ਲਾਈਫਸਟਾਈਲ ਡੈਸਕ, Rice Benefits: ਜਦੋਂ ਵੀ ਗੱਲ ਆਉਂਦੀ ਹੈ ਕਿ ਠੀਕ ਭਾਰ ਕੰਟਰੋਲ ਕਰਨ ਦੀ ਜਾਂ ਫਿਰ ਭਾਰ ਘੱਟ ਕਰਨ ਦੀ ਤਾਂ ਲੋਕ ਸਭ ਤੋਂ ਪਹਿਲਾਂ ਆਪਣੀ ਡਾਈਟ ’ਚੋਂ ਚਾਵਲ ਹਟਾਉਣ ਦਾਂ ਘੱਟ ਕਰਦੇ ਹਨ। ਆਮ ਤੌਰ ’ਤੇ ਇਹੀ ਧਾਰਨਾ ਹੈ ਕਿ ਚੌਲ ਖਾਣ ਨਾਲ ਭਾਰ ਵੱਧਦਾ ਹੈ। ਪਰ ਕੀ ਸੱਚ ’ਚ ਚੌਲ ਸਿਹਤ ਦੇ ਦੁਸ਼ਮਣ ਹਨ? ਸੈਲੇਬਿ੍ਰਟੀ ਨਿਊਟ੍ਰੀਸ਼ਨਿਸਟ ਰੁਜੁਤਾ ਦਿਵਾਕਰ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ। ਉਨ੍ਹਾਂ ਅਨੁਸਾਰ, ਚਾਵਲ ਪੋਸ਼ਕ ਤੱਤਾਂ ਤੋਂ ਭਰਪੂਰ ਹੁੰਦਾ ਹੈ ਅਤੇ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਫਾਇਦੇ ਪਹੁੰਚਦੇ ਹਨ।

ਆਓ ਜਾਣਦੇ ਹਾਂ ਚਾਵਲ ਖਾਣ ਦੇ 10 ਕਾਰਨ

ਪ੍ਰੀ-ਬਾਇਓਟਿਕ

ਚਾਵਲ ਪ੍ਰੀਬਾਇਓਟਿਕ ਹੁੰਦੇ ਹਨ। ਇਹ ਨਾ ਸਿਰਫ਼ ਤੁਹਾਡਾ ਪੇਟ ਭਰ ਦਿੰਦੇ ਹਨ ਬਲਕਿ ਤੁਹਾਡੀਆਂ ਅੰਤੜੀਆਂ ਨੂੰ ਵੀ ਕੀਟਾਣੂਆਂ ਨਾਲ ਭਰ ਦਿੰਦੇ ਹਨ। ਭਾਵ ਚਾਵਲ ਤੁਹਾਡੇ ਪੇਟ ਅਤੇ ਚੰਗੀ ਪਾਚਣ ਕਿਰਿਆ ’ਚ ਮਦਦ ਕਰਦੇ ਹਨ।

ਚਾਵਲਾਂ ਨੂੰ ਕਈ ਤਰ੍ਹਾਂ ਨਾਲ ਪਕਾਇਆ ਜਾ ਸਕਦਾ ਹੈ

ਚਾਵਲ ਇਕ ਅਜਿਹਾ ਫੂਡ ਹੈ, ਜਿਸਨੂੰ ਕਈ ਤਰੀਕਿਆਂ ਨਾਲ ਪਕਾਇਆ ਜਾ ਸਕਦਾ ਹੈ। ਪੁਲਾਓ ਅਤੇ ਸਾਦੇ ਚਾਵਲਾਂ ਤੋਂ ਇਲਾਵਾ ਇਸ ਨਾਲ ਕਾਂਜੀ ਤੋਂ ਲੈ ਕੇ ਖੀਰ ਅਤੇ ਖਿੱਚੜੀ ਤਕ ਬਣਾਈ ਜਾ ਸਕਦੀ ਹੈ।

ਸੰਤੁਲਿਤ ਬਲੱਡ ਸ਼ੂਗਰ ਲੈਵਲ

ਚਾਵਲ ਨੂੰ ਜਦੋਂ ਦਹੀ, ਕੜੀ, ਦਾਲਾਂ, ਘਿਓ ਨਾਲ ਖਾਧਾ ਜਾ ਸਕਦਾ ਹੈ, ਤਾਂ ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਸੰਤੁਲਿਤ ਰਹਿੰਦਾ ਹੈ।

ਪਚਾਉਣਾ ਆਸਾਨ

ਚਾਵਲ ਨੂੰ ਪਕਾਉਣਾ ਆਸਾਨ ਹੁੰਦਾ ਹੈ ਅਤੇ ਇਹ ਪੇਟ ਲਈ ਵੀ ਹਲਕਾ ਹੁੰਦਾ ਹੈ। ਇਸਨੂੰ ਖਾਣ ਨਾਲ ਤੁਹਾਨੂੰ ਨੀਂਦ ਚੰਗੀ ਆਉਂਦੀ ਹੈ, ਜਿਸ ਨਾਲ ਅੱਗੇ ਚੱਲ ਕੇ ਹਾਰਮੋਨ ਸੰਤੁਲਿਤ ਰਹਿੰਦੇ ਹਨ, ਜਿਸਦੀ ਜ਼ਰੂਰਤ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਹੁੰਦੀ ਹੈ।

ਸਕਿਨ ’ਚ ਚੰਗਾ

ਚਾਵਲ ਸਿਹਤ ਲਈ ਤਾਂ ਚੰਗੇ ਹੁੰਦੇ ਹੀ ਹਨ, ਨਾਲ ਹੀ ਚਮੜੀ ਲਈ ਵੀ ਚੰਗੇ ਹੁੰਦੇ ਹਨ। ਇਸ ਨਾਲ ਸਕਿਨ ਦੇ ਵਧੇ ਹੋਏ ਰੋਮਾਂ ਤੋਂ ਛੁਟਕਾਰਾ ਪਾਉਣ ’ਚ ਮਦਦ ਮਿਲਦੀ ਹੈ, ਜੋ ਉੱਚ ਪ੍ਰੋਲੈਕਟਿਨ ਦੇ ਪੱਧਰ ਦੇ ਨਾਲ ਆਉਂਦੇ ਹਨ।

ਵਾਲਾਂ ਲਈ ਹਨ ਬੇਮਿਸਾਲ

ਚਾਵਲ ਦੇ ਸੇਵਨ ਨਾਲ ਵਾਲਾਂ ਦੀ ਗ੍ਰੋਥ ਵੀ ਚੰਗੀ ਹੁੰਦੀ ਹੈ। ਥਾਇਰਾਈਡ ਕਾਰਨ ਖ਼ਰਾਬ ਹੋਏ ਵਾਲਾਂ ਨੂੰ ਚਾਵਲ ਸੁਧਾਰਨ ’ਚ ਮਦਦ ਕਰ ਸਕਦੇ ਹਨ।

ਚਾਵਲ ਦਾ ਹਰ ਹਿੱਸਾ ਹੁੰਦਾ ਹੈ ਇਸਤੇਮਾਲ

ਚਾਵਲ ਦੇ ਹਰ ਹਿੱਸੇ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਚਾਵਲ ਅਸੀਂ ਖਾ ਲੈਂਦੇ ਹਾਂ, ਵਚੇ ਹੋਏ ਚੋਕਰ ਨੂੰ ਪਸ਼ੂਆਂ ਨੂੰ ਖੁਆਇਆ ਜਾ ਸਕਦਾ ਹੈ।

ਮਿੱਟੀ ਲਈ ਵੀ ਚੰਗੇ ਹੁੰਦੇ ਹਨ ਚਾਵਲ

ਚਾਵਲ ਦੀ ਖੇਤੀ ਕਰਨ ਨਾਲ ਮਿੱਟੀ ’ਚ ਕਾਫੀ ਨਮੀ ਰਹਿ ਜਾਂਦੀ ਹੈ, ਜੋ ਦਾਲਾਂ ਦੀ ਫਸਲ਼ ਲਈ ਕੰਮ ਆਉਂਦੀ ਹੈ।

ਅਰਥਵਿਵਸਥਾ ਦੇ ਵੀ ਕੰਮ ਆਉਂਦੇ ਹਨ ਚਾਵਲ

ਚਾਵਲ ਸਥਾਨਕ ਹੁੰਦੇ ਹਨ, ਮੌਸਮੀ ਹੁੰਦੇ ਹਨ ਅਤੇ ਤੁਹਾਡੀ ਖਾਨ ਵਿਰਾਸਤ ਨਾਲ ਸਬੰਧਿਤ ਹਨ। ਇਹ ਸਿਹਤ, ਅਰਥਵਿਵਸਥਾ, ਪਾਰਿਸਥਿਤਕੀ ਨੂੰ ਬਣਾਏ ਰੱਖਦਾ ਹੈ ਅਤੇ ਸ਼ੁੱਧ ਸੋਨੇ ਤੋਂ ਘੱਟ ਨਹੀਂ ਹੈ।

Posted By: Ramanjit Kaur