ਵਾਸ਼ਿੰਗਟਨ (ਪੀਟੀਆਈ) : ਕੋਰੋਨਾ ਵਾਇਰਸ (ਕੋਵਿਡ-19) ਤੋਂ ਉਭਰੇ ਮਰੀਜ਼ਾਂ ਵਿਚ ਇਸ ਘਾਤਕ ਵਾਇਰਸ ਦੇ ਨਵੇਂ ਵੈਰੀਏਂਟ ਨਾਲ ਮੁਕਾਬਲਾ ਕਰਨ ਦੀ ਵੀ ਸਮਰੱਥਾ ਪਾਈ ਗਈ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਕੋਵਿਡ-19 ਨੂੰ ਮਾਤ ਦੇਣ ਵਾਲੇ ਲੋਕ ਇਸ ਵਾਇਰਸ ਖ਼ਿਲਾਫ਼ ਛੇ ਮਹੀਨੇ ਜਾਂ ਲੰਬੇ ਸਮੇਂ ਤਕ ਸੁਰੱਖਿਅਤ ਹੋ ਜਾਂਦੇ ਹਨ। ਅਜਿਹੇ ਲੋਕਾਂ ਦਾ ਇਮਿਊਨ ਸਿਸਟਮ ਦੱਖਣੀ ਅਫਰੀਕੀ ਵੈਰੀਏਂਟ ਸਮੇਤ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਵੀ ਰੋਕ ਸਕਦਾ ਹੈ।


ਨੇਚਰ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਵਾਇਰਸ ਨਾਲ ਮੁਕਾਬਲੇ ਲਈ ਇਮਿਊਨ ਸਿਸਟਮ ਰਾਹੀਂ ਉਤਪੰਨ ਐਂਟੀਬਾਡੀ ਲਗਾਤਾਰ ਵਿਕਸਿਤ ਹੁੰਦੀ ਰਹਿੰਦੀ ਹੈ। ਅਜਿਹਾ ਅੰਤੜੀ ਟਿਸ਼ੂ ਵਿਚ ਵਾਇਰਸ ਦੇ ਲੁਕੇ ਹੋਣ ਕਾਰਨ ਹੁੰਦਾ ਰਹਿੰਦਾ ਹੈ। ਅਮਰੀਕਾ ਦੀ ਰਾਕਫੇਲਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਰਾਹੀਂ ਇਸ ਗੱਲ ਦੇ ਠੋਸ ਸਬੂਤ ਮੁਹੱਈਆ ਕਰਵਾਏ ਹਨ ਕਿ ਇਮਿਊਨ ਸਿਸਟਮ ਵਾਇਰਸ ਨੂੰ ਯਾਦ ਰੱਖਦਾ ਹੈ ਅਤੇ ਇਨਫੈਕਸ਼ਨ ਖ਼ਤਮ ਹੋਣ ਦੇ ਬਾਅਦ ਵੀ ਐਂਟੀ ਬਾਡੀ ਦੀ ਗੁਣਵੱਤਾ ਵਿਚ ਸੁਧਾਰ ਕਰਦਾ ਰਹਿੰਦਾ ਹੈ। ਰਾਕਫੇਲਰ ਯੂਨੀਵਰਸਿਟੀ ਦੇ ਖੋਜਕਰਤਾ ਮਿਸ਼ੇਲ ਸੀ ਨੁਸੇਂਜਵੇਗ ਨੇ ਕਿਹਾ ਕਿ ਇਹ ਬੇਹੱਦ ਉਤਸ਼ਾਹਜਨਕ ਖ਼ਬਰ ਹੈ। ਅਸੀਂ ਇੱਥੇ ਦੇਖ ਸਕਦੇ ਹਾਂ ਕਿ ਇਮਿਊਨ ਸਿਸਟਮ ਪ੍ਰਭਾਵੀ ਸੁਰੱਖਿਆ ਮੁਹੱਈਆ ਕਰਾ ਸਕਦਾ ਹੈ। ਪਹਿਲੇ ਅਧਿਐਨਾਂ ਤੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਕੋਰੋਨਾ ਖ਼ਿਲਾਫ਼ ਐਂਟੀਬਾਡੀ ਬਲੱਡ ਪਲਾਜ਼ਮਾ ਵਿਚ ਹਫ਼ਤਿਆਂ ਜਾਂ ਮਹੀਨਿਆਂ ਤਕ ਬਣੀ ਰਹਿੰਦੀ ਹੈ। ਹਾਲਾਂਕਿ ਨਵੇਂ ਅਧਿਐਨ ਵਿਚ ਖੋਜਕਰਤਾਵਾਂ ਨੇ ਦੱਸਿਆ ਕਿ ਇਮਿਊਨ ਸਿਸਟਮ ਐਂਟੀਬਾਡੀ ਦਾ ਨਿਰਮਾਣ ਕਰਨ ਦੇ ਨਾਲ ਹੀ ਮੈਮੋਰੀ ਬੀ ਸੈੱਲਾਂ ਦੀ ਉਤਪਤੀ ਵੀ ਕਰਦਾ ਹੈ। ਇਹ ਬੀ ਸੈੱਲਜ਼ ਕੋਰੋਨਾ ਵਾਇਰਸ ਦੀ ਪਛਾਣ ਕਰਦੇ ਹਨ ਅਤੇ ਦੂਜੇ ਦੌਰ ਦੇ ਇਨਫੈਕਸ਼ਨ ਦੀ ਸਥਿਤੀ ਵਿਚ ਐਂਟੀਬਾਡੀ ਨੂੰ ਤੇਜ਼ੀ ਨਾਲ ਸਰਗਰਮ ਕਰਦੇ ਹਨ। ਖੋਜਕਰਤਾਵਾਂ ਨੇ ਇਹ ਸਿੱਟਾ 87 ਲੋਕਾਂ 'ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ 'ਤੇ ਕੱਿਢਆ ਹੈ। ਇਨ੍ਹਾਂ ਵਿਚ ਇਨਫੈਕਸ਼ਨ ਦੇ ਇਕ ਮਹੀਨੇ ਪਿੱਛੋਂ ਅਤੇ ਮੁੜ ਛੇ ਮਹੀਨੇ ਪਿੱਛੋਂ ਐਂਟੀਬਾਡੀ ਰਿਸਪਾਂਸ 'ਤੇ ਗ਼ੌਰ ਕੀਤਾ ਗਿਆ ਸੀ।

Posted By: Rajnish Kaur