Pregnance Test : ਜੇਕਰ ਕਿਸੇ ਔਰਤ ਦੇ ਪੀਰੀਅਡਜ਼ ਮਿਸ ਹੋ ਜਾਂਦੇ ਹਨ, ਉਦੋਂ ਉਸ ਦੇ ਦਿਮਾਗ਼ 'ਚ ਗਰਭਵਤੀ ਹੋਣ ਦਾ ਖ਼ਿਆਲ ਆਉਂਦਾ ਹੈ। ਅਜਿਹੇ ਵਿਚ ਉਹ ਕਨਫਰਮ ਕਰਨ ਲਈ ਪ੍ਰੈਗਨੈਂਸੀ ਕਿੱਟ ਦਾ ਸਹਾਰਾ ਲੈਂਦੀ ਹੈ ਪਰ ਇਸ ਟੈਸਟ ਨੂੰ ਕਰਨ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜੇਕਰ ਗ਼ਲਤ ਸਮੇਂ ਤੇ ਚੰਗੀ ਤਰ੍ਹਾਂ ਨਾਲ ਨਾ ਕੀਤਾ ਜਾਵੇ ਤਾਂ ਰਿਜ਼ਲਟ ਸਟੀਕ ਨਹੀਂ ਮਿਲਦਾ। ਇਸਲਈ ਪ੍ਰੈਗਨੈਂਸੀ ਟੈਸਟ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੀਨੀਅਰ ਆਬਸਟ੍ਰੀਸ਼ੀਅਨ ਐਂਡ ਗਾਇਨਾਕੋਲੌਜਿਸਟ ਡਾ. ਮਨੀਸ਼ਾ ਰੰਜਨ ਅਨੁਸਾਰ ਪ੍ਰੈਗਨੈਂਸੀ ਟੈਸਟ ਪਿਸ਼ਾਬ 'ਚ ਹਿਊਮਨ ਕੋਰੀਓਨਿਕ ਗੋਨਾਡੋਟ੍ਰੋਫਿਨ ਹਾਰਮੋਨ ਨੂੰ ਦਿਖਾਉਂਦਾ ਹੈ। ਇਹ ਹਾਰਮੋਨ ਉਦੋਂ ਆਉਂਦਾ ਹੈ ਜਦੋਂ ਆਂਡਾ ਯੂਟਰਿਨ ਲਾਈਨਿੰਗ 'ਚ ਇੰਪਲਾਂਟ ਹੋ ਗਿਆ ਹੋਵੇ। ਇਹ ਟੈਸਟ ਕਿੱਟ ਕਿਸੇ ਵੀ ਮੈਡੀਕਲ ਸਟੋਰ ਤੋਂ ਖਰੀਦੀ ਜਾ ਸਕਦੀ ੈਹ। ਇਸ ਟੈਸਟ ਨੂੰ ਘਰ 'ਚ ਕੀਤਾ ਜਾ ਸਕਦਾ ਹੈ।

ਪ੍ਰੈਗਨੈਂਸੀ ਟੈਸਟ ਕਰਨ ਦਾ ਸਹੀ ਸਮਾਂ

ਪੀਰੀਅਡਜ਼ ਮਿਸ ਹੋਣ 'ਤੇ ਪ੍ਰੈਗਨੈਂਸੀ ਟੈਸਟ ਕੀਤਾ ਜਾ ਸਕਦਾ ਹੈ। ਕਈ ਵਾਰ ਪੀਰੀਅਡਸ ਦੀ ਤਰੀਕ ਸਮੇਂ ਤੋਂ ਪਹਿਲਾਂ ਆ ਜਾਂਦੀ ਹੈ। ਇਹ ਬਾਡੀ 'ਚ HCG ਹਾਰਮੋਨ ਦੇ ਬਣਨ 'ਤੇ ਪਾਜ਼ੇਟਿਵ ਦਿਖਾਉਂਦਾ ਹੈ। ਇਸ ਲਈ ਹਾਰਮੋਨ ਤਰੀਕ ਤੋਂ ਕੁਝ ਸਮਾਂ ਪਹਿਲਾਂ ਵੀ ਬਣ ਸਕਦੇ ਹਨ। ਅਜਿਹਾ ਕਰਨ ਨਾਲ ਗ਼ਲਤ ਰਿਜ਼ਲਟ ਮਿਲ ਸਕਦੇ ਹਨ। ਇਸ ਲਈ ਪੀਰੀਅਡਜ਼ ਦੇ ਮਿਸ ਹੋਣ ਤੋਂ ਬਾਅਦ ਟੈਸਟ ਕਰੋ।

ਸਹੀ ਨਤੀਜੇ ਕਦੋਂ ਆਉਂਦੇ ਹਨ

ਮਿਸ ਹੋਏ ਪੀਰੀਅਡ ਦੇ ਪਹਿਲੇ ਦਿਨ ਪ੍ਰੈਗਨੈਂਸੀ ਟੈਸਟ ਕਰਨ 'ਤੇ 99 ਫ਼ੀਸਦ ਸਹੀ ਰਿਜ਼ਲਟ ਮਿਲਦਾ ਹੈ। ਟੈਸਟ ਸਵੇਰ ਵੇਲੇ ਕਰਨਾ ਚਾਹੀਦਾ ਹੈ। ਟੈਸਟ ਕਰਨ ਵੇਲੇ ਕਿੱਟ ਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਓ। ਪੁਰਾਣੀ ਕਿੱਟ ਹੋਣ 'ਤੇ ਰਿਜ਼ਲਟ ਗ਼ਲਤ ਆਵੇਗਾ।

ਇਹ ਲੱਛਣ ਦਿਸਣ 'ਤੇ ਕਰੋ ਪ੍ਰੈਗਨੈਂਸੀ ਟੈਸਟ

ਹਲਕੀ-ਹਲਕੀ ਬਲੀਡਿੰਗ ਹੋਣ 'ਤੇ ਪ੍ਰੈਗਨੈਂਸੀ ਟੈਸਟ ਕਰ ਲਓ।

ਪੇਟ 'ਚ ਖਿਚਾਅ ਮਹਿਸੂਸ ਜਾਂ ਦਰਦ ਹੋਣ 'ਤੇ।

ਬ੍ਰੈਸਟ 'ਚ ਹਲਕਾ ਦਰਦ ਮਹਿਸੂਸ ਹੋਣਾ ਜਾਂ ਅਸਹਿਜ ਲੱਗਣਾ।

ਕੋਈ ਕੰਮ ਕੀਤੇ ਬਿਨਾਂ ਵੀ ਥਕਾਵਟ ਮਹਿਸੂਸ ਹੋਣੀ।

ਮੂੰਹ ਦਾ ਸਵਾਦ ਬਦਲਣਾ।

ਇਹ ਸਾਰੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਪ੍ਰੈਗਨੈਂਸੀ ਟੈਸਟ ਕਰਨਾ ਚਾਹੀਦਾ ਹੈ। ਬਾਜ਼ਾਰ 'ਚ ਟੈਸਟ ਦੀਆਂ ਕਈ ਕਿੱਟਾਂ ਉਪਲਬਧ ਹਨ। ਡਾਕਟਰ ਕੋਲ ਜਾ ਕੇ ਬਲੱਡ ਸੈਂਪਲ ਦੇ ਕੇ ਵੀ ਜਾਂਚ ਕਰਵਾ ਸਕਦੇ ਹੋ।

Posted By: Seema Anand