ਨਈ ਦੁਨੀਆ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਐਤਵਾਰ ਨੂੰ ਰੇਮਡੇਸਿਵਿਰ ਦਵਾਈ ਦੇ ਨਿਰਯਾਤ ’ਤੇ ਪਾਬੰਧੀ ਲਗਾ ਦਿੱਤੀ ਗਈ ਹੈ। ਦੇਸ਼ ’ਚ ਰੇਮਡੇਸਿਵਿਰ ਟੀਕੇ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਸਿਪਲਾ ਨੇ ਇਸਦਾ ਉਤਪਾਦਨ ਦੁੱਗਣਾ ਕਰ ਦਿੱਤਾ ਹੈ। ਇਸਦੇ ਬਾਵਜੂਦ ਸਟਾਕਿਸਟ ਕੋਲ ਲਾਈਨ ਲੱਗਣ ਲੱਗੀ ਹੈ ਤੇ ਕਾਲੇਬਾਜ਼ਾਰੀ ਦੀਆਂ ਖ਼ਬਰਾਂ ਆਉਣ ਲੱਗੀਆਂ ਹਨ। ਇਨ੍ਹਾਂ ਸਭ ਤੋਂ ਉੱਪਰ ਦਵਾਈਆਂ ਦੀ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਕੋਰੋਨਾ ਦਾ ਕੋਈ ਇਲਾਜ ਹੀ ਨਹੀਂ ਹੈ, ਤਾਂ ਇਸ ਟੀਕੇ ਦੀ ਮੰਗ ਇੰਨੀ ਕਿਉਂ ਵੱਧ ਰਹੀ ਹੈ।


ਕੀ ਹੈ ਰੇਮਡੇਸਿਵਿਰ ?

ਇਹ ਇਕ ਐਂਟੀਵਾਇਰਲ ਦਵਾਈ ਹੈ, ਜਿਸਨੂੰ ਅਮਰੀਕੀ ਦਵਾ ਕੰਪਨੀ ਗਿਲੀਅਡ ਸਾਇੰਸਿਜ਼ ਨੇ ਬਣਾਇਆ ਹੈ। ਇਸਨੂੰ ਇਕ ਸਦੀ ਪਹਿਲਾਂ ਹੇਪੇਟਾਇਟਿਸ-ਸੀ ਤੇ ਸਾਹ ਸਬੰਧੀ ਵਾਇਰਸ ਦਾ ਇਲਾਜ ਕਰਨ ਲਈ ਬਣਾਇਆ ਗਿਆ ਸੀ, ਪਰ ਇਸਨੂੰ ਕਦੇ ਵੀ ਬਾਜ਼ਾਰ ’ਚ ਉਤਾਰਨ ਦੀ ਮੰਜ਼ੂਰੀ ਨਹੀਂ ਮਿਲੀ। ਜਦਕਿ ਕੋਰੋਨਾ ਤੋਂ ਬਾਅਦ ਇਸਦੀ ਵਿਕਰੀ ’ਚ ਕਾਫੀ ਤੇੇਜ਼ੀ ਆਈ। ਭਾਰਤ ’ਚ ਇਸ ਦਵਾਈ ਦਾ ਉਤਪਾਦਨ ਸਿਪਲਾ, ਜਾਇਡਸ ਕੈਡਿਲਾ, ਹੇਟੇਰੋ, ਮਾਈਲੈਨ, ਜ਼ੁਬੀਲੈਂਟ ਲਾਈਫ ਸਾਇੰਸਿਜ਼, ਡਾ. ਰੇੱਡੀਜ਼, ਸਨਫਾਰਮਾ ਜਿਹੀਆਂ ਕਈ ਕੰਪਨੀਆਂ ਕਰ ਰਹੀਆਂ ਹਨ।


ਕੀ ਅਸਲ ’ਚ ਕੋੋਰੋਨਾ ਲਈ ਕਾਰਗਰ ਹੈ ਇਹ ਦਵਾਈ?

ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਡਾ. ਸਵਾਮੀਨਾਥਨ ਤੇ ਕੋਵਿਡ ਦੇ ਟੈਕਨੀਕਲ ਮੁਖੀ ਡਾ. ਮਾਰਿਆ ਵੇਨ ਕੇੇਰਖੋਵ ਨੇ ਰੇਮਡੇਸਿਵਿਰ ਟੀਕੇ ਦੀ ਵਰਤੋਂ ’ਤੇ ਸਵਾਲ ਚੁੱਕੇ ਹਨ, ਉਨ੍ਹਾਂ ਦੇ ਅਨੁਸਾਰ ਰੇਮਡੇਸਿਵਿਰ ਨੂੰ ਲੈ ਕੇ ਪਹਿਲੇ ਪੰਜ ਟ੍ਰਾਇਲ ਹੋ ਚੁੱਕੇ ਹਨ, ਪਰ ਰੇਮਡੇਸਿਵਿਰ ਤੋਂ ਨਾ ਤਾਂ ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਤੇ ਨਾ ਹੀ ਮੌਤਾਂ ਘੱਟ ਹੋਈਆਂ ਹਨ। ਇਸ ਲਈ ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਮਰੀਜ਼ਾਂ ’ਤੇ ਰੇਮਡੇਸਿਵਿਰ ਦੀ ਵਰਤੋਂ ’ਤੇ ਮਨਾਹੀ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸੀ।

Posted By: Sunil Thapa