ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੱਦੂ ਦੀ ਸਬਜ਼ੀ ਘੱਟ ਲੋਕ ਹੀ ਖਾਣਾ ਪਸੰਦ ਕਰਦੇ ਹਨ ਪਰ ਤੁਸੀਂ ਜਾਣਦੇ ਹੋ ਕਿ ਜਿਸ ਸਬਜ਼ੀ ਨੂੰ ਖਾਣ ਨਾਲ ਤੁਸੀਂ ਮੂੰਹ ਮੋੜਦੇ ਹੋ ਉਸ ’ਚ ਬੇਸ਼ੁਮਾਰ ਔਸ਼ਧੀ ਗੁਣ ਸ਼ਾਮਿਲ ਹੁੰਦੇ ਹਨ। ਇਹ ਸਬਜ਼ੀ ਸਿਹਤ ਦਾ ਖਜ਼ਾਨਾ ਹੈ। ਇਸ ਸਬਜ਼ੀ ’ਚ ਪੇਟ ਤੋਂ ਲੈ ਕੇ ਦਿਲ ਤਕ ਦੀਆਂ ਕਈ ਬਿਮਾਰੀਆਂ ਦੇ ਇਲਾਜ ਦੀ ਸਮਰੱਥਾ ਹੈ। ਦਿਲ ਦੇ ਮਰੀਜ਼ਾਂ ਲਈ ਇਹ ਸਬਜ਼ੀ ਬੇਹੱਦ ਅਸਰਦਾਰ ਹੈ। ਕੋਲੈੱਸਟ੍ਰੋਲ ਨੂੰ ਘੱਟ ਕਰਨ ’ਚ ਬੇਹੱਦ ਉਪਯੋਗੀ ਹੈ। ਠੰਢੀ ਤਾਸੀਰ ਦਾ ਕੱਦੂ ਜਿੰਨਾ ਗੁਣਕਾਰੀ ਅਤੇ ਸਿਹਤ ਲਈ ਫਾਇਦੇਮੰਦ ਹੈ, ਉਨੇ ਹੀ ਇਸਦੇ ਬੀਜ ਵੀ ਸਿਹਤ ਲਈ ਫਾਇਦੇਮੰਦ ਅਤੇ ਗੁਣਕਾਰੀ ਹਨ। ਕੱਦੂ ਦੇ ਬੀਜ ਕਈ ਬਿਮਾਰੀਆਂ ਦਾ ਇਲਾਜ ਕਰਦੇ ਹਨ, ਇਸ ’ਚ ਮਿਨਰਲਜ਼, ਵਿਟਾਮਿਨ, ਹਾਈ ਫਾਈਬਰ ਮੌਜੂਦ ਹੁੰਦੇ ਹਨ, ਜੋ ਸਿਹਤ ਲਈ ਉਪਯੋਗੀ ਹਨ। ਕੱਦੂ ਦੇ ਬੀਜ ਵਿਟਾਮਿਨ ਕੇ ਅਤੇ ਵਿਟਾਮਿਨ ਏ ਨਾਲ ਭਰਪੂਰ ਹੁੰਦੇ ਹਨ। ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਇਹ ਬੀਜ ਫ੍ਰੀ ਰੇਡੀਕਲ ਤੋਂ ਬਚਾਅ ਕਰਦੇ ਹਨ ਅਤੇ ਸਰੀਰ ਨੂੰ ਬਿਮਾਰੀ ਤੋਂ ਬਚਾ ਕੇ ਰੱਖਦੇ ਹਨ। ਆਓ ਜਾਣਦੇ ਹਾਂ ਕਿ ਕੱਦੂ ਦੇ ਬੀਜ ਸਿਹਤ ਲਈ ਕਿਸ ਤਰ੍ਹਾਂ ਫਾਇਦੇਮੰਦ ਹਨ।

ਭਾਰ ਨੂੰ ਕੰਟਰੋਲ ਕਰਦੇ ਹਨ ਇਹ ਬੀਜ

ਕੱਦੂ ਦੇ ਬੀਜਾਂ ’ਚ ਹਾਈ ਫਾਈਬਰ ਮੌਜੂਦ ਹੈ, ਜਿਸਨੂੰ ਥੋੜ੍ਹਾ ਜਿਹਾ ਖਾਣ ਨਾਲ ਲੰਬੇ ਸਮੇਂ ਤਕ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਮੈਟਾਬੋਲਿਜ਼ਮ ਵਧਾਉਂਦੇ ਹਨ ਬੀਜ

ਕੱਦੂ ਦੇ ਬੀਜ ਮੈਟਾਬੋਲਿਜ਼ਮ ਵਧਾਉਂਦੇ ਹਨ। ਇਸਦੇ ਨਾਲ ਹੀ ਇਸ ਨਾਲ ਪਾਚਣ ਸ਼ਕਤੀ ’ਚ ਹੋਣ ਵਾਲੀਆਂ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ।

ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ

ਕੱਦੂ ਦੇ ਬੀਜ ਕਈ ਮਿਨਰਲਜ਼ ਜਿਵੇਂ ਕਿ ਮੈਂਗਨੀਜ, ਕਾਪਰ, ਜ਼ਿੰਕ ਤੇ ਫਾਰਫੋਰਸ ਪਾਏ ਜਾਂਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦੇ ਹਨ।

ਦਿਲ ਦੀ ਸਿਹਤ ਦਾ ਖ਼ਿਆਲ ਰੱਖਦੇ ਹਨ

ਕੱਦੂ ਦੇ ਬੀਜ ਦਿਲ ਨੂੰ ਸਿਹਤਮੰਦ ਤੇ ਸਰਗਰਮ ਰੱਖਣ ’ਚ ਬੇਹੱਦ ਮਦਦਗਾਰ ਹਨ।

ਇਮਿਊਨਿਟੀ ਵਧਾਉਂਦੇ ਹਨ

ਕੱਦੂ ਦੇ ਬੀਜਾਂ ’ਚ ਕਾਫੀ ਮਾਤਰਾ ’ਚ ਜਿੰਕ ਪਾਇਆ ਜਾਂਦਾ ਹੈ, ਜੋ ਸਾਡੇ ਇਮਿਊਨ ਸਿਸਟਮ ’ਚ ਸੁਧਾਰ ਕਰਦੇ ਹਨ। ਸਰਦੀ-ਖੰਘ, ਜੁਕਾਮ ਤੇ ਵਾਇਰਲ ਸੰ¬ਕ੍ਰਮਣਾਂ ਤੋਂ ਬਚਾਉਂਦੇ ਹਨ।

ਸ਼ੂਗਰ ਨੂੰ ਕੰਟਰੋਲ ਰੱਖਦੇ ਹਨ

ਕੱਦੂ ਦੇ ਬੀਜ ਇੰਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ’ਚ ਮਦਦਗਾਰ ਹਨ। ਖਾਣ ’ਚ ਫਾਇਬਰ ਹੋਣ ਨਾਲ ਇਹ ਡਾਇਜੇਸ਼ਨ ਪ੍ਰੋਸੈੱਸ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਖੂਨ ’ਚ ਸ਼ੂਗਰ ਦੇ ਕਣ ਘੱਟ ਪਾਏ ਜਾਂਦੇ ਹਨ, ਪੈਂਕ੍ਰਿਯਾਜ ਨੂੰ ਸਹੀ ਮਾਤਾ ’ਚ ਇੰਸੁਲਿਨ ਬਣਾਉਣ ਦਾ ਸਮਾਂ ਮਿਲਦਾ ਹੈ।

ਤਣਾਅ ਘੱਟ ਕਰਦੇ ਹਨ ਅਤੇ ਨੀਂਦ ’ਚ ਸੁਧਾਰ ਲਿਆਉਂਦੇ ਹਨ

ਸੌਣ ਤੋਂ ਪਹਿਲਾਂ ਕੱਦੂ ਦੇ ਬੀਜ ਖਾਣ ਨਾਲ ਨੀਂਦ ਜਲਦ ਆਉਂਦੀ ਹੈ। ਇਹ ਬੀਜ ਤਣਾਅ ਘੱਟ ਕਰਦੇ ਹਨ ਅਤੇ ਨੀਂਦ ’ਚ ਸੁਧਾਰ ਕਰਦੇ ਹਨ।

Posted By: Ramanjit Kaur