ਕਰੌਂਦੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਹ ਸੁਆਦ 'ਚ ਭਾਵੇਂ ਖੱਟਾ ਹੀ ਹੈ ਪਰ ਇਸ ਦੇ ਕਈ ਫ਼ਾਇਦੇ ਵੀ ਹਨ। ਸਿਹਤ ਲਈ ਕਰੌਂਦਾ ਹੀ ਨਹੀਂ, ਬਲਕਿ ਇਸ ਤੋਂ ਬਣਨ ਵਾਲੇ ਜੂਸ ਦਾ ਸੇਵਨ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕਰੌਂਦੇ 'ਚ ਵਿਟਾਮਿਨ-ਸੀ ਹੁੰਦਾ ਹੈ। ਕਰੌਂਦੇ ਦਾ ਜੂਸ ਐਂਟੀ ਵਾਇਰਲ, ਐਂਟੀ ਇਨਫਲਾਮੇਟਰੀ, ਐਂਟੀ ਆਕਸੀਡੈਂਟ, ਐਂਟੀ ਡਾਇਬਿਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਸ ਦਾ ਸੇਵਨ ਸਿਹਤ ਲਈ ਲਾਭਕਾਰੀ ਹੁੰਦਾ ਹੈ। ਆਓ, ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ :

- ਕਰੌਂਦੇ ਦਾ ਜੂਸ ਮਸੂੜਿਆਂ ਦੀ ਰੱਖਿਆ ਕਰਦਾ ਹੈ। ਇਹ ਦੰਦਾਂ ਨੂੰ ਸੜਨ ਤੋਂ ਬਚਾਉਂਦਾ ਹੈ। ਇਸ ਦੇ ਜੂਸ ਵਿਚ ਸ਼ੱਕਰ ਜਾਂ ਮਿਠਾਸ ਦੀ ਮਾਤਰਾ ਬਹੁਤ ਹੁੰਦੀ ਹੈ ਇਸ ਲਈ ਇਸ ਦੇ ਜੂਸ ਦਾ ਸੇਵਨ ਵਧੀਆ ਮੰਨਿਆ ਗਿਆ ਹੈ।

- ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰ ਕੇ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ। ਕ੍ਰੈਨਬੇਰੀ 'ਚ ਮੌਜੂਦ ਪੌਲੀਫਿਨਾਲ ਸਰੀਰ ਦੀ ਰੱਖਿਆਤਮਕ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਮਜ਼ਬੂਤ ਬਣਾਉਂਦੇ ਤੇ ਰੋਗਾਂ ਨਾਲ ਲੜਨ 'ਚ ਸਾਡੀ ਮਦਦ ਕਰਦੇ ਹਨ। ਰੋਜ਼ਾਨਾ ਦੋ ਗਲਾਸ ਲੋਅ-ਕੈਲਰੀ ਕ੍ਰੈਨਬੇਰੀ ਜੂਸ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 10 ਫ਼ੀਸਦੀ ਤਕ ਘੱਟ ਕੀਤਾ ਜਾ ਸਕਦਾ ਹੈ।

- ਕਰੌਂਦੇ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਛਾਤੀ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਸ 'ਚ ਘੱਟ ਕੈਲਰੀ ਹੋਣ ਕਰਕੇ ਇਹ ਭਾਰ ਘਟਾਉਣ 'ਚ ਵੀ ਲਾਭਕਾਰੀ ਹੈ। ਸਿਹਤ ਸੰਭਾਲ ਪ੍ਰਣਾਲੀ ਦਾ ਨਿਰਮਾਣ ਕਰ ਕੇ ਸਾਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ।

Posted By: Harjinder Sodhi