾ ਲੱਗਾ ਹੈ ਕਿ ਸਾਹ ਨਾਲ ਜੁੜੀਆਂ ਬਿਮਾਰੀਆਂ ਜਿਸ 'ਚ ਕੋਰੋਨਾ ਵੀ ਸ਼ਾਮਿਲ ਹੈ, ਦੂਸ਼ਿਤ ਸਤ੍ਹਾ ਨੂੰ ਛੂਹਣ ਨਾਲ ਫੈਲਦਾ ਹੈ, ਖ਼ਾਸ ਤੌਰ 'ਤੇ ਡੇ-ਕੇਅਰ, ਆਫਿਸ ਅਤੇ ਹਸਪਤਾਲਾਂ 'ਚ।

ਇਸ ਤਰ੍ਹਾਂ ਕੰਮ ਕਰਦਾ ਹੈ ਫੋਮਾਈਟ ਟ੍ਰਾਂਸਮਿਸ਼ਨ

ਇੱਕ ਸੰਕ੍ਰਮਿਤ ਵਿਅਕਤੀ ਆਪਣੇ ਹੱਥਾਂ 'ਤੇ ਖੰਘਦਾ ਤੇ ਛਿੱਕਦਾ ਹੈ। ਉਸਦੇ ਮੂੰਹ ਤੋਂ ਨਿਕਲੀਆਂ ਬੂੰਦਾਂ ਆਸ-ਪਾਸ ਦੀ ਸਤ੍ਹਾ 'ਤੇ ਜਾ ਕੇ ਡਿੱਗਦੀਆਂ ਹਨ। ਸੋਧ 'ਚ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਪਲਾਸਟਿਕ ਅਤੇ ਸਟੀਲ 'ਤੇ ਤਿੰਨ ਦਿਨ ਤਕ ਰਹਿੰਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਸੰਕ੍ਰਮਿਤ ਬੂੰਦਾਂ ਛਿੱਕਦੇ ਹੀ ਜ਼ਿਆਦਾ ਖ਼ਤਰਨਾਕ ਹੁੰਦੀਆਂ ਹਨ ਜਦਕਿ ਕੁਝ ਦਿਨ ਬਾਅਦ ਇਸਦਾ ਅਸਰ ਘੱਟ ਹੋਣ ਲੱਗਦਾ ਹੈ।

ਇਸ ਲਈ ਹੱਥਾਂ ਨੂੰ ਥੋੜ੍ਹੀ ਦੇਰ ਬਾਅਦ ਧੋਣਾ ਚਾਹੀਦਾ ਹੈ। ਆਸ-ਪਾਸ ਦੇ ਲੋਕਾਂ ਤੋਂ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਬਾਹਰ ਤੋਂ ਆ ਕੇ ਆਪਣੇ-ਆਪ ਨੂੰ ਅਤੇ ਸਾਮਾਨ ਨੂੰ ਡਿਸਇਨਫੈਕਟ ਕਰੋ।

Posted By: Susheel Khanna