ਨਵੀਂ ਦਿੱਲੀ : Pollution Causes Weight Gain ਇਹ ਸਾਰੇ ਜਾਣਦੇ ਹੋ ਕਿ ਪ੍ਰਦੂਸ਼ਣ ਹਵਾ 'ਚ ਸਾਹ ਲੈਣ ਨਾਲ ਤੁਹਾਡੇ ਫੇਫੜੇ ਤੇ ਦਿਲ ਦੋਵਾਂ 'ਤੇ ਅਸਰ ਪੈ ਸਕਦਾ ਹੈ। ਹਵਾ 'ਚ ਛੋਟੀ ਧੂੜ ਦੇ ਕਾਰਨਾਂ ਕਰਕੇ ਲੰਬੇ ਸਮੇਂ ਤਕ ਸੰਪਰਕ 'ਚ ਰਹਿਣ ਨਾਲ ਸਾਹ ਸਬੰਧੀ ਸਮੱਸਿਆਵਾਂ, ਸਾਹ ਵਾਲੀ ਨਾਲੀ 'ਚ ਜਲਣ, ਕਿਡਨੀ ਦੀ ਸਮੱਸਿਆ ਹੋ ਸਕਦੀ ਹੈ ਤੇ ਕਈ ਵਾਰ ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।

ਕੀ ਕਹਿੰਦੀ ਹੈ ਰਿਸਰਚ

ਜੀਵਵਿਗਿਆਨ ਲਈ ਫੈਡਰੇਸ਼ਨ ਆਫ਼ ਅਮਰੀਕਨ ਸੋਸਾਈਟੀਜ਼ ਦੇ ਜਰਨਲ 'ਚ ਪ੍ਰਕਾਸ਼ਿਤ ਇਕ ਖੋਜ ਅਨੁਸਾਰ ਹਵਾ ਪ੍ਰਦੂਸ਼ਣ ਸਾਡੇ ਭਾਰ 'ਤੇ ਇਕ ਵੱਡਾ ਪ੍ਰਭਾਵ ਪਾ ਸਕਦੀ ਹੈ। ਖੋਜਕਾਰਾਂ ਨੇ ਇਕ ਚੂਹੇ ਨੂੰ ਹਵਾ ਪ੍ਰਦੂਸ਼ਣ 'ਚ ਰੱਖਿਆ ਤੇ ਦੂਜੇ ਨੂੰ ਸਾਫ਼ ਹਵਾ 'ਚ, 19 ਦਿਨਾਂ ਬਾਅਦ ਇਹ ਪਾਇਆ ਗਿਆ ਕਿ ਜੋ ਚੂਹਾ ਹਵਾ ਪ੍ਰਦੂਸ਼ਣ 'ਚ ਸੀ ਉਸ ਨੂੰ ਸਾਹ ਲੈਣ ਦੀ ਦਿੱਕਤ ਆ ਰਹੀ ਸੀ ਤੇ ਉਸ ਦੇ ਫੇਫੜੇ ਫੁਲ ਗਏ ਸੀ ਤੇ ਐੱਲਡੀਐੱਲ ਕੋਲੈਸਟਰੋਲ 50 ਫ਼ੀਸਦੀ ਤਕ ਵੱਧ ਗਿਆ। ਇਸ ਦੇ ਇਲਾਵਾ ਚੂਹਾ ਦਾ ਭਾਰ ਵੀ ਵੱਧ ਗਿਆ ਸੀ, ਜਦਕਿ ਦੋਵੇਂ ਹੀ ਚੂਹਿਆਂ ਨੂੰ ਇਕੋ ਜਿਹਾ ਖਾਣਾ ਦਿੱਤਾ ਗਿਆ ਸੀ।

Posted By: Sarabjeet Kaur