ਜਦੋਂ ਕਿਸੇ ਦੇ ਸਰੀਰ 'ਚ ਖ਼ੂਨ ਦਾ ਪ੍ਰਵਾਹ ਆਮ ਨਾਲੋਂ ਘਟ ਜਾਂਦਾ ਹੈ ਤਾਂ ਉਸ ਨੂੰ ਲੋਅ ਬਲੱਡ ਪ੍ਰੈਸ਼ਰ (Low Blood Pressure) ਕਹਿੰਦੇ ਹਨ। ਨਾਰਮਲ ਬਲੱਡ ਪ੍ਰੈਸ਼ਰ 120/80 ਹੁੰਦਾ ਹੈ। ਥੋੜ੍ਹਾ ਜਿਹਾ ਉੱਪਰ-ਹੇਠਾਂ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਪਰ ਜੇਕਰ ਬਲੱਡ ਪ੍ਰੈਸ਼ਰ 90 ਤੋਂ ਘਟ ਜਾਵੇ ਤਾਂ ਇਹ ਬਲੱਡ ਪ੍ਰੈਸ਼ਰ ਲੋਅ ਹੋਣ ਦਾ ਸੰਕੇਤ ਹੈ।

ਅਕਸਰ ਲੋਕ ਲੋਅ ਬਲੱਡ ਪ੍ਰੈਸ਼ਰ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਦਰਅਸਲ ਇਸ ਕਾਰਨ ਸਰੀਰ 'ਚ ਖ਼ੂਨ ਦਾ ਦਬਾਅ ਘੱਟ ਹੋਣ ਕਾਰਨ ਲੋੜੀਂਦੇ ਅੰਗਾਂ ਤਕ ਪੂਰਾ ਖ਼ੂਨ ਨਹੀਂ ਪਹੁੰਚਦਾ ਜਿਸ ਕਾਰਨ ਉਸ ਦੇ ਕਾਰਜਾਂ 'ਚ ਅੜਿੱਕਾ ਪੈਦਾ ਹੁੰਦਾ ਹੈ। ਅਜਿਹੇ ਵਿਚ ਦਿਲ, ਕਿਡਨੀ, ਫੇਫੜੇ ਤੇ ਦਿਮਾਗ਼ ਅੰਸ਼ਕ ਰੂਪ 'ਚ ਜਾਂ ਪੂਰੀ ਤਰ੍ਹਾਂ ਕੰਮ ਕਰਨਾ ਵੀ ਬੰਦ ਕਰ ਸਕਦੇ ਹਨ। ਆਓ ਇਸ ਲੇਖ ਜ਼ਰੀਏ ਜਾਣਦੇ ਹਾਂ ਬਲੱਡ ਪ੍ਰੈਸ਼ਰ ਲੋਅ ਹੋਣ ਦੇ ਅਸਲ ਕਾਰਨ ਕੀ ਹਨ ਅਤੇ ਇਸ ਨੂੰ ਕਾਬੂ ਹੇਠ ਰੱਖਣ ਦੇ ਕੁਦਰਤੀ ਤਰੀਕੇ ਵੀ...


ਲੋਅ ਬਲੱਡ ਪ੍ਰੈਸ਼ਰ ਦੇ ਕਾਰਨ- Low Blood Pressure Causes

ਦਿਲ ਦੀਆਂ ਬਿਮਾਰੀਆਂ

ਬਲੱਡ ਪ੍ਰੈਸ਼ਰ ਘਟਣਾ ਦਿਲ ਦੀਆਂ ਬਿਮਾਰੀਆਂ ਨਾਲ ਜੁੜਿਆ ਹੁੰਦਾ ਹੈ। ਦਿਲ ਦੀ ਬਿਮਾਰੀ ਨਾਲ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਾਰਨ ਦਿਲ ਨੂੰ ਲੋੜੀਂਦਾ ਖ਼ੂਨ ਪੰਪ ਕਰਨ 'ਚ ਦਿੱਕਤ ਆਉਂਦੀ ਹੈ ਅਤੇ ਸਾਡਾ ਬੀਪੀ ਲੋਅ ਰਹਿਣ ਲੱਗਦਾ ਹੈ। ਦਿਲ ਦੇ ਮਰੀਜ਼ਾਂ ਤੇ ਅਨੀਮੀਆ ਦੇ ਸ਼ਿਕਾਰ ਲੋਅ ਬੀਪੀ ਨੂੰ ਲੈ ਕੇ ਸਾਵਧਾਨ ਰਹਿਣ।

ਆਰਥੋਸਟੈਟਿਕ ਹਾਈਪਰਟੈਂਸ਼ਨ ਟਾਈਪ

ਇਸ ਵਿਚ ਮਰੀਜ਼ ਨੂੰ ਖੜ੍ਹੇ ਹੋਣ 'ਤੇ ਚੱਕਰ ਆਉਂਦੇ ਹਨ ਕਿਉਂਕਿ ਉਸ ਦਾ ਬਲੱਡ ਪ੍ਰੈਸ਼ਰ ਇਕਦਮ 20 ਪੁਆਇੰਟ ਹੇਠਾਂ ਆ ਜਾਂਦਾ ਹੈ। ਇਹ ਨਰਵਸ ਸਿਸਟਮ 'ਤੇ ਆਧਾਰਿਤ ਹੁੰਦਾ ਹੈ, ਪਰ ਕਈ ਵਾਰ ਦਵਾਈਆਂ ਦੇ ਸਾਈਡ ਇਫੈਕਟ ਜਾਂ ਐਲਰਜੀ ਵੀ ਕਾਰਨ ਹੋ ਸਕਦਾ ਹੈ।

ਲੋਅ ਬਲੱਡ ਪ੍ਰੈਸ਼ਰ ਦੇ ਹੋਰ ਕਾਰਨ

  • ਸਰੀਰ ਦੇ ਅੰਦਰੂਨੀ ਅੰਗਾਂ ਤੋਂ ਖ਼ੂਨ ਵਹਿ ਜਾਣਾ ਜਾਂ ਖ਼ੂਨ ਦੀ ਘਾਟ।
  • ਖਾਣੇ 'ਚ ਪੌਸ਼ਟਿਕਤਾ ਦੀ ਘਾਟ ਜਾਂ ਬੇਨਿਯਮੀਆਂ।
  • ਫੇਫੜਿਆਂ ਦੇ ਅਟੈਕ ਕਾਰਨ।
  • ਦਿਲ ਦਾ ਵਾਲਵ ਖਰਾਬ ਹੋ ਜਾਣ 'ਤੇ।
  • ਅਚਾਨਕ ਸਦਮਾ ਲੱਗਣਾ।
  • ਕੋਈ ਖ਼ਤਰਨਾਕ ਦ੍ਰਿਸ਼ ਦੇਖਣ ਜਾਂ ਖ਼ਬਰ ਸੁਣਨ 'ਤੇ ਵੀ ਲੋਅ ਬੀਪੀ ਹੋ ਸਕਦਾ ਹੈ।

ਲੋਅ ਬਲੱਡ ਪ੍ਰੈਸ਼ਰ ਦਾ ਕੁਦਰਤੀ ਇਲਾਜ- Nautral Remedies of Low BP

ਲੋਅ ਬਲੱਡ ਪ੍ਰੈਸ਼ਰ ਵਾਲੇ ਜ਼ਿਆਦਾਤਰ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਧਾਉਣ ਲਈ ਦਵਾਈਆਂ ਜਾਂ ਹੋਰ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ। ਲੋਅ ਬਲੱਡ ਪ੍ਰੈਸ਼ਰ ਵਧਾਉਣ ਲਈ ਬਹੁਤ ਸਾਰੇ ਕੁਦਰਤੀ ਤਰੀਕੇ ਹਨ। ਇਸ ਤੋਂ ਇਲਾਵਾ ਜੀਵਨਸ਼ੈਲੀ 'ਚ ਬਦਲਾਅ ਕਰ ਕੇ ਤੁਸੀਂ ਇਸ ਨੂੰ ਦਰੁਸਤ ਕਰ ਸਕਦੇ ਹੋ।

ਜ਼ਿਆਦਾ ਲੂਣ ਖਾਓ

ਅਕਸਰ, ਲੂਣ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇੱਥੇ ਇਸ ਤੋਂ ਉਲਟ ਤੁਹਾਨੂੰ ਬਲੱਡ ਪ੍ਰੈਸ਼ਰ ਵਧਾਉਣ 'ਚ ਮਦਦ ਲਈ ਆਪਣਾ ਸੋਡੀਅਮ ਸੇਵਨ ਵਧਾਉਣ 'ਤੇ ਵਿਚਾਰ ਕਰਨਾ ਚਾਹੀਦੈ।

ਨਸ਼ੀਲੇ ਪੇਅ ਪਦਾਰਥਾਂ ਤੋਂ ਬਚੋ

ਸ਼ਰਾਬ ਬਲੱਡ ਪ੍ਰੈਸ਼ਰ ਨੂੰ ਹੋਰ ਘਟਾ ਸਕਦੀ ਹੈ, ਇਸ ਲਈ ਲੋਅ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਜ਼ਿਆਦਾ ਮਾਤਰਾ 'ਚ ਸ਼ਰਾਬ ਪੀਣ ਤੋਂ ਬਚਣਾ ਚਾਹੀਦੈ।

ਡਾਕਟਰ ਤੋਂ ਸਲਾਹ ਲਓ

ਲੋਅ ਬਲੱਡ ਪ੍ਰੈਸ਼ਰ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਇਕ ਸਾਈਡ ਇਫੈਕਟ ਹੋ ਸਕਦਾ ਹੈ। ਜੇਕਰ ਦਵਾਈ ਸ਼ੁਰੂ ਕਰਨ ਤੋਂ ਬਾਅਦ ਲੋਅ ਬਲੱਡ ਪ੍ਰੈਸ਼ਰ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਇਕ ਵਿਅਕਤੀ ਨੂੰ ਆਪਣੇ ਡਾਕਟਰ ਨਾਲ ਲੱਛਣਾਂ ਬਾਰੇ ਚਰਚਾ ਕਰਨੀ ਚਾਹੀਦੀ ਹੈ।

ਬੈਠਣ ਵੇਲੇ ਪੈਰਾਂ ਨੂੰ ਕ੍ਰਾਸ ਕਰੋ

ਬੈਠਣ ਵੇਲੇ ਪੈਰਾਂ ਨੂੰ ਕ੍ਰਾਸ ਕਰਨਾ ਬਲੱਡ ਪ੍ਰੈਸ਼ਰ ਵਧਾਉਣ ਲਈ ਦਿਖਾਇਆ ਗਿਆ ਹੈ। ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਇਹ ਇਕ ਸਮੱਸਿਆ ਹੋ ਸਕਦੀ ਹੈ। ਲੋਅ ਬਲੱਡ ਪ੍ਰੈਸ਼ਰ ਦੇ ਲੱਛਣਾਂ ਵਾਲੇ ਲੋਕਾਂ ਲਈ ਇਹ ਯਤਨ ਚੰਗਾ ਹੋ ਸਕਦਾ ਹੈ। ਇਹ ਬਲੱਡ ਪ੍ਰੈਸ਼ਰ ਵਧਾਉਣ 'ਚ ਮਦਦ ਕਰ ਸਕਦਾ ਹੈ।

ਪਾਣੀ ਪੀਓ

ਜ਼ਿਆਦਾ ਪਾਣੀ ਪੀਣ ਨਾਲ ਖ਼ੂਨ ਦੀ ਮਾਤਰਾ ਵਧਾਉਣ 'ਚ ਮਦਦ ਮਿਲ ਸਕਦੀ ਹੈ ਜੋ ਲੋਅ ਬਲੱਡ ਪ੍ਰੈਸ਼ਰ ਦੇ ਸੰਭਾਵੀ ਕਾਰਨਾਂ 'ਚੋਂ ਇਕ ਨੂੰ ਦੂਰ ਕਰ ਸਕਦਾ ਹੈ। ਇਹ ਡੀ-ਹਾਈਡ੍ਰੇਸ਼ਨ ਤੋਂ ਬਚਣ 'ਚ ਵੀ ਮਦਦ ਕਰ ਸਕਦਾ ਹੈ।

Posted By: Seema Anand