ਜੇਐੱਨਐੱਨ, ਨਵੀਂ ਦਿੱਲੀ : Cumin Health Benefits : ਹਾਲ ਹੀ 'ਚ ਦਿੱਲੀ ਪੁਲਿਸ ਨੇ ਫੁੱਲ ਝਾੜੂ ਤੇ ਗੁੜ ਦੇ ਸੀਰੇ ਨਾਲ ਨਕਲੀ ਜ਼ੀਰਾ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਸਨਸਨੀਖੇਜ਼ ਮਾਮਲਾ ਉਜਾਗਰ ਹੋਣ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ। ਅਸਲ ਵਿਚ ਜ਼ੀਰਾ ਸਿਰਫ਼ ਰਸੋਈ 'ਚ ਵਰਤਿਆ ਜਾਣ ਵਾਲਾ ਮਸਾਲਾ ਹੀ ਨਹੀਂ ਬਲਕਿ ਸਿਹਤ ਦਾ ਖਜ਼ਾਨਾ ਵੀ ਹੈ। ਇਸ ਤੋਂ ਇਲਾਵਾ ਮਹਿੰਗੀ ਤੋਂ ਮਹਿੰਗੀ ਡਿਸ਼ 'ਚ ਜਦੋਂ ਤਕ ਜ਼ੀਰੇ ਦਾ ਤੜਕਾ ਨਾ ਲੱਗੇ, ਉਦੋਂ ਤਕ ਅਸਲੀ ਜ਼ਾਇਕਾ ਆਉਂਦਾ ਨਹੀਂ ਹੈ।

ਉੱਥੇ ਹੀ ਤੁਹਾਡੀ ਰਸੋਈ 'ਚ ਵਰਤਿਆ ਜਾਣ ਵਾਲਾ ਇਕ ਆਮ ਜਿਹਾ ਮਸਾਲਾ ਜ਼ੀਰਾ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਤੁਹਾਨੂੰ ਦੱਸਦੇ ਹਾਂ ਕਿ ਜ਼ੀਰੇ ਦੀ ਵਰਤੋਂ ਸਿਹਤ ਦੇ ਲਿਹਾਜ਼ ਤੋਂ ਆਖ਼ਿਰ ਕਿਸ ਤਰ੍ਹਾ ਫਾਇਦੇਮੰਦ ਹੈ। ਨਾਲ ਹੀ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਅਜਿਹਾ ਨਕਲੀ ਜਾਂ ਮਿਲਾਵਟੀ ਜ਼ੀਰਾ ਕਿੰਨਾ ਨੁਕਸਾਨਦਾਇਕ ਹੈ।

ਦਿਲ ਦੀਆਂ ਬਿਮਾਰੀਆਂ ਤੇ ਮੋਟਾਪਾ ਹੋ ਜਾਵੇਗਾ ਛੂ-ਮੰਤਰ

ਰੁਝੇਵਿਆਂ ਭਰਿਆ ਜੀਵਨ ਕਾਰਨ ਹੁਣ ਦਿਲ ਸਬੰਧੀ ਬਿਮਾਰੀਆਂ ਦੇ ਵਧਣ ਦਾ ਖ਼ਤਰਾ ਜ਼ਿਆਦਾ ਬਣਿਆ ਰਹਿੰਦਾ ਹੈ। ਦਿਲ ਦੀਆਂ ਬਿਮਾਰੀਆਂ ਹੋ ਹੋਣ, ਇਸ ਦੇ ਲਈ ਜ਼ੀਰਾ ਰਾਮਬਾਣ ਸਾਬਿਤ ਹੋ ਸਕਦਾ ਹੈ। ਜ਼ੀਰਾ ਕਲੈਸਟ੍ਰੋਲ ਕੰਟਰੋਲ ਕਰਦਾ ਹੈ। ਇੰਨਾ ਹੀ ਨਹੀਂ ਇਹ ਫੈਟ ਨੂੰ ਸਰੀਰ 'ਚ ਬਣਨ ਤੋਂ ਰੋਕਦਾ ਹੈ। ਜ਼ੀਰਾ ਭਾਰ ਵਧਣ ਤੋਂ ਵੀ ਰੋਕਦਾ ਹੈ। ਇਸ ਦੇਲ ਈ ਦੋ ਵੱਡੇ ਚਮਚ ਜ਼ੀਰਾ ਇਕ ਗਿਲਾਸ ਪਾਣੀ 'ਚ ਭਿਓਂ ਕੇ ਰਾਤ ਨੂੰ ਰੱਖ ਦਿਉ। ਇਸ ਨਾਲ ਸਰੀਰ ਦੇ ਕਿਸੇ ਵੀ ਕੋਨੇ 'ਚ ਜਮ੍ਹਾਂ ਗ਼ੈਰ-ਲੋੜੀਂਦੀ ਚਰਬੀ ਸਰੀਰ ਤੋਂ ਬਾਹਰ ਨਿਕਲ ਜਾਵੇਗੀ। ਬਾਰ ਵੀ ਹੌਲੀ-ਹੌਲੀ ਘਟਣ ਲਗਦਾ ਹੈ।

ਖ਼ੂਬਸੂਰਤੀ ਵਧਾਏ, ਸੰਕ੍ਰਮਣ ਫੈਲਣ ਤੋਂ ਰੋਕੇ

ਜ਼ੀਰੇ 'ਚ ਬਹੁਤ ਸਾਰੇ ਅਜਿਹੇ ਤੱਤ ਵੀ ਹੁੰਦੇ ਜਿਹੜੇ ਤੁਹਾਡੀ ਖ਼ੂਬਸੂਰਤੀ ਵਧਾਉਂਦੇ ਹਨ। ਇਹ ਤੱਤ ਚਮੜੀ 'ਤੇ ਪਏ ਦਾਗ਼-ਧੱਬਿਆਂ ਨੂੰ ਹਲਕਾ ਕਰਨ 'ਚ ਮਦਦਗਾਰ ਹੁੰਦੇ ਹਨ। ਚਮੜੀ ਦਾ ਕਾਲਾ ਪੈਣ ਜਾਣਾ ਜਾਂ ਮੁਰਝਾ ਜਾਣਾ ਅਜਿਹੀਆਂ ਸਮੱਸਿਆਵਾਂ ਦਾ ਹੱਲ ਜ਼ੀਰੇ ਦੇ ਕੁਝ ਘਰੇਲੂ ਨੁਸਖਿਆਂ ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਜ਼ੀਰੇ 'ਚ ਵਿਟਾਮਿਨ 'ਈ' ਹੁੰਦਾ ਹੈ ਜੋ ਚਮੜੀ ਲਈ ਲਾਭਦਾਇਕ ਹੁੰਦਾ ਹੈ। ਜ਼ੀਰਾ ਪੀਸ ਕੇ ਕਿਸੇ ਵੀ ਫੇਸ ਪੈਕ 'ਚ ਮਿਲਾ ਕੇ ਜੇਕਰ ਲਗਾ ਲਓ ਤਾਂ ਛੇਤੀ ਤੋਂ ਛੇਤੀ ਆਰਾਮ ਮਿਲਦਾ ਹੈ।

ਜ਼ੀਰੇ 'ਚ ਮੌਜੂਦ ਵਿਟਾਮਿਨ ਈ ਚਮੜੀ ਤੇ ਵਾਲ਼ਾਂ ਨੂੰ ਸਹੀ ਕਰਦਾ ਹੀ ਹੈ ਨਾਲ ਹੀ ਇਸ ਦਾ ਇਕ ਹੋਰ ਗੁਣ ਇਹ ਵੀ ਹੈ ਕਿ ਇਹ ਤਮਾਮ ਤਰ੍ਹਾਂ ਦੇ ਚਮੜੀ ਸਬੰਧੀ ਸੰਕ੍ਰਮਣ ਤੋਂ ਦੂਰ ਕਰ ਦਿੰਦਾ ਹੈ। ਇਹ ਉਨ੍ਹਾਂ ਚੀਜ਼ਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ ਜਿਹੜੇ ਚਮੜੀ ਨੂੰ ਢਿੱਲੀ ਕਰਦੇ ਹਨ ਕਿਉਂਕਿ ਚਮੜੀ ਢਿੱਲੀ ਹੋਣ ਤੋਂ ਬਾਅਦ ਝੁਰੜੀਆਂ ਪੈ ਜਾਂਦੀ ਹਨ ਜੋ ਕਿ ਬੁਢਾਪੇ ਦੀ ਨਿਸ਼ਾਨੀ ਮੰਨੀਆਂ ਜਾਂਦੀਆਂ ਹਨ। ਜ਼ੀਰੇ 'ਚ ਸਮਾਇਆ ਵਿਟਾਮਿਨ-ਈ ਚਿਹਰੇ ਦੀ ਚਮੜੀ 'ਚ ਕਸਾਅ ਲਿਆਉਂਦਾ ਹੈ ਤੇ ਨਾਲ ਹੀ ਨਿਖਾਰ ਵਧਾਉਂਦਾ ਹੈ। ਹਫ਼ਤੇ ਇਕ ਵਾਰ ਜਾਂ ਦੋ ਹਫ਼ਤੇ ਬਾਅਦ ਜਦੋਂ ਵੀ ਤੁਸੀਂ ਫੇਸ ਪੈਕ ਲਗਾਓ, ਉਸ ਵਿਚ ਚੁਟਕੀ ਭਰ ਜ਼ੀਰਾ ਪਾਊਡਰ ਮਿਲਾ ਲਓ, ਫਿਰ ਦੇਖੋ ਇਸ ਦਾ ਕਮਾਲ।

ਫਾਇਦਿਆਂ ਦੇ ਨਾਲ ਜ਼ੀਰੇ ਦੇ ਨੁਕਸਾਨ ਵੀ, ਜ਼ਰੂਰ ਜਾਣੋ

  • ਜ਼ੀਰੇ ਦੇ ਪਾਣੀ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਦਿਲ ਜਾਂ ਛਾਤੀ 'ਚ ਜਲਨ ਹੋ ਸਕਦੀ ਹੈ।
  • ਗਰਭਵਤੀ ਔਰਤਾਂ ਜ਼ਿਆਦਾ ਮਾਤਰਾ 'ਚ ਜ਼ੀਰੇ ਦੇ ਪਾਣੀ ਦਾ ਸੇਵਨ ਨਾ ਕਰਨ, ਇਸ ਨਾਲ ਪਰੇਸ਼ਾਨੀ ਹੋ ਸਕਦੀ ਹੈ।
  • ਜ਼ੀਰੇ ਦੇ ਪਾਣੀ ਦੇ ਫਾਇਦੇ ਬਹੁਤ ਹਨ ਪਰ ਕੁਝ ਹਾਲਾਤ 'ਚ ਜ਼ੀਰੇ ਦੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।
  • ਜ਼ਿਆਦਾ ਮਾਤਰਾ 'ਚ ਜ਼ੀਰੇ ਦੇ ਸੇਵਨ ਨਾਲ ਸਰੀਰ 'ਚ ਬਲੱਡ ਸ਼ੂਗਰ ਦਾ ਲੈਵਲ ਘਟਣ ਲਗਦਾ ਹੈ। ਇਸ ਲਈ ਮਾਤਰਾ ਸਬੰਧੀ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ।
  • ਜ਼ੀਰੇ 'ਚ ਮੌਜੂਦ ਤੇਲ ਜ਼ਿਆਦਾਤਰ ਅਸਥਿਰ ਹੋਣ ਕਾਰਨ, ਲੰਬੇ ਸਮੇਂ ਤਕ ਜ਼ੀਰੇ ਦਾ ਜ਼ਿਆਦਾ ਮਾਤਰਾ 'ਚ ਸੇਵਨ, ਲਿਵਰ ਤੇ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਐਲਰਜੀ ਤੋਂ ਦਿੰਦਾ ਹੈ ਰਾਹਤ, ਵਾਲ਼ਾਂ ਨੂੰ ਝੜਨ ਤੋਂ ਰੋਕੇ

ਜ਼ੀਰਾ ਸਾਨੂੰ ਖਾਰਸ਼ ਵਰਗੀ ਪਰੇਸ਼ਾਨੀ ਤੋਂ ਵੀ ਰਾਹਤ ਦਿਵਾਉਂਦਾ ਹੈ। ਲਗਾਤਾਰ ਖਾਰਸ਼ ਰਹਿਣ ਦੀ ਸ਼ਿਕਾਇਤ ਹੋਵੇ ਤਾਂ ਥੋੜ੍ਹੇ ਜਿਹੇ ਪਾਣੀ 'ਚ ਜ਼ੀਰਾ ਉਬਾਲ ਲਓ, ਉਸ ਨੂੰ ਛਾਣ ਕੇ ਨਹਾਉਣ ਵਾਲੇ ਪਾਣੀ 'ਚ ਮਿਲਾ ਕੇ ਨਹਾ ਲਓ, ਇਸ ਨਾਲ ਐਲਰਜੀ ਦੂਰ ਹੋ ਜਾਵੇਗੀ। ਉੱਥੇ ਹੀ ਜ਼ੀਰੇ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ ਤੇ ਵਾਲ਼ਾਂ ਦੀ ਗ੍ਰੋਥ ਵਧੀਆ ਕਰਨ ਵਾਲਾ ਤੇਲ ਯੁਕਤ ਤੱਤ ਪਾਇਆ ਜਾਂਦਾ ਹੈ। ਵਾਲ਼ ਲੰਬੇ ਤੇ ਸੰਘਣੇ ਕਰਨ 'ਚ ਇਹ ਮਦਦਗਾਰ ਹੁੰਦਾ ਹੈ। ਪਰ ਇਸ ਦੇ ਲਈ ਤੁਹਾਨੂੰ ਕਾਲੇ ਜ਼ੀਰੇ ਦੀ ਜ਼ਰੂਰਤ ਪਵੇਗੀ। ਇਹ ਬਾਜ਼ਾਰ 'ਚ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਪਾਣੀ ਨਾਲ ਸਿਰ ਦੋਣ ਤੋਂ ਬਾਅਦ ਕਾਲੇ ਜ਼ੀਰੇ ਵਾਲਾ ਤੇਲ ਉਸ ਹਿੱਸੇ 'ਤੇ ਸਿੱਧਾ ਲਗਾਓ ਜਿੱਥੇ ਵਾਲ਼ਾਂ ਦੀ ਗਿਣਤੀ ਘਟ ਹੋ ਰਹੀ ਹੋਵੇ। ਜਲਦ ਹੀ ਇਸ ਉਪਾਅ ਨਾਲ ਕਾਫ਼ੀ ਰਾਹਤ ਮਿਲੇਗੀ।

ਰੋਗ ਪ੍ਰਤੀਰੋਧਕ ਸਮਰੱਥਾ ਵਧਾਏ, ਐਨੀਮੀਆ ਤੋਂ ਬਚਾਏ

ਜ਼ੀਰੇ 'ਚ ਸਮਾਇਆ ਆਇਰਨ ਤੱਤ ਸਾਡੇ ਇਮਿਊਨ ਸਿਸਟਮ ਨੂੰ ਠੀਕ ਕਰਦਾ ਹੈ। ਇਸ ਵਿਚ ਭਰਪੂਰ ਮਾਤਰਾ 'ਚ ਵਿਟਾਮਿਨ A ਤੇ ਵਿਟਾਮਿਨ C ਮੌਜੂਦ ਹੁੰਦੇ ਹਨ ਤੇ ਇਨ੍ਹਾਂ ਦੋਵਾਂ 'ਚ ਹੀ ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਜ਼ੀਰੇ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਇਸ ਨਾਲ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ। ਉੱਥੇ ਹੀ ਖ਼ੂਨ ਦੀ ਘਾਟ ਹੋਣ ਵਾਲਾ ਐਨੀਮੀਆ ਜ਼ੀਰੇ ਦੇ ਸੇਵਨ ਨਾਲ ਠੀਕ ਹੋ ਜਾਂਦਾ ਹੈ। ਜ਼ੀਰੇ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ। ਇਹ ਖ਼ੂਨ 'ਚ ਹੀਮੋਗਲੋਬਿਨ ਦਾ ਪੱਧਰ ਵਧਾਉਂਦਾ ਹੈ। ਇਸ ਕਾਰਨ ਐਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਐਨੀਮੀਆ ਹੋਣ 'ਤੇ ਤੁਹਾਨੂੰ ਵਾਰ-ਵਾਰ ਖ਼ੂਨ ਚੜ੍ਹਵਾਉਣਾ ਪੈਂਦਾ ਹੈ, ਜੇਕਰ ਜ਼ੀਰੇ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰੀਏ ਤਾਂ ਦੁਬਾਰਾ ਇਹ ਨਹੀਂ ਹੁੰਦਾ।

ਕੈਂਸਰ ਦਾ ਕਾਰਨ ਬਣ ਸਕਦਾ ਹੈ ਨਕਲੀ ਜ਼ੀਰਾ

ਨਕਲੀ ਜ਼ੀਰਾ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਇਸ ਸਬੰਧ 'ਚ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਦੇ ਚੇਅਰਮੈਨ ਪਦਮਸ੍ਰੀ ਡਾ. ਕੇਕੇ ਅਗਰਵਾਲ ਨੇ ਕਿਹਾ ਕਿ ਨਕਲੀ ਜ਼ੀਰਾ ਖਾਮ ਨਾਲ ਭਵਿੱਖ 'ਚ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

Posted By: Seema Anand