ਮਾਂਟਰੀਅਲ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਤੋਂ ਪਤਾ ਲੱਗਾ ਹੈ ਕਿ ਮਰੀਜ਼ਾਂ ਵਿਚ ਇਸ ਘਾਤਕ ਵਾਇਰਸ ਦੇ ਸਫਾਏ ਅਤੇ ਲੱਛਣ ਖ਼ਤਮ ਹੋਣ ਪਿੱਛੋਂ ਖ਼ੂਨ ਵਿਚ ਐਂਟੀਬਾਡੀ ਦੇ ਪੱਧਰ ਵਿਚ ਤੇਜ਼ ਗਿਰਾਵਟ ਹੁੰਦੀ ਹੈ। ਕੋਰੋਨਾ ਤੋਂ ਉਭਰਨ ਦੌਰਾਨ ਕਈ ਹਫ਼ਤਿਆਂ ਤਕ ਐਂਟੀਬਾਡੀ ਦਾ ਪੱਧਰ ਘੱਟ ਹੁੰਦਾ ਰਹਿੰਦਾ ਹੈ। ਹਾਲਾਂਕਿ ਕੋਰੋਨਾ ਲਈ ਕੋਈ ਪ੍ਰਭਾਵੀ ਅਤੇ ਮਨਜ਼ੂਰਸ਼ੁਦਾ ਇਲਾਜ ਦੀ ਘਾਟ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦਾ ਉਨ੍ਹਾਂ ਰੋਗੀਆਂ ਦੇ ਬਲੱਡ ਪਲਾਜ਼ਮਾ ਨਾਲ ਇਲਾਜ ਕੀਤਾ ਜਾਂਦਾ ਹੈ ਜੋ ਕੋਰੋਨਾ ਤੋਂ ਠੀਕ ਹੋ ਰਹੇ ਹੁੰਦੇ ਹਨ।

ਐਮਬਾਇਓ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਜੇਕਰ ਪਲਾਜ਼ਮਾ ਤੋਂ ਸਪੱਸ਼ਟ ਤੌਰ 'ਤੇ ਫ਼ਾਇਦਾ ਜ਼ਾਹਿਰ ਹੁੰਦਾ ਹੈ ਤਾਂ ਮਰੀਜ਼ਾਂ ਦੇ ਉਭਰਨ ਪਿੱਛੋਂ ਇਸ ਨੂੰ ਇਕੱਤਰ ਕਰਨਾ ਚਾਹੀਦਾ ਹੈ। ਹਾਲਾਂਕਿ ਕੋਰੋਨਾ ਤੋਂ ਉਭਰਦੇ ਮਰੀਜ਼ ਲੱਛਣ ਖ਼ਤਮ ਹੋਣ ਦੇ 14 ਦਿਨ ਬਾਅਦ ਤਕ ਖ਼ੂਨਦਾਨ ਨਹੀਂ ਕਰ ਸਕਦੇ। ਸਰੀਰ ਤੋਂ ਵਾਇਰਸ ਦੇ ਸਫਾਏ ਲਈ ਇਹ ਸਮਾਂ ਦਿੱਤਾ ਜਾਂਦਾ ਹੈ। ਕੈਨੇਡਾ ਦੀ ਮਾਂਟਰੀਅਲ ਯੂਨੀਵਰਸਿਟੀ ਦੇ ਖੋਜਕਰਤਾ ਐਂਡਰੇਸ ਫਿੰਜੀ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਜ਼ਾਹਿਰ ਹੁੰਦਾ ਹੈ ਕਿ ਪਹਿਲੇ ਕੁਝ ਹਫ਼ਤਿਆਂ ਦੌਰਾਨ ਪਲਾਜ਼ਮਾ ਵਿਚ ਵਾਇਰਸ ਨੂੰ ਬੇਅਸਰ ਕਰਨ ਦੀ ਸਮਰੱਥਾ ਕਮਜ਼ੋਰ ਪੈ ਜਾਂਦੀ ਹੈ। ਐਂਡਰੇਸ ਅਤੇ ਉਨ੍ਹਾਂ ਦੀ ਟੀਮ ਨੇ 100 ਤੋਂ ਜ਼ਿਆਦਾ ਰੋਗੀਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਇਹ ਸਿੱਟਾ ਕੱਿਢਆ ਹੈ। ਖੋਜਕਰਤਾਵਾਂ ਮੁਤਾਬਕ ਸੈੱਲਾਂ ਨੂੰ ਇਨਫੈਕਟਿਡ ਕਰਨ ਵਿਚ ਕੋਰੋਨਾ ਦੇ ਸਪਾਈਕ ਪ੍ਰਰੋਟੀਨ ਦੀ ਅਹਿਮ ਭੂਮਿਕਾ ਹੁੰਦੀ ਹੈ ਜਦਕਿ ਸਾਡੇ ਸਰੀਰ ਦਾ ਇਮਿਊਨ ਸਿਸਟਮ ਐਂਟੀਬਾਡੀ ਦੀ ਉਤਪਤੀ ਕਰਦਾ ਹੈ। ਇਹ ਐਂਟੀਬਾਡੀ ਸਪਾਈਕ ਪ੍ਰਰੋਟੀਨ ਨਾਲ ਜੁੜ ਜਾਂਦੀ ਹੈ ਅਤੇ ਇਸ ਦੀ ਸਮਰੱਥਾ 'ਚ ਰੁਕਾਵਟ ਬਣਦੀ ਹੈ। ਇਸ ਨਾਲ ਵਾਇਰਸ ਸੈਂੱਲਾਂ ਨੂੰ ਇਨਫੈਕਟਿਡ ਨਹੀਂ ਕਰ ਸਕਦਾ ਹੈ।